26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਚਾਕੂ ਮਾਰ ਕੇ ਨੌਜਵਾਨ ਦੀ ਹੱਤਿਆ ਦੇ ਮਾਮਲੇ ’ ਚ ਮੁੱਖ ਮੁਲਜ਼ਮ 24 ਘੰਟਿਆਂ ਅੰਦਰ ਗ੍ਰਿਫ਼ਤਾਰ , ਨਾਬਾਲਗ ਵੀ ਕਾਬੂ

ਪੰਚਕੂਲਾ, 25 ਅਕਤੂਬਰ (ਕਪਿਲ)- ਪੰਚਕੂਲਾ ਪੁਲਿਸ ਨੇ ਚੰਡੀਮੰਦਰ ਥਾਣਾ ਖੇਤਰ ’ਚ ਚਾਕੂ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ 19 ਸਾਲਾ ਮੁੱਖ ਮੁਲਜ਼ਮ ਸੂਰਜ ਨੂੰ ਵਾਰਦਾਤ ਤੋਂ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਮਾਮਲੇ ’ਚ ਸ਼ਾਮਿਲ 16 ਸਾਲਾ ਨਾਬਾਲਗ ਨੂੰ ਵੀ ਕਾਬੂ ਕਰ ਲਿਆ ਗਿਆ ਹੈ।

ਚਾਕੂ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਪੁਲਿਸ ਹਿਰਾਸਤ ਵਿਚ। ਤਸਵੀਰ-ਕਪਿਲ 26-10-2026
ਪੰਚਕੂਲਾ, 25 ਅਕਤੂਬਰ (ਕਪਿਲ)- ਪੰਚਕੂਲਾ ਪੁਲਿਸ ਨੇ ਚੰਡੀਮੰਦਰ ਥਾਣਾ ਖੇਤਰ ’ਚ ਚਾਕੂ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ 19 ਸਾਲਾ ਮੁੱਖ ਮੁਲਜ਼ਮ ਸੂਰਜ ਨੂੰ ਵਾਰਦਾਤ ਤੋਂ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਮਾਮਲੇ ’ਚ ਸ਼ਾਮਿਲ 16 ਸਾਲਾ ਨਾਬਾਲਗ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਵਾਰਦਾਤ ’ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਪੁਲਿਸ ਅਨੁਸਾਰ 22 ਅਕਤੂਬਰ 2026 ਨੂੰ ਚੰਡੀਗੜ੍ਹ ਦੇ ਧਨਾਸ ਵਾਸੀ ਚੰਦਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਦੁਰਗਾ ਮਾਤਾ ਦੀ ਮੂਰਤੀ ਦੇ ਵਿਸਰਜਨ ਲਈ ਘੱਗਰ ਦਰਿਆ ਪੰਚਕੂਲਾ ਆਇਆ ਸੀ। ਇਸ ਦੌਰਾਨ ਸੈਕਟਰ-26, ਚੰਡੀਗੜ੍ਹ ਦੀ ਲਾਈਟ ਪਾਰ ਕਰਨ ਤੋਂ ਬਾਅਦ ਮੋਟਰਸਾਈਕਲ ਨੂੰ ਕੱਟ ਮਾਰਨ ਦੀ ਗੱਲ ਨੂੰ ਲੈ ਕੇ ਚੰਦਨ ਅਤੇ ਮੁਲਜ਼ਮਾਂ ਵਿਚਾਲੇ ਝਗੜਾ ਹੋ ਗਿਆ। ਮੌਕੇ ’ਤੇ ਮੌਜੂਦ ਸਾਥੀਆਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ, ਜਿਸ ਤੋਂ ਬਾਅਦ ਸਾਰੇ ਵਿਸਰਜਨ ਲਈ ਅੱਗੇ ਚਲੇ ਗਏ। ਇਸੇ ਰੰਜਿਸ਼ ਤਹਿਤ ਰਾਤ ਕਰੀਬ 9 ਵਜੇ ਪਿੰਡ ਚੌਕੀ ਕੱਟ ਨੇੜੇ ਮੁਲਜ਼ਮਾਂ ਦਾ ਮੁੜ ਚੰਦਨ ਨਾਲ ਸਾਹਮਣਾ ਹੋ ਗਿਆ। ਦੋਵਾਂ ਮੁਲਜ਼ਮਾਂ ਨੇ ਚੰਦਨ ’ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀ. ਸੀ. ਪੀ. ਪੰਚਕੂਲਾ ਆਈ. ਪੀ. ਐੱਸ. ਅਦਿਤੀ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ 23 ਅਕਤੂਬਰ ਨੂੰ ਥਾਣਾ ਚੰਡੀਮੰਦਰ ਵਿਖੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103 (1) ਅਤੇ 3 (5) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਥਾਣਾ ਮੁਖੀ ਰਾਮਪਾਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ 23 ਅਕਤੂਬਰ ਨੂੰ ਮੁੱਖ ਮੁਲਜ਼ਮ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੂਜੇ 16 ਸਾਲਾ ਨਾਬਾਲਗ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਨਾਬਾਲਗ ਨੂੰ ਨਿਯਮਾਂ ਅਨੁਸਾਰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ, ਜਦਕਿ ਸੂਰਜ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ਦੇ 603ਵੇਂ ਦਿਨ 152 ਨਸ਼ਾ ਤਸਕਰ 11.7 ਕਿੱਲੋ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਵਲੋਂ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਦੀ ਵਧਾਈ ਵਾਲਮੀਕਿ ਜੀ ਦੀਆਂ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।