02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਮਿਤ ਸ਼ਾਹ ਵਲੋਂ 80 ਕਰੋੜ ਦੇ 2 ਪ੍ਰਾਜੈਕਟ...

ਚੰਡੀਗੜ੍ਹ, 1 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸ਼ਾਹ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਤਿੰਨ ਪੁਰਾਣੀਆਂ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਤਾਂ ਇਨ੍ਹਾਂ ਬਾਰੇ ਅੱਜ ਹੀ ਐਲਾਨ ਕਰ ਸਕਦੇ ਸਨ, ਪਰ ਉਹ ਚਾਹੁੰਦੇ ਹਨ ਕਿ ਇਨ੍ਹਾਂ ਮੰਗਾਂ ਲਈ ਕਟਾਰੀਆ ਵਲੋਂ ਕੀਤੀ ਮਿਹਨਤ ਦਾ ਸਿਹਰਾ ਉਨ੍ਹਾਂ ਨੂੰ ਮਿਲੇ।

ਅਜੀਤ ਡੈਸਕ 02-11-2026
ਚੰਡੀਗੜ੍ਹ, 1 ਨਵੰਬਰ (ਸੰਦੀਪ ਕੁਮਾਰ ਮਾਹਨਾ)-ਸ਼ਾਹ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਤਿੰਨ ਪੁਰਾਣੀਆਂ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਤਾਂ ਇਨ੍ਹਾਂ ਬਾਰੇ ਅੱਜ ਹੀ ਐਲਾਨ ਕਰ ਸਕਦੇ ਸਨ, ਪਰ ਉਹ ਚਾਹੁੰਦੇ ਹਨ ਕਿ ਇਨ੍ਹਾਂ ਮੰਗਾਂ ਲਈ ਕਟਾਰੀਆ ਵਲੋਂ ਕੀਤੀ ਮਿਹਨਤ ਦਾ ਸਿਹਰਾ ਉਨ੍ਹਾਂ ਨੂੰ ਮਿਲੇ। ਇਸ ਲਈ ਦੀਵਾਲੀ ਤੋਂ ਬਾਅਦ ਇਕ ਵੱਖਰੇ ਸਮਾਗਮ ਵਿਚ ਰਾਜਪਾਲ ਤੇ ਪ੍ਰਸ਼ਾਸਕ ਕਟਾਰੀਆ ਖੁਦ ਇਨ੍ਹਾਂ ਬਾਰੇ ਐਲਾਨ ਕਰਨਗੇ। ਬੀਟ ਪੁਲਿਸਿੰਗ ਵਿਚ ਚੰਡੀਗੜ੍ਹ ਦੇਸ਼ ਭਰ ਵਿਚ ਪਹਿਲੇ ਸਥਾਨ ’ਤੇ ਕੇਂਦਰੀ ਗ੍ਰਹਿ ਮੰਤਰੀ ਨੇ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਟ ਪੁਲਿਸਿੰਗ ਵਿਚ ਚੰਡੀਗੜ੍ਹ ਨੇ ਦੇਸ਼ ਭਰ ਵਿਚ ਪਹਿਲਾ, ਤੁਰੰਤ ਪੁਲਿਸ ਸਹਾਇਤਾ ਦੇਣ ਵਿਚ ਦੂਜਾ ਅਤੇ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 1 ਨਵੰਬਰ ਦਾ ਦਿਨ ਇਤਿਹਾਸਕ ਮਹੱਤਤਾ ਰੱਖਦਾ ਹੈ, ਕਿਉਂਕਿ ਇਸ ਦਿਨ ਚੰਡੀਗੜ੍ਹ ਤੇ ਹਰਿਆਣਾ ਦੀ ਸਥਾਪਨਾ ਹੋਈ ਸੀ ਅਤੇ ਚੰਡੀਗੜ੍ਹ ਪੁਲਿਸ ਵੀ ਇਸੇ ਦਿਨ ਹੋਂਦ ਵਿਚ ਆਈ ਸੀ। ਉਨ੍ਹਾਂ ਚੰਡੀਗੜ੍ਹ ਨੂੰ ਦੇਸ਼ ਦੇ ਯੋਜਨਾਬੱਧ ਸ਼ਹਿਰਾਂ ਵਿਚੋਂ ਇਕ ਦੱਸਦਿਆਂ ਕਿਹਾ ਕਿ ਸ਼ਿਵਾਲਿਕ ਦੀ ਗੋਦ ਤੇ ਮਾਂ ਚੰਡੀ ਦੇ ਆਸ਼ੀਰਵਾਦ ਨਾਲ ਵਸਿਆ ਇਹ ਸ਼ਹਿਰ ਪੰਜਾਬ ਅਤੇ ਹਰਿਆਣਾ ਦੋਵਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਦੇ ਵਿਕਾਸ ਲਈ 250 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਲੋਕ ਅਰਪਣ ਤੇ ਨੀਂਹ ਪੱਥਰ ਰੱਖਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦਿਆਂ ਟ੍ਰਾਈਸਿਟੀ ਦੇ ਲੋਕਾਂ ਨੂੰ ਕਰੀਬ 258 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਉਨ੍ਹਾਂ ਵਲੋਂ ੀ80 ਕਰੋੜ ਰੁਪਏ ਦੀ ਲਾਗਤ ਵਾਲੇ 2 ਪ੍ਰਾਜੈਕਟਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ, ਜਦਕਿ 178 ਕਰੋੜ ਰੁਪਏ ਦੀ ਲਾਗਤ ਵਾਲੇ 7 ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਪ੍ਰਾਜੈਕਟਾਂ ਨਾਲ ਸਿੱਖਿਆ, ਆਵਾਜਾਈ, ਰਿਹਾਇਸ਼, ਪੁਲਿਸ ਪ੍ਰਬੰਧਾਂ ਤੇ ਖੇਡ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ। ਪ੍ਰਮੁੱਖ ਪ੍ਰਾਜੈਕਟਾਂ ਦਾ ਵੇਰਵਾ ਸਾਰੰਗਪੁਰ ਸਰਕਾਰੀ ਹਾਈ ਸਕੂਲ - ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਇਮਾਰਤ ਲਈ 12 ਕਰੋੜ ਰੁਪਏ। ਰਾਏਪੁਰ ਕਲਾਂ ਸੀ. ਟੀ. ਯੂ. ਬੱਸ ਡਿਪੂ - ਬੱਸ ਡਿਪੂ ਅਤੇ ਵਰਕਸ਼ਾਪ ਦੀ ਉਸਾਰੀ ਲਈ 68 ਕਰੋੜ ਰੁਪਏ। ਧਨਾਸ ਰਿਹਾਇਸ਼ੀ ਪ੍ਰਾਜੈਕਟ - 192 ਟਾਈਪ-3 ਫਲੈਟਾਂ ਦੀ ਉਸਾਰੀ ਲਈ 84 ਕਰੋੜ ਰੁਪਏ। ਪੀ. ਜੀ. ਆਈ. ਤੋਂ ਪੰਜਾਬ ਯੂਨੀਵਰਸਿਟੀ ਸਬ-ਵੇਅ - ਸਬ-ਵੇਅ ਦੀ ਉਸਾਰੀ ਲਈ 12 ਕਰੋੜ ਰੁਪਏ। ਸੈਕਟਰ-49 ਪੁਲਿਸ ਸਟੇਸ਼ਨ - ਪੁਲਿਸ ਸਟੇਸ਼ਨ ਦੀ ਨਵੀਂ ਇਮਾਰਤ ਲਈ 21 ਕਰੋੜ ਰੁਪਏ। ਸੀ .ਸੀ. ਈ. ਟੀ. ਬੁਆਏਜ਼ ਹੋਸਟਲ - ਸੈਕਟਰ-26 ਵਿਖੇ ਹੋਸਟਲ ਦੀ ਉਸਾਰੀ ਲਈ 25 ਕਰੋੜ ਰੁਪਏ। ਸੈਕਟਰ-46 ਕਾਲਜ - ਜਿਮਨੇਜ਼ੀਅਮ ਹਾਲ ਦੀ ਉਸਾਰੀ ਲਈ 11 ਕਰੋੜ ਰੁਪਏ। ਸੈਕਟਰ-7 ਸਪੋਰਟਸ ਕੰਪਲੈਕਸ - ਖੇਡ ਸਹੂਲਤਾਂ ਦੇ ਆਧੁਨਿਕੀਕਰਨ ਲਈ 20 ਕਰੋੜ ਰੁਪਏ। ਐਂਟਰੀ ਪੁਆਇੰਟਾਂ ’ਤੇ ਚੈੱਕ ਪੋਸਟਾਂ - ਚੰਡੀਗੜ੍ਹ ਦੇ ਵੱਖ-ਵੱਖ ਦਾਖ਼ਲਾ ਮਾਰਗਾਂ ’ਤੇ 15 ਚੈੱਕ ਪੋਸਟਾਂ ਦੀ ਉਸਾਰੀ ਲਈ 5 ਕਰੋੜ ਰੁਪਏ।
ਪਿਛਲੀ ਖ਼ਬਰ ਵਿਆਹ ਸਮਾਗਮ ’ਚੋਂ ਨਕਦੀ ਨਾਲ ਭਰਿਆ ਬੈਗ ਚੋਰੀ, ਮਾਮਲਾ ਦਰਜ ਅਗਲੀ ਖ਼ਬਰ ਚੰਡੀਗੜ੍ਹ ’ਚ ਸਮਕਾਲੀ ਪੰਜਾਬੀ ਕਵਿਤਾ: ਰੂਪ ਤੇ ਸੰਵੇਦਨਾ ’ਤੇ ਵਿਚਾਰ-ਚਰਚਾ ਸਮਾਰੋਹ ਯਾਦਗਾਰੀ ਹੋ ਨਿੱਬੜਿਆ ਕਵਿਤਾ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।