31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਡੇਰਾਬੱਸੀ ’ਚ ਕਾਂਗਰਸ ਪਾਰਟੀ ਦੀ ਟਿਕਟ ਲਈ ਪਿਓ-ਪੁੱਤਰ ਸਮੇਤ ਚਾਰ ਆਗੂਆਂ ਨੇ ਠੋਕਿਆ ਦਾਅਵਾ

ਡੇਰਾਬੱਸੀ, 30 ਅਕਤੂਬਰ (ਗੁਰਮੀਤ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ-2027 ਨੂੰ ਅਜੇ ਸਮਾਂ ਬਾਕੀ ਹੈ, ਪਰ ਡੇਰਾਬੱਸੀ ਹਲਕੇ ਵਿਚ ਸਿਆਸੀ ਮੈਦਾਨ ਹੁਣੇ ਤੋਂ ਗਰਮਾਉਣ ਲੱਗ ਪਿਆ ਹੈ। ਖ਼ਾਸ ਕਰਕੇ ਕਾਂਗਰਸ ਪਾਰਟੀ ਵਿਚ ਵਿਧਾਨ ਸਭਾ ਚੋਣਾਂ ਲਈ ਟਿਕਟ ਨੂੰ ਲੈ ਕੇ ਦਾਅਵੇਦਾਰੀਆਂ ਠੋਕੀਆਂ ਜਾਣ ਲੱਗ ਪਈਆਂ ਹਨ।

ਦੀਪਇੰਦਰ ਸਿੰਘ ਢਿੱਲੋਂ, ਉਦੈਵੀਰ ਸਿੰਘ ਢਿੱਲੋਂ, ਅਮਿਤ ਬਾਵਾ ਸੈਣੀ ਤੇ ਗੁਰਤੇਜ ਸਿੰਘ ਬੈਨੀਪਾਲ। 31-10-2026
ਡੇਰਾਬੱਸੀ, 30 ਅਕਤੂਬਰ (ਗੁਰਮੀਤ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ-2027 ਨੂੰ ਅਜੇ ਸਮਾਂ ਬਾਕੀ ਹੈ, ਪਰ ਡੇਰਾਬੱਸੀ ਹਲਕੇ ਵਿਚ ਸਿਆਸੀ ਮੈਦਾਨ ਹੁਣੇ ਤੋਂ ਗਰਮਾਉਣ ਲੱਗ ਪਿਆ ਹੈ। ਖ਼ਾਸ ਕਰਕੇ ਕਾਂਗਰਸ ਪਾਰਟੀ ਵਿਚ ਵਿਧਾਨ ਸਭਾ ਚੋਣਾਂ ਲਈ ਟਿਕਟ ਨੂੰ ਲੈ ਕੇ ਦਾਅਵੇਦਾਰੀਆਂ ਠੋਕੀਆਂ ਜਾਣ ਲੱਗ ਪਈਆਂ ਹਨ। ਫ਼ਿਲਹਾਲ ਚਾਰ ਆਗੂ ਟਿਕਟ ਦੀ ਦੌੜ ‘ਚ ਸ਼ਾਮਿਲ ਹਨ, ਜਿਨ੍ਹਾਂ ਵਲੋਂ ਸੋਸ਼ਲ ਮੀਡੀਆ ‘ਤੇ ਅਤੇ ਹਲਕੇ ‘ਚ ਆਪਣੀਆਂ ਸਰਗਰਮੀਆਂ ਰਾਹੀਂ ਸਿਆਸੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦਾਅਵੇਦਾਰਾਂ ‘ਚ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਉਨ੍ਹਾਂ ਦੇ ਪੁੱਤਰ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ, ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਅਤੇ ਸਾਬਕਾ ਮੰਤਰੀ ਹਰਨੇਕ ਸਿੰਘ ਬੈਨੀਪਾਲ ਦੇ ਪੁੱਤਰ ਗੁਰਤੇਜ ਸਿੰਘ ਬੈਨੀਪਾਲ ਸ਼ਾਮਿਲ ਹਨ। ਤਜ਼ਰਬੇ ਦੇ ਆਧਾਰ ‘ਤੇ ਦੀਪਇੰਦਰ ਸਿੰਘ ਢਿੱਲੋਂ ਵਲੋਂ ਠੋਕੀ ਗਈ ਦਾਅਵੇਦਾਰੀ ਦੀਪਇੰਦਰ ਸਿੰਘ ਢਿੱਲੋਂ ਲੰਬੇ ਸਮੇਂ ਤੋਂ ਹਲਕੇ ਵਿਚ ਕਾਂਗਰਸ ਦਾ ਪ੍ਰਮੁੱਖ ਚਿਹਰਾ ਰਹੇ ਹਨ। ਉਹ ਪਹਿਲਾਂ ਵੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ ਅਤੇ ਮੌਜੂਦਾ ਸਮੇਂ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਹਨ। ਸਾਲ 2012 ਵਿਚ ਪਾਰਟੀ ਤੋਂ ਟਿਕਟ ਨਾ ਮਿਲਣ ‘ਤੇ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਬਾਅਦ ‘ਚ ਉਹ ਸ਼੍ਰੋਮਣੀ ਅਕਾਲੀ ਦਲ (ਬ) ‘ਚ ਸ਼ਾਮਿਲ ਹੋ ਗਏ ਸਨ ਅਤੇ ਇਸ ਤੋਂ ਬਾਅਦ ਉਹ ਮੁੜ ਕਾਂਗਰਸ ਵਿਚ ਘਰ ਵਾਪਸੀ ਕੀਤੀ ਸੀ। ਨੌਜਵਾਨ ਚਿਹਰੇ ਵਜੋਂ ਉਦੈਵੀਰ ਸਿੰਘ ਢਿੱਲੋਂ ਦਾ ਨਾਂਅ ਚਰਚਾ ‘ਚ ਉਦੈਵੀਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਹਨ। ਉਹ ਦੀਪਇੰਦਰ ਸਿੰਘ ਢਿੱਲੋਂ ਦੇ ਪੁੱਤਰ ਹਨ ਅਤੇ ਨੌਜਵਾਨਾਂ ਵਿਚ ਸਰਗਰਮ ਹਨ। ਉਹ ਜ਼ੀਰਕਪੁਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। 2025 ਦੀਆਂ ਬਲਾਕ ਸੰਮਤੀ ਚੋਣਾਂ ਵਿਚ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ ਸਨ। ਅਮਿਤ ਬਾਵਾ ਸੈਣੀ ਦੀ ਵੀ ਟਿਕਟ ‘ਤੇ ਨਜ਼ਰ ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਵੀ ਚੋਣ ਮੈਦਾਨ ਵਿਚ ਉਤਰਨ ਦੇ ਚਾਹਵਾਨ ਹਨ। ਉਹ ਪਾਰਟੀ ਦਾ ਪੱਖ ਮੀਡੀਆ ਵਿਚ ਰੱਖਣ ਦੇ ਨਾਲ-ਨਾਲ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਸਰਗਰਮ ਰਹਿੰਦੇ ਹਨ। ਉਹ ਓ. ਬੀ. ਸੀ. ਭਾਈਚਾਰੇ ਨਾਲ ਸੰਬੰਧਿਤ ਹਨ ਅਤੇ ਰਾਹੁਲ ਗਾਂਧੀ ਵਲੋਂ ਚਲਾਈ ਜਾ ਰਹੀ ਵਿਦਿਆਰਥੀਆਂ ਨਾਲ ਜੁੜੀ ਮੁਹਿੰਮ ਦੇ ਕੌਮੀ ਕੋਆਰਡੀਨੇਟਰ ਵੀ ਹਨ। ਗੁਰਤੇਜ ਸਿੰਘ ਬੈਨੀਪਾਲ ਲਈ ਪਰਿਵਾਰਕ ਸਿਆਸੀ ਪਿਛੋਕੜ ਦਾਅਵੇਦਾਰੀ ਦਾ ਆਧਾਰ ਪਿੰਡ ਕਾਰਕੌਰ ਦੇ ਰਹਿਣ ਵਾਲੇ ਗੁਰਤੇਜ ਸਿੰਘ ਬੈਨੀਪਾਲ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਦੇ ਪਿਤਾ ਹਰਨੇਕ ਸਿੰਘ ਬੈਨੀਪਾਲ ਸਾਬਕਾ ਮੰਤਰੀ ਰਹਿ ਚੁੱਕੇ ਹਨ। ਪਰਿਵਾਰ ਦੀ ਸਿਆਸੀ ਵਿਰਾਸਤ ਅਤੇ ਇਲਾਕੇ ਵਿਚ ਪੁਰਾਣਾ ਪ੍ਰਭਾਵ ਉਨ੍ਹਾਂ ਦੀ ਦਾਅਵੇਦਾਰੀ ਦਾ ਆਧਾਰ ਮੰਨਿਆ ਜਾ ਰਿਹਾ ਹੈ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਵੀ ਦੱਸੇ ਜਾਂਦੇ ਹਨ। ਫ਼ਿਲਹਾਲ ਕਾਂਗਰਸ ਹਾਈਕਮਾਂਡ ਵਲੋਂ ਕਿਸੇ ਵੀ ਉਮੀਦਵਾਰ ਦੇ ਨਾਂਅ ‘ਤੇ ਮੋਹਰ ਨਹੀਂ ਲਗਾਈ ਗਈ। ਹੁਣ ਸਵਾਲ ਇਹ ਹੈ ਕਿ ਪਾਰਟੀ ਤਜ਼ਰਬੇ, ਨੌਜਵਾਨ ਚਿਹਰੇ ਜਾਂ ਪਰਿਵਾਰਕ ਸਿਆਸੀ ਪਿਛੋਕੜ ‘ਚੋਂ ਕਿਸ ਨੂੰ ਤਰਜ਼ੀਹ ਦਿੰਦੀ ਹੈ। ਆਉਣ ਵਾਲੇ ਸਮੇਂ ਵਿਚ ਹਲਕੇ ਦੀਆਂ ਸਿਆਸੀ ਸਰਗਰਮੀਆਂ ਅਤੇ ਪਾਰਟੀ ਦੀ ਅੰਦਰੂਨੀ ਰਣਨੀਤੀ ਇਸ ਦੌੜ ਦੀ ਦਿਸ਼ਾ ਤੈਅ ਕਰ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਕਿਸ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਅਤੇ ਟਿਕਟ ਨਾ ਮਿਲਣ ਵਾਲੇ ਆਗੂ ਉਨ੍ਹਾਂ ਦੇ ਨਾਲ ਚਲਦੇ ਹਨ ਜਾਂ ਹਰ ਵਾਰ ਦੀ ਤਰ੍ਹਾਂ ਲੱਤਾਂ ਖਿੱਚਣ ਦਾ ਕੰਮ ਕਰਦੇ ਹਨ, ਜੋ ਕਿ ਹਮੇਸ਼ਾ ਹੀ ਇਸ ਹਲਕੇ ਤੋਂ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਬਣਦਾ ਹੈ ।
ਪਿਛਲੀ ਖ਼ਬਰ ‘ ਜ਼ੀਰੋ ਤੋਂ ਸਿਖਰ ਤੱਕ- ਸੇਵਾ ਸੰਕਲਪ’ ਨਾਟਕ ਰਾਹੀਂ ਮੰਚ ’ਤੇ ਪੇਸ਼ ਕੀਤਾ ਪ੍ਰਧਾਨ ਮੰਤਰੀ ਮੋਦੀ ਦਾ ਜੀਵਨ ਸਫ਼ਰ ਅਗਲੀ ਖ਼ਬਰ ਨਗਰ ਕੌਂਸਲ ਦਾ ਜੁਰਮਾਨੇ ਵਾਲਾ ਮਤਾ ਵੀ ਬੇਅਸਰ, ਖਾਲੀ ਪਲਾਟਾਂ ’ਚ ਕੂੜਾ ਸੁੱਟਣ ਤੇ ਸਾੜਨ ਦਾ ਸਿਲਸਿਲਾ ਜਾਰੀ ਗੁਲਾਬਗੜ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।