27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪ੍ਰਾਪਰਟੀ ਟ੍ਰੇਡਿੰਗ ਵਿਚ ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ ਸਾਢੇ ਤਿੰਨ ਕਰੋੜ ਰੁ. ਦੀ ਠੱਗੀ ਦਾ ਦੋਸ਼, ਮਾਮਲਾ ਦਰਜ

ਜ਼ੀਰਕਪੁਰ, 26 ਨਵੰਬਰ (ਮਨਿੰਦਰ ਸਿੰਘ)-ਪ੍ਰਾਪਰਟੀ ਦੀ ਖਰੀਦੋ-ਫਰੋਖ਼ਤ ਤੇ ਟ੍ਰੇਡਿੰਗ ਵਿਚ ਨਿਵੇਸ਼ ਦੇ ਨਾਂਅ ‘ਤੇ ਮੋਟਾ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਜ਼ੀਰਕਪੁਰ ਪੁਲਿਸ ਨੇ ਆਰ. ਐੱਸ.

ਅਜੀਤ ਡੈਸਕ 27-11-2026
ਜ਼ੀਰਕਪੁਰ, 26 ਨਵੰਬਰ (ਮਨਿੰਦਰ ਸਿੰਘ)-ਪ੍ਰਾਪਰਟੀ ਦੀ ਖਰੀਦੋ-ਫਰੋਖ਼ਤ ਤੇ ਟ੍ਰੇਡਿੰਗ ਵਿਚ ਨਿਵੇਸ਼ ਦੇ ਨਾਂਅ ‘ਤੇ ਮੋਟਾ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਜ਼ੀਰਕਪੁਰ ਪੁਲਿਸ ਨੇ ਆਰ. ਐੱਸ. ਅਪਨੀ ਪ੍ਰਾਪਰਟੀ ਦੇ ਸੰਚਾਲਕ ਰਾਸ਼ਿਦ ਮੁਹੰਮਦ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਹਿਮੂਦ ਨੇ ਸਾਢੇ ਤਿੰਨ ਕਰੋੜ ਰੁ. ਦੀ ਠੱਗੀ ਦਾ ਦੋਸ਼ ਲਗਾਇਆ ਹੈ, ਜਦਕਿ ਪੁਲਿਸ ਦੀ ਮੁੱਢਲੀ ਜਾਂਚ ਵਿਚ 6,34,837 ਰੁ. ਦੀ ਧੋਖਾਧੜੀ ਸਾਹਮਣੇ ਆਈ ਹੈ। ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 318 (4) ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮੁਲਜ਼ਮ ਦੀ ਪਤਨੀ ਸ਼ਬਾਨਾ ਪਰਵੀਨ, ਪਾਰਟਨਰ ਦਿਲਸ਼ਾਦ, ਸੰਜੀਵ ਕੁਮਾਰ ਤੇ ਆਦਿਲ ਦੀ ਭੂਮਿਕਾ ਵੀ ਜਾਂਚੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮਹਿਮੂਦ ਵਾਸੀ ਗੋਵਿੰਦ ਵਿਹਾਰ ਬਲਟਾਣਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਦੋਸਤ ਸਾਗਰ ਰਾਹੀਂ ਰਾਸ਼ਿਦ ਨਾਲ ਹੋਈ ਸੀ। ਰਾਸ਼ਿਦ ਦਾ ਸੈਕਟਰ-123 ਨਿਊ ਸੰਨੀ ਇਨਕਲੇਵ ਵਿਚ ਦਫ਼ਤਰ ਸੀ। ਉਸ ਨੇ ਨਿਵੇਸ਼ ਦੀ ਰਕਮ ਦੋ ਤੋਂ ਤਿੰਨ ਗੁਣਾ ਕਰਨ ਦਾ ਭਰੋਸਾ ਦਿੱਤਾ ਸੀ। ਇਸ ’ਤੇ ਵਿਸ਼ਵਾਸ ਕਰ ਕੇ ਮਹਿਮੂਦ ਨੇ ਆਪਣੇ ਜਾਣਕਾਰਾਂ ਦੇ ਵੀ ਪੈਸੇ ਨਿਵੇਸ਼ ਕਰਵਾਏ। ਸ਼ਿਕਾਇਤ ਅਨੁਸਾਰ ਪੈਸੇ ਗੂਗਲ-ਪੇ, ਕੰਪਨੀ ਤੇ ਰਾਸ਼ਿਦ ਦੀ ਪਤਨੀ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਏ ਗਏ ਅਤੇ ਕੁਝ ਰਕਮ ਨਕਦ ਵੀ ਦਿੱਤੀ ਗਈ। ਬੀਤੀ 26 ਮਾਰਚ 2025 ਨੂੰ ਰਾਸ਼ਿਦ ਨੇ ਮੀਟਿੰਗ ਕਰਕੇ ਜਲਦ ਪੈਸੇ ਵਾਪਿਸ ਕਰਨ ਦਾ ਭਰੋਸਾ ਦਿੱਤਾ, ਪਰ ਅਗਲੇ ਦਿਨ ਉਸ ਦਾ ਦਫ਼ਤਰ ਬੰਦ ਮਿਲਿਆ ਤੇ ਮੋਬਾਈਲ ਫੋਨ ਵੀ ਬੰਦ ਹੋ ਗਏ। ਪੁਲਿਸ ਜਾਂਚ ਅਨੁਸਾਰ ਕੁੱਲ 6,86,565 ਰੁ. ਦੇ ਭੁਗਤਾਨ ’ਚੋਂ 51,728 ਰੁਪਏ ਵਾਪਸ ਕੀਤੇ ਗਏ ਸਨ। ਜਾਂਚ ਅਧਿਕਾਰੀ ਮਲਕੀਤ ਸਿੰਘ ਅਨੁਸਾਰ ਮੁਲਜ਼ਮਾਂ ਦੇ ਫੋਨ ਬੰਦ ਮਿਲੇ ਤੇ ਸੰਜੀਵ ਕੁਮਾਰ ਨੂੰ ਨੋਟਿਸ ਦੇਣ ਦੇ ਬਾਵਜੂਦ ਉਹ ਜਾਂਚ ਵਿਚ ਸ਼ਾਮਿਲ ਨਹੀਂ ਹੋਇਆ। ਐੱਸ. ਐੱਸ. ਪੀ. ਦੀ ਮਨਜ਼ੂਰੀ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਪਿੰਡ ਖੈਰਪੁਰ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਨਹੀਂ ਰਹੇ ਅਗਲੀ ਖ਼ਬਰ ਡੋਪ ਟੈਸਟ ਪਾਜ਼ੀਟਿਵ ਆਉਣ ’ਤੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।