25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ‘ਔਸ਼ਧੀ ਭਰਪੂਰ ਬੂਟਿਆਂ ਦਾ ਪ੍ਰਚਾਰ ਤੇ ਜਾਗਰੂਕਤਾ’ ਵਿਸ਼ੇ ‘ਤੇ ਖੇਤਰੀ ਵਰਕਸ਼ਾਪ ਕਰਵਾਈ

ਐੱਸ. ਏ.

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਕਰਵਾਈ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਔਸ਼ਧੀ ਭਰਪੂਰ ਬੂਟਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਅਧਿਕਾਰੀ ਤੇ ਮਾਹਿਰ। ਅਜੀਤ ਤਸਵੀਰ 25-11-2026
ਐੱਸ. ਏ. ਐੱਸ. ਨਗਰ, 24 ਨਵੰਬਰ (ਪ੍ਰੋ. ਅਵਤਾਰ ਸਿੰਘ)-ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵਲੋਂ ਰਿਆਤ-ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਯੂਸ਼ ਮੰਤਰਾਲੇ ਦੇ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਦੀ ਸਪਾਂਸਰਸ਼ਿਪ ਹੇਠ ‘ਔਸ਼ਧੀ ਭਰਪੂਰ ਬੂਟਿਆਂ ਦਾ ਪ੍ਰਚਾਰ ਤੇ ਜਾਗਰੂਕਤਾ’ ਵਿਸ਼ੇ ‘ਤੇ ਖੇਤਰੀ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ‘ਚ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਤੇ ਆਯੂਸ਼ ਮੰਤਰਾਲੇ ਦੇ ਡਾਇਰੈਕਟਰ ਟੈਕਨੀਕਲ-ਕਮ-ਡਿਪਟੀ ਚੀਫ਼ ਐਗਜ਼ੀਕਿਊਟਿਵ ਅਫ਼ਸਰ ਡਾ. ਅਬਦੁਲ ਕਯੂਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਇਗਨੂ ਦੀ ਖੇਤਰੀ ਨਿਰਦੇਸ਼ਕ ਮੰਜੂ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲੁਆਈ। ਵਰਕਸ਼ਾਪ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਅਤੇ ਸਰਸਵਤੀ ਵੰਦਨਾ ਨਾਲ ਹੋਈ। ਉਪਰੰਤ ਐਂਟਰਪ੍ਰਨਿਓਰਸ਼ਿਪ ਐਂਡ ਸਟਾਰਟਅੱਪ ਸਪੋਰਟ ਸੈੱਲ ਦੀ ਗਰੁੱਪ ਡਾਇਰੈਕਟਰ ਡਾ. ਸਿੰਮੀ ਪ੍ਰਕਾਸ਼ ਨੇ ਸਵਾਗਤੀ ਭਾਸ਼ਨ ਦਿੱਤਾ। ਇਸ ਮੌਕੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀ. ਈ. ਓ. ਸਮਰਥ ਸ਼ਰਮਾ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਵਾਤਾਵਰਨ ਦੀ ਸੰਭਾਲ ਤੇ ਔਸ਼ਧੀ ਭਰਪੂਰ ਬੂਟਿਆਂ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਡੀ. ਏ. ਵੀ. ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਰਾਹੁਲ ਕੁਮਾਰ ਨੇ ਸ੍ਰੋਤ ਬੁਲਾਰੇ ਵਜੋਂ ਆਪਣੇ ਵਿਚਾਰ ਰੱਖੇ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਔਸ਼ਧੀ ਭਰਪੂਰ ਬੂਟੇ ਲਗਾਉਣ ਤੇ ਸੀਡ ਬਾਲ (ਬੀਜ ਗੋਲੀਆਂ) ਤਿਆਰ ਕਰਨ ਦੀਆਂ ਵਿਵਹਾਰਕ ਗਤੀਵਿਧੀਆਂ ‘ਚ ਵੀ ਉਤਸ਼ਾਹ ਨਾਲ ਭਾਗ ਲਿਆ।ਇਸੇ ਦੌਰਾਨ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸਮਰਥ ਸ਼ਰਮਾ ਤੇ ਦੀਪਿਕਾ ਸ਼ਰਮਾ ਨੇ ਅਕਾਦਮਿਕ ਗਿਆਨ ਨੂੰ ਵਿਵਹਾਰਕ ਵਾਤਾਵਰਨਕ ਗਤੀਵਿਧੀਆਂ ਨਾਲ ਜੋੜਨ ਲਈ ਵੱਖ-ਵੱਖ ਸੰਸਥਾਵਾਂ ਦੇ ਆਪਸੀ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤੀ। ਵਰਕਸ਼ਾਪ ਦੀ ਸਮਾਪਤੀ ਧੰਨਵਾਦੀ ਮਤੇ ਨਾਲ ਹੋਈ।
ਪਿਛਲੀ ਖ਼ਬਰ ਗਰਦਨ ਝੁਕਾ ਕੇ ਮੋਬਾਈਲ ਦੇਖਣਾ ਸਿਹਤ ਲਈ ਬਣ ਰਿਹਾ ਖਤਰਾ, ਘੱਟ ਉਮਰ ’ਚ ਵੀ ਵਧ ਰਹੀਆਂ ਗਰਦਨ ਤੇ ਰੀੜ੍ਹ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਦੇ ਪ੍ਰੋਫੈਸਰ ਬਣੇ ਰਾਸ਼ਟਰੀ ਰੇਡੀਓਲੋਜੀ ਅਕਾਦਮਿਕ ਸੰਸਥਾ ਦੇ ਪਹਿਲੇ ਮੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।