02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਚੰਡੀਗੜ੍ਹ ਵਿਚ 400 ਤੋਂ ਵੱਧ ਐਚ. ਕੇ. ਐਲ. ਮੈਂਬਰਾਂ ਨੇ ਇਕੱਠੇ ਹੋ ਕੇ ਦਿੱਤਾ ਨਿਮਰਤਾ, ਦਇਆ ਅਤੇ ਪਿਆਰ ਦਾ ਸੰਦੇਸ਼

ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਵਿਚ ਮਨੁੱਖਤਾ, ਦਇਆ ਤੇ ਆਪਸੀ ਪਿਆਰ ਦਾ ਖੂਬਸੂਰਤ ਸੰਦੇਸ਼ ਦੇਖਣ ਨੂੰ ਮਿਲਿਆ, ਜਦੋਂ Humility, Kindness & Love (HKL) Global Movement ਵਲੋਂ ਸੈਕਟਰ 17 ਵਿਖੇ ਜਾਗਰੂਕਤਾ ਪੈਦਲ ਯਾਤਰਾ ਸਫਲਤਾ ਪੂਰਵਕ ਕਰਵਾਈ। ਸਮਾਰੋਹ ਵਿਚ ਦੁਨੀਆ ਭਰ ਤੋਂ ਆਏ 400 ਤੋਂ ਵੱਧ ਐਚ.

ਅਜੀਤ ਡੈਸਕ 02-11-2026
ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਵਿਚ ਮਨੁੱਖਤਾ, ਦਇਆ ਤੇ ਆਪਸੀ ਪਿਆਰ ਦਾ ਖੂਬਸੂਰਤ ਸੰਦੇਸ਼ ਦੇਖਣ ਨੂੰ ਮਿਲਿਆ, ਜਦੋਂ Humility, Kindness & Love (HKL) Global Movement ਵਲੋਂ ਸੈਕਟਰ 17 ਵਿਖੇ ਜਾਗਰੂਕਤਾ ਪੈਦਲ ਯਾਤਰਾ ਸਫਲਤਾ ਪੂਰਵਕ ਕਰਵਾਈ। ਸਮਾਰੋਹ ਵਿਚ ਦੁਨੀਆ ਭਰ ਤੋਂ ਆਏ 400 ਤੋਂ ਵੱਧ ਐਚ. ਕੇ. ਐਲ. ਵਲੰਟੀਅਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਸਮਾਜ ਵਿਚ ਨਿਮਰਤਾ, ਦਇਆ ਤੇ ਪਿਆਰ ਦਾ ਸੰਦੇਸ਼ ਫੈਲਾਇਆ। ਡਾ. ਏ. ਐਸ. ਲਿਬੜਾ, ਸਰਬਜੀਤ ਸਿੰਘ ਬਾਸੀ ਅਤੇ ਅਮਰਪ੍ਰੀਤ ਸਿੰਘ ਆਦਿ ਦੀ ਅਗਵਾਈ ’ਚ ਇਸ ਪੈਦਲ ਯਾਤਰਾ ਦੀ ਸ਼ੁਰੂਆਤ ਸੈਕਟਰ 17 ਸਥਿਤ ਨੀਲਮ ਥੀਏਟਰ ਦੇ ਨੇੜੇ ਤੋਂ ਹੋਈ, ਜਿਸ ਦੌਰਾਨ ਹਿੱਸਾ ਲੈਣ ਵਾਲਿਆਂ ਨੇ ਬਾਜ਼ਾਰ ਵਿਚ ਲਗਪਗ ਦੋ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਸ ਮੌਕੇ ਸਥਾਨਕ ਨਿਵਾਸੀਆਂ, ਪਰਿਵਾਰਾਂ, ਦੁਕਾਨਦਾਰਾਂ ਤੇ ਬਾਜ਼ਾਰ ਵਿਚ ਆਏ ਲੋਕਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਪਹਿਲ ਨੂੰ ਹੋਰ ਖਾਸ ਬਣਾਉਂਦਿਆਂ ਭਾਗੀਦਾਰਾਂ ਵਲੋਂ ਲੋਕਾਂ ਨੂੰ ਫੁੱਲ ਤੇ ਪ੍ਰੇਰਨਾਦਾਇਕ ਸੰਦੇਸ਼ਾਂ ਵਾਲੇ ਕਾਰਡ ਵੰਡੇ ਗਏ। ਇਸ ਦਾ ਮਕਸਦ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਦਇਆ, ਕਰੁਣਾ ਅਤੇ ਪਿਆਰ ਵਰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। HKL Global Movement ਪਿਛਲੇ ਤਿੰਨ ਮਹੀਨਿਆਂ ਦੌਰਾਨ 14 ਦੇਸ਼ਾਂ ਵਿਚ 200 ਤੋਂ ਵੱਧ ਜਾਗਰੂਕਤਾ ਪੈਦਲ ਯਾਤਰਾਵਾਂ ਕਰਵਾ ਚੁੱਕਾ ਹੈ। ਇਹ ਮੁਹਿੰਮ ਲੋਕਾਂ ਨੂੰ ਆਪਣੇ ਅੰਦਰ ਨਿਮਰਤਾ, ਦਇਆ ਤੇ ਪਿਆਰ ਵਰਗੇ ਗੁਣਾਂ ਨੂੰ ਜਗਾਉਣ ਲਈ ਪ੍ਰੇਰਿਤ ਕਰਦੀ ਹੈ। ਸਮਾਗਮ 15 ਤੋਂ 17 ਨਵੰਬਰ 2026 ਤੱਕ ਜਲੰਧਰ, ਪੰਜਾਬ ਸਥਿਤ ਦ ਯੂਨੀਵਰਸਿਟੀ, ਬੁਲੰਦਪੁਰੀ ਸਾਹਿਬ ਵਿਖੇ ਹੋਣ ਵਾਲੀ HKL ਦੀ 8ਵੀਂ ਅੰਤਰਰਾਸ਼ਟਰੀ ਕਾਨਫਰੰਸ ਤੋਂ ਪਹਿਲਾਂ ਕਰਵਾਇਆ। ਚੰਡੀਗੜ੍ਹ ਦੀ ਇਹ ਪੈਦਲ ਯਾਤਰਾ ਇਸ ਸੰਦੇਸ਼ ਨਾਲ ਸਮਾਪਤ ਹੋਈ ਕਿ ਇਕ ਬਿਹਤਰ ਤੇ ਪਿਆਰ ਭਰੀ ਦੁਨੀਆ ਦੀ ਸ਼ੁਰੂਆਤ ਸਾਡੇ ਸਾਰਿਆਂ ਤੋਂ ਹੁੰਦੀ ਹੈ।
ਪਿਛਲੀ ਖ਼ਬਰ ਵਿਆਹ ਸਮਾਗਮ ’ਚੋਂ ਸਾਮਾਨ ਲੈ ਕੇ ਜਾ ਰਹੇ ਟੈਂਪੂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ ਅਗਲੀ ਖ਼ਬਰ ਅਮਿਤ ਸ਼ਾਹ ਵਲੋਂ 80 ਕਰੋੜ ਦੇ 2 ਪ੍ਰਾਜੈਕਟ ਲੋਕਾਂ ਨੂੰ ਸਮਰਪਿਤ, 178 ਕਰੋੜ ਦੇ 7 ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।