22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੀ. ਸੀ. ਟੀ.-ਸੀ. ਜੀ. ਸੀ. ਲਾਂਡਰਾਂ ਵਲੋਂ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਤੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ

ਐੱਸ. ਏ.

ਅਜੀਤ ਡੈਸਕ 22-10-2026
ਐੱਸ. ਏ. ਐੱਸ. ਨਗਰ, 21 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀ. ਸੀ. ਟੀ.)-ਸੀ. ਜੀ. ਸੀ. ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵਲੋਂ ‘ਸੀ. ਆਰ. ਆਈ. ਐੱਸ. ਪੀ. ਆਰ.-ਸੀ. ਏ. ਐੱਸ. ਇਨ ਜੀਨੋਮ ਐਡੀਟਿੰਗ, ਏ. ਆਈ. ਐਂਡ ਨੈਕਸਟ ਜਨਰੇਸ਼ਨ ਬਾਇਓਟੈਕਨਾਲੋਜੀ : ਰਨਿੰਗ ਪ੍ਰੈਕਟੀਕਲੀ ਫਾਰ ਪ੍ਰੋਫੈਸ਼ਨਲ ਕਰੀਅਰ’ ਵਿਸ਼ੇ ਸੰਬੰਧੀ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਅਤੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਡਾ. ਨਰੋਤਮ ਸ਼ਰਮਾ ਮੈਨੇਜਿੰਗ ਡਾਇਰੈਕਟਰ ਵਿਗਿਆਨੀ ਅਤੇ ਮੁਖੀ ਸੀ. ਆਰ. ਆਈ. ਐੱਸ. ਡੀ. ਐਨ. ਏ. ਲੈਬਸ ਦੇਹਰਾਦੂਨ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸੀ. ਆਰ. ਆਈ. ਐੱਸ. ਪੀ. ਆਰ. ਸੀ. ਏ. ਐੱਸ. ਜੀਨੋਮ ਐਡੀਟਿੰਗ, ਮੌਲੀਕਿਊਲਰ ਬਾਇਓਲੋਜੀ ਟੂਲਜ਼, ਸੀ. ਆਰ. ਆਈ. ਐੱਸ. ਪੀ. ਆਰ. ਗਾਈਡ ਡਿਜ਼ਾਈਨ ਲਈ ਬਾਇਓਇਨਫਾਰਮੈਟਿਕਸ ਟੂਲਸ, ਏ. ਆਈ., ਗਾਈਡ ਆਰ. ਐਨ. ਏ. ਡਿਜ਼ਾਈਨ, ਸੀ. ਆਰ. ਆਈ. ਐੱਸ. ਪੀ. ਆਰ. ਡੇਟਾ ਵਿਜ਼ੂਅਲਾਈਜ਼ੇਸ਼ਨ, ਡੇਟਾ ਵਿਸ਼ਲੇਸ਼ਣ ਅਤੇ ਵਿਆਖਿਆ ਦੇ ਨਾਲ-ਨਾਲ ਜੀਨੋਮ ਐਡੀਟਿੰਗ ਦੀਆਂ ਪ੍ਰਕਿਰਿਆਵਾਂ ‘ਚ ਕੰਪਿਊਟੇਸ਼ਨਲ ਤਰੀਕਿਆਂ ਬਾਰੇ ਹੱਥੀਂ ਸਿਖਲਾਈ ਪ੍ਰਦਾਨ ਕੀਤੀ ਗਈ। ਵਰਕਸ਼ਾਪ ਦੇ ਵਿਵਹਾਰਕ ਸੈਸ਼ਨਾਂ ‘ਚ ਕੰਪੀਟੈਂਟ ਸੈੱਲ ਤਿਆਰ ਕਰਨ, ਪਰਿਵਰਤਨ, ਪਲਾਜ਼ਮਿਡ ਆਧਾਰਿਤ ਤਕਨੀਕਾਂ, ਸੀ. ਆਰ. ਆਈ. ਐੱਸ. ਪੀ. ਆਰ. ਵਰਕਫਲੋ, ਜੀਨ ਸਾਈਲੈਂਸਿੰਗ, ਗਾਈਡ ਆਰ. ਐਨ. ਏ. ਡਿਜ਼ਾਈਨ, ਕੰਪਿਊਟੇਸ਼ਨਲ ਵਿਸ਼ਲੇਸ਼ਣ ਅਤੇ ਡੇਟਾ ਵਿਜ਼ੂਅਲਾਈਜ਼ੇਸ਼ਨ ਵਰਗੇ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ। ਇਨ੍ਹਾਂ ਸੈਸ਼ਨਾਂ ‘ਚ ਭਾਗੀਦਾਰਾਂ ਨੂੰ ਸਮਕਾਲੀ ਬਾਇਓਟੈਕਨਾਲੋਜੀ ਖੋਜ ‘ਚ ਵਰਤੀਆਂ ਜਾਣ ਵਾਲੀਆਂ ਪ੍ਰਯੋਗਸ਼ਾਲਾ ਪ੍ਰਕਿਰਿਆਵਾਂ ਅਤੇ ਕੰਪਿਊਟੇਸ਼ਨਲ ਟੂਲਸ ਦਾ ਵਿਵਹਾਰਕ ਅਨੁਭਵ ਪ੍ਰਦਾਨ ਕੀਤਾ ਗਿਆ। ਇਸ ਮੌਕੇ ਤਕਨੀਕੀ ਸੈਸ਼ਨਾਂ ਦਾ ਸੰਚਾਲਨ ਡਾ. ਅੰਕਿਤਾ ਸਿੰਘ ਡਿਪਟੀ ਡਾਇਰੈਕਟਰ ਅਤੇ ਵਿਗਿਆਨੀ ਸੀ. ਆਰ. ਆਈ. ਐੱਸ. ਡੀ. ਐਨ. ਏ. ਲੈਬਸ ਨੇ ਸੀ. ਆਰ. ਆਈ. ਐੱਸ. ਡੀ. ਐਨ. ਏ. ਦੇ ਰਿਸਰਚ ਅਸਿਸਟੈਂਟ ਰਿਤਿਕ ਡੋਗਰਾ ਅਤੇ ਵਿਸ਼ਾਲ ਦੇ ਨਾਲ ਮਿਲ ਕੇ ਕੀਤਾ। ਇਸ ਪ੍ਰੋਗਰਾਮ ਨੇ ਸੈਂਟਰ ਆਫ਼ ਐਕਸੀਲੈਂਸ ਪਹਿਲ ਦੇ ਅਧੀਨ ਸੀ. ਜੀ. ਸੀ. ਲਾਂਡਰਾਂ ਅਤੇ ਸੀ. ਆਰ. ਆਈ. ਐਸ. ਡੀ. ਐਨ. ਏ. ਲੈਬਸ ਕੇ ਵਿਚਕਾਰ ਅਕਾਦਮਿਕ-ਉਦਯੋਗ ਇੰਟਰਫੇਸ ਨੂੰ ਮਜ਼ਬੂਤ ਕੀਤਾ। ਵਰਕਸ਼ਾਪ ਦੌਰਾਨ ਡਾ. ਪਾਲਕੀ ਸਾਹਿਬ ਕੌਰ ਡਾਇਰੈਕਟਰ-ਪ੍ਰਿੰਸੀਪਲ ਸੀ. ਸੀ. ਟੀ.- ਸੀ. ਜੀ. ਸੀ. ਲਾਂਡਰਾਂ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਬਾਇਓਟੈਕਨਾਲੋਜੀ ਦੀਆਂ ਵਿਕਸਿਤ ਹੋ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕਰਨ ਵਾਸਤੇ ਵਿਵਹਾਰਕ ਸਿਖਲਾਈ ਅਤੇ ਉਦਯੋਗ-ਅਕਾਦਮਿਕ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਡਾ. ਸ਼ਰਮਾ ਅਤੇ ਸੀ. ਆਰ. ਆਈ. ਐੱਸ. ਡੀ. ਐਨ. ਏ. ਲੈਬਸ ਦੀ ਟੀਮ ਦਾ ਆਪਣੀ ਮੁਹਾਰਤ ਸਾਂਝੀ ਕਰਨ ਅਤੇ ਇਸ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਨੂੰ ਸੁਵਿਧਾਜਨਕ ਬਣਾਉਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਸੀ. ਜੀ. ਸੀ. ਲਾਂਡਰਾਂ ਦੀ ਅਕਾਦਮਿਕ ਸਿੱਖਿਆ ਅਤੇ ਵਿਵਹਾਰਕ ਸਿਖਲਾਈ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਉਦਯੋਗਿਕ ਮਾਹਿਰਾਂ ਦੀ ਮੁਹਾਰਤ ਨਾਲ ਜੋੜ ਕੇ ਅਕਾਦਮਿਕ ਖੇਤਰ ਅਤੇ ਉਦਯੋਗ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਲਈ ਸਾਡੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਪਿਛਲੀ ਖ਼ਬਰ 22 ਲੱਖ ਰੁਪਏ ਨਹੀਂ ਲਏ : ਸੰਜੀਵ ਰਾਣਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਖ਼ਰੀ ਸਾਹਾਂ ’ਤੇ- ਜੀਤੀ ਪਡਿਆਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।