ਧਨਾਸ ਦੀ ਕੱਚੀ ਕਾਲੋਨੀ ਦੇ ਤਿੰਨ ਨੌਜਵਾਨ ਨਾਜਾਇਜ਼ ਚਾਕੂਆਂ ਸਮੇਤ ਕਾਬੂ
ਚੰਡੀਗੜ੍ਹ, 16 ਨਵੰਬਰ (ਸੰਦੀਪ ਕੁਮਾਰ ਮਾਹਨਾ) –ਸ਼ਹਿਰ ਵਿਚ ਅਪਰਾਧਿਕ ਅਨਸਰਾਂ ਅਤੇ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਾਰੰਗਪੁਰ ਥਾਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਧਨਾਸ ਦੀ ਕੱਚੀ ਕਾਲੋਨੀ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਸਵਿੱਚਬਲੇਡ ਵਾਲੇ ਤਿੰਨ ਚਾਕੂ ਬਰਾਮਦ ਕੀਤੇ ਹਨ।
ਅਜੀਤ ਡੈਸਕ
17-11-2026