ਹਰਿਆਵਲ ਲਈ ਰਾਖਵੀਂ ਜ਼ਮੀਨ ਬਣੀ ਕੂੜੇ ਦਾ ਟਿਕਾਣਾ , 9 ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ 15 ਦਿਨਾਂ ਅੰਦਰ ਸਫ਼ਾਈ ਅਤੇ ਗਰੀਨ ਬੈਲਟ ਦੀ ਬਹਾਲੀ ਨਾ ਹੋਣ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਡੇਰਾਬੱਸੀ, 18 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਦੇ ਦਾਅਵਿਆਂ ਦਰਮਿਆਨ ਡੇਰਾਬੱਸੀ ਦੀ ਸਰਕਾਰੀ ਕਾਲਜ ਰੋਡ ’ਤੇ ਜੰਗਲਾਤ ਵਿਭਾਗ ਦੀ ਜ਼ਮੀਨ ਉੱਪਰ ਲੱਗ ਰਹੇ ਕੂੜੇ ਦੇ ਢੇਰਾਂ ਨੇ ਪ੍ਰਸ਼ਾਸਨਿਕ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਤਾਵਰਨ ਦੀ ਸੰਭਾਲ ਲਈ ਰਾਖਵੀਂ ਜ਼ਮੀਨ ਕੂੜੇ ਦੇ ਟਿਕਾਣੇ ਵਜੋਂ ਵਰਤੇ ਜਾਣ ਦਾ ਮਾਮਲਾ ਹੁਣ ਕਾਨੂੰਨੀ ਰੂਪ ਧਾਰਨ ਕਰ ਗਿਆ ਹੈ।
ਅਜੀਤ ਡੈਸਕ
19-10-2026