18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨੌਜਵਾਨ ਉੱਦਮੀ ਵਲੋਂ ਗੰਭੀਰ ਬਿਮਾਰੀ ਨਾਲ ਲੜ ਰਹੇ ਵਿਅਕਤੀ ਨੂੰ ਵਿੱਤੀ ਸਹਾਇਤਾ ਭੇਟ

ਖਰੜ, 17 ਅਕਤੂਬਰ (ਗੁਰਮੁੱਖ ਸਿੰਘ ਮਾਨ)-ਦਸਮੇਸ਼ ਨਗਰ ਖਰੜ ਦੇ ਰਹਿਣ ਵਾਲੇ ਇਕ ਨੌਜਵਾਨ ਉੱਦਮੀ ਨੇ ਸਥਾਨਕ ਸੰਸਥਾਵਾਂ ਅਤੇ ਗੰਭੀਰ ਬਿਮਾਰੀ ਨਾਲ ਲੜ ਰਹੇ ਇਕ ਮਰੀਜ਼ ਨੂੰ 1. 40 ਲੱਖ ਰੁ.

ਅਜੀਤ ਡੈਸਕ 18-10-2026
ਖਰੜ, 17 ਅਕਤੂਬਰ (ਗੁਰਮੁੱਖ ਸਿੰਘ ਮਾਨ)-ਦਸਮੇਸ਼ ਨਗਰ ਖਰੜ ਦੇ ਰਹਿਣ ਵਾਲੇ ਇਕ ਨੌਜਵਾਨ ਉੱਦਮੀ ਨੇ ਸਥਾਨਕ ਸੰਸਥਾਵਾਂ ਅਤੇ ਗੰਭੀਰ ਬਿਮਾਰੀ ਨਾਲ ਲੜ ਰਹੇ ਇਕ ਮਰੀਜ਼ ਨੂੰ 1.40 ਲੱਖ ਰੁ. ਦੀ ਵਿੱਤੀ ਸਹਾਇਤਾ ਭੇਟ ਕਰਕੇ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਖਰੜ ਦੀਆਂ ਵੱਖ-ਵੱਖ ਸਮਾਜਿਕ, ਮਜ਼ਦੂਰ ਅਤੇ ਸਾਹਿਤਕ ਜਥੇਬੰਦੀਆਂ ਨਾਲ ਜੁੜੇ ਹਰਨਾਮ ਸਿੰਘ ਡੱਲਾ ਦੇ ਬੇਟੇ ਅਰਸ਼ਦੀਪ ਵਲੋਂ ਸ੍ਰੀ ਗੁਰੂ ਰਵਿਦਾਸ ਸਭਾ ਖਰੜ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਨੂੰ 50-50 ਹਜ਼ਾਰ ਰੁ. ਅਤੇ ਗੰਭੀਰ ਬਿਮਾਰੀ ਤੋਂ ਪੀੜਤ ਇਕ ਮਰੀਜ਼ ਨੂੰ 40 ਹਜ਼ਾਰ ਰੁ. ਦੀ ਰਾਸ਼ੀ ਭੇਟ ਕਰਕੇ ਨੇਕ ਉਪਰਾਲਾ ਕੀਤਾ ਗਿਆ ਹੈ। ਸਮਾਜਿਕ ਕਾਰਜਾਂ ਨੂੰ ਸਮਰਪਿਤ ਇਸ ਨੌਜਵਾਨ ਦੇ ਪਿਤਾ ਹਰਨਾਮ ਸਿੰਘ ਡੱਲਾ ਆਪਣੀ ਪਤਨੀ ਸੁਰਿੰਦਰ ਕੌਰ ਦੀ ਮ੍ਰਿਤਕ ਦੇਹ ਪੀ. ਜੀ. ਆਈ. ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਭੇਟ ਕਰਕੇ ਖੇਤਰ ਲਈ ਮਿਸਾਲ ਕਾਇਮ ਕਰ ਚੁੱਕੇ ਹਨ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਖਰੜ ਦੇ ਪ੍ਰਧਾਨ ਮਦਨ ਲਾਲ ਜਨਾਗਲ ਨੇ ਅਰਸ਼ਦੀਪ ਦੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਦੇਖਣ ‘ਚ ਆਇਆ ਹੈ ਕਿ ਕਿਸੇ ਨੌਜਵਾਨ ਵਲੋਂ ਜਾਤੀ-ਸੂਚਕ ਸ਼ਬਦ ਬੋਲਣ ਤੋਂ ਬਾਅਦ ਐਰੋਸਿਟੀ ਐਕਟ ਤਹਿਤ ਮਿਲੇ ਸਮਾਜਿਕ ਜੁਰਮਾਨੇ ਦੀ ਸਾਰੀ ਦੀ ਸਾਰੀ ਰਕਮ ਆਪਣੀ ਜੇਬ ‘ਚ ਪਾਉਣ ਦੀ ਬਜਾਏ ਸਮਾਜਿਕ ਕਾਰਜਾਂ ਲਈ ਭੇਟ ਕੀਤੀ ਗਈ ਹੈ। ਅਰਸ਼ਦੀਪ ਵਲੋਂ ਸ੍ਰੀ ਗੁਰੂ ਰਵਿਦਾਸ ਸਭਾ ਨੂੰ 50 ਹਜ਼ਾਰ ਰੁ. ਦੀ ਰਾਸ਼ੀ ਭੇਟ ਕਰਨ ਮੌਕੇ ਬਲਬੀਰ ਚੰਦ, ਜੰਗ ਸਿੰਘ, ਦੀਵਾਨ ਸਿੰਘ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਬਡਵਾਲੀ, ਗੁਰਦੀਪ ਮਾਹੀ, ਸੁਖਤੇਜ਼ ਸਿੰਘ, ਹਰਚਰਨ ਸਿੰਘ, ਚਰਨ ਸਿੰਘ ਕੰਗ, ਪਾਲ ਸਿੰਘ ਘੇੜਾ, ਹਰਨਾਮ ਸਿੰਘ ਡੱਲਾ, ਨੌਜਵਾਨ ਉੱਦਮੀ ਬਲਵਿੰਦਰ ਸਿੰਘ ਬੰਟੀ, ਗੁਰਜੀਤ ਸਿੰਘ, ਗੁਰਸੇਵਕ ਸਿੰਘ ਉਰਫ਼ ਫ਼ਤਿਹ ਅਤੇ ਮਨਦੀਪ ਸਿੰਘ ਮਾਹੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਖਰੜ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਅਗਲੀ ਖ਼ਬਰ ਯੂ . ਜੀ . ਆਈ . ਵਿਖੇ ਨਵਰਾਤਰੀ ਦਾ ਤਿਉਹਾਰ ‘ ਡਾਂਡੀਆ ਡਿਲਾਈਟ -2026’ ਦੇ ਬੈਨਰ ਹੇਠ ਮਨਾਇਆ ਵਿਦਿਆਰਥੀਆਂ ਨੇ ਡਾਂਡੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।