ਪਿੰਡ ਖੈਰਪੁਰ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਨਹੀਂ ਰਹੇ
ਮਾਜਰੀ, 26 ਨਵੰਬਰ (ਧੀਮਾਨ)-ਪਿੰਡ ਖੈਰਪੁਰ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਦੀ ਅਚਾਨਕ ਮੌਤ ਹੋਣ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਿਆ ਹੈ। ਸਾਬਕਾ ਸਰਪੰਚ ਜਗਦੀਸ਼ ਸਿੰਘ ਦੇ ਸਸਕਾਰ ਮੌਕੇ ਕਿਸਾਨ ਆਗੂ ਸਰਬਜੀਤ ਸਿੰਘ ਕਾਦੀਮਾਜਰਾ, ਗੁਰਮੀਤ ਸਿੰਘ ਸ਼ਾਂਟੂ, ਭਗਤ ਸਿੰਘ ਭਗਤ ਮਾਜਰਾ, ਸਾਹਿਬ ਸਿੰਘ ਬਡਾਲੀ, ਮਨਜੀਤ ਸਿੰਘ ਮਹਿਰੌਲੀ, ਰਣਜੀਤ ਸਿੰਘ ਖੈਰਪੁਰ, ਮਨਮੋਹਨ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਢਕੌਰਾਂ, ਦਲਜੀਤ ਸਿੰਘ ਫਾਟਵਾਂ ਤੇ ਸਤਵਿੰਦਰ ਸਿੰਘ ਸੁੱਖਾ ਖੈਰਪੁਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਅਜੀਤ ਡੈਸਕ
27-11-2026