06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੀ. ਜੀ. ਆਈ ਚੰਡੀਗੜ੍ਹ ’ਚ ਦੁਕਾਨਦਾਰਾਂ ’ਤੇ ਸਖ਼ਤੀ, ਨਿਯਮਾਂ ਦੀ ਉਲੰਘਣਾ ਕਰਨ ’ਤੇ ਵਧਾਏ ਜੁਰਮਾਨੇ ਵੱਧ ਵਸੂਲੀ , ਨਕਲੀ ਤੇ ਮਿਆਦ ਪੁੱਗ ਚੁੱਕੇ ਉਤਪਾਦ ਵੇਚਣ ’ ਤੇ 50 ਹਜ਼ਾਰ ਰੁਪਏ ਤੱਕ ਦਾ ਲੱਗੇਗਾ ਜੁਰਮਾਨਾ - ਪੰਕਜ ਰਾਏ

ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਨੇ ਆਪਣੇ ਕੈਂਪਸ ਅੰਦਰ ਚੱਲ ਰਹੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ਵਿਚ ਸਖ਼ਤ ਕਦਮ ਚੁੱਕਦਿਆਂ ਜੁਰਮਾਨਿਆਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਇਹ ਸੰਬੰਧੀ ਬਣਾਈ ਇਕ ਕਮੇਟੀ ਦਾ ਗਠਨ ਜੋ ਪਹਿਲਾ ਹੀ ਕੀਤਾ ਗਿਆ ਸੀ, ਦੀ ਇਕ ਮੀਟਿੰਗ ਪੀ.

ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਨੇ ਆਪਣੇ ਕੈਂਪਸ ਅੰਦਰ ਚੱਲ ਰਹੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ਵਿਚ ਸਖ਼ਤ ਕਦਮ ਚੁੱਕਦਿਆਂ ਜੁਰਮਾਨਿਆਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਇਹ ਸੰਬੰਧੀ ਬਣਾਈ ਇਕ ਕਮੇਟੀ ਦਾ ਗਠਨ ਜੋ ਪਹਿਲਾ ਹੀ ਕੀਤਾ ਗਿਆ ਸੀ, ਦੀ ਇਕ ਮੀਟਿੰਗ ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੰਕਜ ਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਭਾਰੀ ਵਾਧੇ ਦੇ ਫ਼ੈਸਲੇ ਲਏ ਗਏ। ਇਸ ਫ਼ੈਸਲੇ ਦਾ ਮੁੱਖ ਮਕਸਦ ਮਰੀਜ਼ਾਂ ਤੇ ਉਨ੍ਹਾਂ ਦੇ ਸੇਵਾਦਾਰਾਂ ਨੂੰ ਲੁੱਟ-ਖਸੁੱਟ, ਅਸੁਰੱਖਿਅਤ ਉਤਪਾਦਾਂ ਤੇ ਗੰਦਗੀ ਤੋਂ ਬਚਾਉਣਾ ਹੋਵੇਗਾ। ਨਵੇਂ ਨਿਯਮਾਂ ਤਹਿਤ ਗਾਹਕਾਂ ਤੋਂ ਵੱਧ ਪੈਸੇ ਵਸੂਲਣ ਤੇ ਦੁਕਾਨਾਂ ਵਿਚ ਰੇਟ ਸੂਚੀ ਜਾਂ ਛੋਟ ਸੰਬੰਧੀ ਜਾਣਕਾਰੀ ਨਾ ਲਗਾਉਣ ’ਤੇ ਜੁਰਮਾਨਾ 10 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੁਕਾਨਾਂ ਵਿਚ ਸਫ਼ਾਈ ਤੇ ਸੁਰੱਖਿਆ ਦੇ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਜੁਰਮਾਨਾ 5 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਸਭ ਤੋਂ ਸਖ਼ਤ ਕਾਰਵਾਈ ਨਕਲੀ, ਗੰਦੇ, ਖ਼ਰਾਬ ਤੇ ਮਿਆਦ ਪੁੱਗ ਚੁੱਕੇ ਉਤਪਾਦ ਵੇਚਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ। ਅਜਿਹੀ ਹਰੇਕ ਉਲੰਘਣਾ ’ਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਗੰਭੀਰ ਮਾਮਲਿਆਂ ਵਿਚ ਸੰਬੰਧਿਤ ਦੁਕਾਨ ਦਾ ਲਾਇਸੈਂਸ ਮੁਅੱਤਲ ਜਾਂ ਰੱਦ ਵੀ ਕੀਤਾ ਜਾ ਸਕਦਾ ਹੈ। ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੰਕਜ ਰਾਏ ਨੇ ਕਿਹਾ ਕਿ ਹਰ ਰੋਜ਼ ਹਜ਼ਾਰਾਂ ਮਰੀਜ਼ ਤੇ ਉਨ੍ਹਾਂ ਦੇ ਸੇਵਾਦਾਰ ਆਪਣੀਆਂ ਜ਼ਰੂਰਤਾਂ ਲਈ ਹਸਪਤਾਲ ਦੇ ਅੰਦਰਲੀਆਂ ਦੁਕਾਨਾਂ ਅਤੇ ਹੋਰ ਸਹੂਲਤਾਂ ’ਤੇ ਨਿਰਭਰ ਕਰਦੇ ਹਨ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਉਨ੍ਹਾਂ ਤੋਂ ਵੱਧ ਪੈਸੇ ਨਾ ਵਸੂਲੇ ਜਾਣ ਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਭਰੋਸੇਯੋਗ ਸੇਵਾਵਾਂ ਮਿਲਣ। ਨਵੇਂ ਨਿਯਮਾਂ ਵਿਚ ਰੇਟ ਲਿਸਟ ਨਾ ਲਗਾਉਣ, ਬਿੱਲ ਜਾਰੀ ਨਾ ਕਰਨ, ਗ਼ਲਤ ਢੰਗ ਨਾਲ ਕੂੜੇ ਦਾ ਨਿਪਟਾਰਾ ਕਰਨ, ਅੱਗ ਸੁਰੱਖਿਆ ਨਿਯਮਾਂ ਦੀ ਉਲੰਘਣਾ, ਨਾਜਾਇਜ਼ ਕਬਜ਼ੇ, ਸਿਗਰਟਨੋਸ਼ੀ ਅਤੇ ਸਫ਼ਾਈ ਸੰਬੰਧੀ ਲਾਪਰਵਾਹੀ ਵਰਗੇ ਮਾਮਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਅੱਗੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਗੰਭੀਰ ਅਤੇ ਵਾਰ-ਵਾਰ ਨਿਯਮ ਤੋੜਨ ਵਾਲਿਆਂ ਵਿਰੁੱਧ ਜੁਰਮਾਨੇ ਤੋਂ ਇਲਾਵਾ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸੰਸਥਾ ਦਾ ਮਕਸਦ ਕੈਂਪਸ ਵਿਚ ਮਰੀਜ਼ਾਂ ਤੇ ਸੈਲਾਨੀਆਂ ਲਈ ਸਾਫ਼-ਸੁਥਰਾ, ਸੁਰੱਖਿਅਤ ਅਤੇ ਭਰੋਸੇਯੋਗ ਮਾਹੌਲ ਬਣਾਉਣਾ ਜ਼ਰੂਰੀ ਹੈ। 05 ਸੀਐਚਡੀ24 ਪੰਕਜ ਰਾਏ
ਪਿਛਲੀ ਖ਼ਬਰ ਪੀ.ਐਮ. ਸ੍ਰੀੀ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਖੇਤੀਬਾੜੀ ਅਤੇ ਵਾਤਾਵਰਨ ਸੰਬੰਧੀ ਕਰਵਾਇਆ ਵਿਸ਼ੇਸ਼ ਭਾਸ਼... ਅਗਲੀ ਖ਼ਬਰ ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਸਿੱਖ ਨਸਲਕੁਸ਼ੀ 1984 ਦੇ ਸੰਬੰਧ ’ਚ ਪ੍ਰਦਰਸ਼ਨੀ ਤੇ ਵਿਚਾਰ-ਚਰਚਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।