ਚੰਡੀਗੜ੍ਹ ’ ਚ ਕੈਬ ਕੰਪਨੀ ਰੈਪਿਡੋ ਦਾ ਐਗਰੀਗੇਟਰ ਲਾਇਸੈਂਸ ਬਹਾਲ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਛੇ ਮਹੀਨਿਆਂ ਲਈ ਕੀਤਾ ਸੀ ਮੁਅੱਤਲ
ਚੰਡੀਗੜ੍ਹ, 27 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੈਬ ਕੰਪਨੀ ਰੈਪਿਡੋ ਦਾ ਮੁਅੱਤਲ ਕੀਤਾ ਗਿਆ ਐਗਰੀਗੇਟਰ ਲਾਇਸੈਂਸ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਦੀ ਅਪੀਲ ‘ਤੇ ਸੁਣਵਾਈ ਮਗਰੋਂ ਟਰਾਂਸਪੋਰਟ ਸਕੱਤਰ ਵਲੋਂ ਲਏ ਗਏ ਇਸ ਫ਼ੈਸਲੇ ਨਾਲ ਸ਼ਹਿਰ ‘ਚ ਰੈਪਿਡੋ ਦੀਆਂ ਆਵਾਜਾਈ ਸੇਵਾਵਾਂ ਜਾਰੀ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ।
ਅਜੀਤ ਡੈਸਕ
28-10-2026