19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਘਰ - ਘਰ ਪਹੁੰਚੀ ਮਾਤਾ ਜਵਾਲਾ ਜੀ ਦੀ ਪਾਵਨ ਜੋਤ

ਜ਼ੀਰਕਪੁਰ, 18 ਅਕਤੂਬਰ (ਮਨਿੰਦਰ ਸਿੰਘ)-ਨਵਰਾਤਰਿਆਂ ਦੇ ਪਾਵਨ ਮੌਕੇ ਭਾਜਪਾ ਓ. ਬੀ.

ਅਜੀਤ ਡੈਸਕ 19-10-2026
ਜ਼ੀਰਕਪੁਰ, 18 ਅਕਤੂਬਰ (ਮਨਿੰਦਰ ਸਿੰਘ)-ਨਵਰਾਤਰਿਆਂ ਦੇ ਪਾਵਨ ਮੌਕੇ ਭਾਜਪਾ ਓ. ਬੀ. ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਸ਼ੁਰੂ ਕੀਤੀ ਗਈ ‘ਸਾਂਝ ਦੀ ਜੋਤ ਯਾਤਰਾ’ ਦੇ ਅੱਠਵੇਂ ਦਿਨ ਜ਼ੀਰਕਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਸੰਗਤਾਂ ਨੇ ਮਾਤਾ ਜਵਾਲਾ ਜੀ ਦੀ ਪਾਵਨ ਜੋਤ ਦੇ ਦਰਸ਼ਨ ਕੀਤੇ। ਅੱਠ ਦਿਨਾਂ ਤੱਕ ਚੱਲੀ ਇਸ ਯਾਤਰਾ ਦੌਰਾਨ ਲਾਲੜੂ, ਡੇਰਾਬੱਸੀ, ਜ਼ੀਰਕਪੁਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਯਾਤਰਾ ਦੇ ਆਖਰੀ ਦਿਨ ਪਾਵਨ ਜੋਤ ਰੰਜਨ ਪਲਾਜ਼ਾ, ਗਣੇਸ਼ ਮੰਦਰ, ਵਿਕਟੋਰੀਆ ਸਿਟੀ, ਸ਼ਿਵਾ ਸੁਸਾਇਟੀ, ਸ਼ਿਵਾ ਇਨਕਲੇਵ, ਦੁਰਗਾ ਮੰਦਰ, ਸ਼ਿਵਾਲਿਕ ਵਿਹਾਰ, ਗ੍ਰੀਨ ਵਿਊ ਹਾਈਟਸ, ਆਸਥਾ ਅਪਾਰਟਮੈਂਟ, ਹਾਈਲੈਂਡ ਪਾਰਕ, ਵੀ. ਆਈ. ਪੀ. ਰੋਡ, ਜੈਪੁਰੀਆ ਸੁਸਾਇਟੀ, ਸਾਵਿਤਰੀ ਹਾਈਟਸ, ਮੋਨਾ ਗ੍ਰੀਨ, ਪੈਂਟਾ ਹੋਮਜ਼ ਅਤੇ ਸਿਲਵਰ ਸਿਟੀ ਸਮੇਤ ਵੱਖ-ਵੱਖ ਥਾਵਾਂ ’ਤੇ ਪਹੁੰਚੀ। ਸ਼ਰਧਾਲੂਆਂ ਨੇ ਸ਼ਰਧਾ ਨਾਲ ਜੋਤ ਦੇ ਦਰਸ਼ਨ ਕੀਤੇ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਯਾਤਰਾ ਦਾ ਮਕਸਦ ਲੋਕਾਂ ਨੂੰ ਪਾਵਨ ਜੋਤ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਸਮਾਜ ਵਿਚ ਪਿਆਰ, ਭਾਈਚਾਰਕ ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਸੰਗਤਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਰਾਤ ਨੂੰ ਪਾਵਨ ਜੋਤ ਡੇਰਾਬੱਸੀ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਲਿਆਂਦੀ ਗਈ। ਅਗਲੇ ਦਿਨ ਸ੍ਰੀ ਰਾਮ ਤਲਾਈ ਵਿਖੇ ਭੰਡਾਰੇ ਉਪਰੰਤ ਜੋਤ ਨੂੰ ਵਾਪਸ ਮਾਤਾ ਜਵਾਲਾ ਜੀ ਦੇ ਮੰਦਰ ਲਿਜਾਇਆ ਜਾਵੇਗਾ। ਇਸ ਮੌਕੇ ਹਰਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਤਪਾਲ ਬਾਂਸਲ, ਦੇਵ ਰਾਣਾ, ਨੇਹਾ ਸ਼ਰਮਾ, ਮੋਨੂੰ ਅਤੇ ਸਾਨੰਤ ਭਰਦਵਾਜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਉੱਤਰਾਂਚਲ ਸਭਾ ਭਵਨ ਤੇ ਰਾਮ ਲੀਲ੍ਹਾ ਮੰਚ ਦੀ ਛੱਤ ਬਣਾਉਣ ਨੂੰ ਪਹਿਲ ਦਿੱਤੀ ਜਾਵੇਗੀ - ਭੁਪਿੰਦਰ ਸਿੰਘ ਸੈਣੀ 26ਵੀਂ ਸ੍ਰੀ... ਅਗਲੀ ਖ਼ਬਰ 15 ਸਾਲਾਂ ਤੋਂ ਦਫ਼ਤਰੀ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਮਜ਼ਦੂਰਾਂ ਵਾਲੇ ਕੰਮ ਦੇਣ ਦਾ ਸੀਟੂ ਨੇ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।