‘ਖੇਲੋ ਇੰਡੀਆ ਯੂਥ ਗੇਮਜ਼-2026’ ਪੰਜਾਬ ਦੀਆਂ ਸਾਫ਼ਟਬਾਲ ਤੇ ਹਾਕੀ (ਅੰਡਰ-18) ਟੀਮਾਂ ਦੇ ਚੋਣ ਟਰਾਇਲ ਪਹਿਲੀ ਨੂੰ ਹੋਣਗੇ
ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਖੇਡ ਵਿਭਾਗ ਵਲੋਂ ਤੇਲੰਗਾਨਾ ਵਿਖੇ ਦਸੰਬਰ 2026 ਦੌਰਾਨ ਕਰਵਾਈਆਂ ਜਾ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼-2026’ ਵਿਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਫ਼ਟਬਾਲ ਤੇ ਹਾਕੀ ਦੀਆਂ ਅੰਡਰ-18 ਉਮਰ ਵਰਗ ਦੀਆਂ ਟੀਮਾਂ ਦੇ ਚੋਣ ਟਰਾਇਲਾਂ ਦੀਆਂ ਤਰੀਕਾਂ ਵਿਚ ਤਬਦੀਲੀ ਕੀਤੀ ਗਈ ਹੈ। ਇਸ ਸੰਬੰਧੀ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 27 ਨਵੰਬਰ, 2026 ਨੂੰ ਲਏ ਜਾਣ ਵਾਲੇ ਇਹ ਚੋਣ ਟਰਾਇਲ ਹੁਣ 1 ਦਸੰਬਰ, 2026 ਨੂੰ ਕਰਵਾਏ ਜਾਣਗੇ।
ਚੰਡੀਗੜ੍ਹ, 26 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਖੇਡ ਵਿਭਾਗ ਵਲੋਂ ਤੇਲੰਗਾਨਾ ਵਿਖੇ ਦਸੰਬਰ 2026 ਦੌਰਾਨ ਕਰਵਾਈਆਂ ਜਾ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼-2026’ ਵਿਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਫ਼ਟਬਾਲ ਤੇ ਹਾਕੀ ਦੀਆਂ ਅੰਡਰ-18 ਉਮਰ ਵਰਗ ਦੀਆਂ ਟੀਮਾਂ ਦੇ ਚੋਣ ਟਰਾਇਲਾਂ ਦੀਆਂ ਤਰੀਕਾਂ ਵਿਚ ਤਬਦੀਲੀ ਕੀਤੀ ਗਈ ਹੈ। ਇਸ ਸੰਬੰਧੀ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 27 ਨਵੰਬਰ, 2026 ਨੂੰ ਲਏ ਜਾਣ ਵਾਲੇ ਇਹ ਚੋਣ ਟਰਾਇਲ ਹੁਣ 1 ਦਸੰਬਰ, 2026 ਨੂੰ ਕਰਵਾਏ ਜਾਣਗੇ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਟਰਾਇਲਾਂ ਦੇ ਸਥਾਨਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਇਹ ਪਹਿਲਾਂ ਨਿਰਧਾਰਤ ਸਥਾਨਾਂ ’ਤੇ ਹੀ ਹੋਣਗੇ, ਜਿਸ ਤਹਿਤ ਸਾਫ਼ਟਬਾਲ (ਅੰਡਰ-18) ਦੇ ਟਰਾਇਲ ਪੋਲੋ ਗਰਾਊਂਂਡ, ਪਟਿਆਲਾ ਤੇ ਹਾਕੀ (ਅੰਡਰ-18) ਦੇ ਟਰਾਇਲ ਸੁਰਜੀਤ ਹਾਕੀ ਸਟੇਡੀਅਮ, ਜਲੰਧਰ ਵਿਖੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਨਿਰਧਾਰਤ ਮਿਤੀ ਤੇ ਸਥਾਨ ’ਤੇ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ।