19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਆਸਥਾ ਤੇ ਸਮਾਜਿਕ ਏਕਤਾ ਦਾ ਸੁਨੇਹਾ ਦੇ ਰਹੀ ‘ਸਾਂਝ ਦੀ ਜੋਤ ਯਾਤਰਾ’

ਡੇਰਾਬੱਸੀ, 18 ਅਕਤੂਬਰ (ਗੁਰਮੀਤ ਸਿੰਘ)-ਨਵਰਾਤਰਿਆਂ ਦੇ ਪਾਵਨ ਮੌਕੇ ਭਾਜਪਾ ਓ. ਬੀ.

ਅਜੀਤ ਡੈਸਕ 19-10-2026
ਡੇਰਾਬੱਸੀ, 18 ਅਕਤੂਬਰ (ਗੁਰਮੀਤ ਸਿੰਘ)-ਨਵਰਾਤਰਿਆਂ ਦੇ ਪਾਵਨ ਮੌਕੇ ਭਾਜਪਾ ਓ. ਬੀ. ਸੀ. ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਮਾਤਾ ਜਵਾਲਾ ਜੀ ਦੇ ਦਰਬਾਰ ਤੋਂ ਲਿਆਂਦੀ ਪਾਵਨ ਅਖੰਡ ਜੋਤ ਦੀ ‘ਸਾਂਝ ਦੀ ਜੋਤ ਯਾਤਰਾ’ ਨੂੰ ਇਲਾਕੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯਾਤਰਾ ਦੇ ਛੇਵੇਂ ਦਿਨ ਜ਼ੀਰਕਪੁਰ ਪਹੁੰਚਣ ’ਤੇ ਵੱਖ-ਵੱਖ ਪਿੰਡਾਂ, ਸ਼ਹਿਰੀ ਇਲਾਕਿਆਂ ਅਤੇ ਰਿਹਾਇਸ਼ੀ ਕਾਲੋਨੀਆਂ ਵਿਚ ਸ਼ਰਧਾਲੂਆਂ ਨੇ ਸ਼ਰਧਾ ਨਾਲ ਜੋਤ ਦੇ ਦਰਸ਼ਨ ਕੀਤੇ। ਯਾਤਰਾ ਦੌਰਾਨ ਕੂੜਾਂਵਾਲਾ, ਹਰੀਪੁਰ ਹਿੰਦੂਆਂ, ਬਹਾਦਰਗੜ੍ਹ, ਨਿੰਬੂਆ, ਸੁੰਡਰਾਂ, ਖੇੜੀ, ਪੰਡਵਾਲਾ, ਮੁਬਾਰਿਕਪੁਰ, ਭਾਂਖਰਪੁਰ ਅਤੇ ਤਹਿਸੀਲ ਰੋਡ ਸਮੇਤ ਵੱਖ-ਵੱਖ ਥਾਵਾਂ ’ਤੇ ਦਰਸ਼ਨਾਂ ਦੇ ਪ੍ਰਬੰਧ ਕੀਤੇ ਗਏ। ਇਸ ਤੋਂ ਇਲਾਵਾ ਸਿਲਵਰ ਸਿਟੀ, ਬੇਲਾ ਹੋਮਜ਼, ਗੁਲਮੋਹਰ ਸਿਟੀ, ਸੁਸ਼ਮਾ ਐਲੀਟ, ਸੁਸ਼ਮਾ ਕ੍ਰੈਸੈਂਟ ਅਤੇ ਪੀਰਮੁਛੱਲਾ ਦੇ ਇਲਾਕਿਆਂ ਵਿਚ ਵੀ ਯਾਤਰਾ ਪਹੁੰਚੀ। ਯਾਤਰਾ ਦਾ ਰਾਤਰੀ ਠਹਿਰਾਅ ਸ਼ਿਵ ਮੰਦਰ ਵਿਖੇ ਹੋਵੇਗਾ। ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਯਾਤਰਾ ਦਾ ਮੁੱਖ ਉਦੇਸ਼ ਧਾਰਮਿਕ ਆਸਥਾ ਦੇ ਨਾਲ-ਨਾਲ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਜੋੜਨ ਲਈ ਕੀਤਾ ਗਿਆ ਹੈ। ਇਸ ਮੌਕੇ ਹਰਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਸੈਣੀ, ਦੇਵ ਰਾਣਾ, ਪੁਸ਼ਪਿੰਦਰ ਮਹਿਤਾ, ਸਨਤ ਭਾਰਦਵਾਜ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛਲੀ ਖ਼ਬਰ ਪ੍ਰਸਿੱਧ ਸਾਹਿਤਕਾਰ ਡਾ . ਸ਼ਿੰਦਰਪਾਲ ਸਿੰਘ ਨੂੰ ਸਦਮਾ , ਬੇਟੇ ਦਾ ਦਿਹਾਂਤ ਸਾਹਿਤਕਾਰਾਂ, ਕਵੀਆਂ, ਲੇਖਕਾਂ, ਫ਼ਨਕਾਰਾਂ, ਰਾ... ਅਗਲੀ ਖ਼ਬਰ ਸੂਬੇ ਦੇ ਲੋਕ ‘ਆਪ ਸਰਕਾਰ’ ਨੂੰ ਚਲਦਾ ਕਰਨ ਲਈ ਤਿਆਰ-ਗੁਰਪ੍ਰਤਾਪ ਪਡਿਆਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।