ਪਿੰਡ ਢਕੌਰਾਂ ਕਲਾਂ ਤੋਂ ਸੰਗਰੂਰ ਰੈਲੀ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ
ਮਾਜਰੀ, 4 ਨਵੰਬਰ ( ਕੁਲਵੰਤ ਸਿੰਘ ਧੀਮਾਨ)- ਕਾਂਗਰਸ ਪਾਰਟੀ ਦੀ ਸੰਗਰੂਰ ਰੈਲੀ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਹੀ ਵਿਚ ਗੁਰਮੀਤ ਸਿੰਘ ਢਕੋਰਾਂ ਨੇ ਆਪਣੇ ਸਮਰਥਕਾਂ ਸਮੇਤ ਵੱਡੇ ਕਾਫ਼ਲੇ ਦੌਰਾਨ ਸੰਗਰੂਰ ਰੈਲੀ ਵਿਚ ਸ਼ਮੂਲੀਅਤ ਕੀਤੀ। ਗੁਰਮੀਤ ਸਿੰਘ ਢਕੋਰਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਵਲੋਂ ਭਾਰੀ ਉਤਸ਼ਾਹ ਵੇਖਿਆ ਗਿਆ ਹੈ ਕਿਉਂਕਿ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਵਿਚ ਬਲਾਕ ਮਾਜਰੀ ਸਮੇਤ ਵੱਖ-ਵੱਖ ਕਸਬਿਆਂ ਤੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਕਾਫ਼ਲਿਆਂ ਦੇ ਰੂਪ ਵਿਚ ਹਾਜ਼ਰੀ ਲਵਾਈ ਗਈ।
ਅਜੀਤ ਡੈਸਕ
05-11-2026