ਜ਼ਖ਼ਮੀ ਮਹਿਲਾ ਕਰਮਚਾਰੀ ਨੂੰ ਇਨਸਾਫ਼ ਦਿਵਾਉਣ ਲਈ ਲਗਾਇਆ ਧਰਨਾ
ਚੰਡੀਗੜ੍ਹ, 26 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਵਿਚ 25 ਨਵੰਬਰ ਨੂੰ ਡਿਊਟੀ ਦੌਰਾਨ ਜ਼ਖ਼ਮੀ ਹੋਈ ਕਰਮਚਾਰੀ ਸਰਿਤਾ ਨੂੰ ਇਨਸਾਫ਼ ਦਿਵਾਉਣ ਲਈ ਅੰਕੁਰ ਸਕੂਲ ਮਜ਼ਦੂਰ ਏਕਤਾ ਯੂਨੀਅਨ ਤੇ ਸਟੂਡੈਂਟਸ ਫਾਰ ਸੁਸਾਇਟੀ ਵਲੋਂ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੁਪਹਿਰ ਦੀ ਛੁੱਟੀ ਦੌਰਾਨ ਇਕ ਬੱਚੇ ਨੂੰ ਖਿੜਕੀ ’ਤੇ ਚੜ੍ਹਨ ਤੋਂ ਬਚਾਉਂਦਿਆਂ ਸਰਿਤਾ ਹੇਠਾਂ ਡਿੱਗ ਪਈ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ।
ਅਜੀਤ ਡੈਸਕ
27-11-2026