25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰਾਮਗੜ੍ਹ ਭੂੰਦੜ ਸੜਕ ਮਾਮਲੇ ਵਿਚ ਸਾਬਕਾ ਸਰਪੰਚ ਅਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ

ਮੌੜ ਮੰਡੀ, 24 ਅਗਸਤ (ਗੁਰਜੀਤ ਸਿੰਘ ਕਮਾਲੂ)- ਪਿੰਡ ਰਾਮਗੜ੍ਹ ਭੂੰਦੜ ਵਿਖੇ ਖ਼ਰਾਬ ਸੜਕ ਦੇ ਉਠੇ ਵਿਵਾਦ ਦੇ ਚੱਲਦਿਆਂ ਬੀਤੇ ਦਿਨ ਪੀ. ਡਬਲਿਉ.

ਰਾਮਗੜ੍ਹ ਭੂੰਦੜ ਵਿਖੇ ਸੜਕ ਮਾਮਲੇ ਵਿਚ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੰਦੇ ਹੋਏ ਲੱਖਾ ਸਿਧਾਣਾ। 25-08-2026
ਮੌੜ ਮੰਡੀ, 24 ਅਗਸਤ (ਗੁਰਜੀਤ ਸਿੰਘ ਕਮਾਲੂ)- ਪਿੰਡ ਰਾਮਗੜ੍ਹ ਭੂੰਦੜ ਵਿਖੇ ਖ਼ਰਾਬ ਸੜਕ ਦੇ ਉਠੇ ਵਿਵਾਦ ਦੇ ਚੱਲਦਿਆਂ ਬੀਤੇ ਦਿਨ ਪੀ.ਡਬਲਿਉ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਫੇਰੀ ਤੋਂ ਬਾਅਦ ਮਾਮਲਾ ਉਸ ਸਮੇਂ ਜ਼ਿਆਦਾ ਭੜਕ ਗਿਆ ਸੀ ਜਦ ਪੁਲਿਸ ਵਲੋਂ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਤੋਂ ਮੋਬਾਇਲ ਵਗ਼ੈਰਾ ਫੜ ਲਏ ਸਨ ਅਤੇ ਸੀ ਸੀ.ਟੀ.ਵੀ.ਦਾ ਡੀ.ਵੀ.ਆਰ.ਵੀ ਜ਼ਬਤ ਕਰ ਲਿਆ ਸੀ, ਜਿਸ ਤੋਂ ਬਾਅਦ ਸਾਰੇ ਪਿੰਡ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੀ ਇਸ ਕਾਰਵਾਈ ‘ਤੇ ਇਤਰਾਜ਼ ਜਤਾਇਆ ਸੀ। ਸਮਾਜ ਸੇਵੀ ਲੱਖਾ ਸਿਧਾਣਾ ਅਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਰਿਵਾਰ ਨਾਲ ਹਮਦਰਦੀ ਜਤਾਈ ਸੀ। ਅੱਜ ਜਦ ਦੁਬਾਰਾ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਆਪਣੇ ਸੰਘਰਸ਼ ਦੀ ਰੂਪਰੇਖਾ ਉਲੀਕਣੀ ਸ਼ੁਰੂ ਕੀਤੀ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਅਤੇ ਇਸ ਸਾਰੇ ਮਾਮਲੇ ਸਬੰਧੀ ਰਾਜ਼ੀਨਾਮੇ ਲਈ ਗੱਲ ਚਲਾਈ। ਇਸ ਮੌਕੇ ਉਕਾਂਰ ਸਿੰਘ ਐਕਸੀਅਨ ਪੀ ਡਬਲਿਉ ਡੀ ਅਤੇ ਡੀ ਐੱਸ ਪੀ ਹਰਵਿੰਦਰ ਸਿੰਘ ਸਰਾਂ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਸਮਝੌਤੇ ਲਈ ਗੱਲਬਾਤ ਨੂੰ ਅੱਗੇ ਤੋਰਿਆ। ਸਮਾਜ ਸੇਵੀ ਲੱਖਾ ਸਿੰਘ ਸਿਧਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜ਼ੀਨਾਮਾ ਇਹ ਹੋਇਆ ਹੈ ਕਿ ਪੀ ਡਬਲਿਉ ਡੀ ਦੇ ਅਧਿਕਾਰੀ ਨੇ ਜੋ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਦਰਖ਼ਾਸਤ ਸਾਬਕਾ ਸਰਪੰਚ ਖ਼ਿਲਾਫ਼ ਥਾਣਾ ਕੋਟਫੱਤਾ ਵਿਖੇ ਦਿੱਤੀ ਹੈ ਉਹ ਵਾਪਸ ਲਈ ਜਾਵੇਗੀ। ਜੋ ਸੜਕ ਖ਼ਰਾਬ ਬਣੀ ਹੈ ਉਸ ਨੂੰ ਦੁਬਾਰਾ ਬਣਾਇਆ ਜਾਵੇਗਾ। ਜੋ ਵਿਵਾਦ ਪੁਲਿਸ ਨਾਲ ਗੁਰਵਿੰਦਰ ਸਿੰਘ ਦੇ ਪਰਿਵਾਰ ਦਾ ਹੋਇਆ ਸੀ ਉਸ ਸਬੰਧੀ ਵੀ ਸਭ ਗਿਲੇ ਸ਼ਿਕਵੇ ਦੂਰ ਕਰ ਲਏ ਗਏ ਹਨ ਦੋਵੇਂ ਧਿਰਾਂ ਇਕ ਦੂਸਰੇ ਤੇ ਕੋਈ ਵੀ ਕਾਰਵਾਈ ਨਹੀਂ ਕਰਵਾ ਉਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਹਰਜਸ ਸਿੰਘ ਸਰਪੰਚ ਘਸੋਖਾਨਾ, ਸਰਪੰਚ ਰਾਮਗੜ੍ਹ ਭੂੰਦੜ, ਉਂਕਾਰ ਸਿੰਘ ਐਕਸੀਅਨ ਪੀ ਡਬਲਿਉ ਡੀ.ਬੀ.ਐਂਡ.ਆਰ. ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ 27 ਦੇ ਪੰਜਾਬ ਬੰਦ ਦਾ ਸਮਰਥਨ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਜਾਗਰੂਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।