25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ 27 ਦੇ ਪੰਜਾਬ ਬੰਦ ਦਾ ਸਮਰਥਨ

ਰਾਮਪੁਰਾ ਫੂਲ, 24 ਅਗਸਤ (ਹੇਮੰਤ ਕੁਮਾਰ ਸ਼ਰਮਾ)-ਤਰਕਸ਼ੀਲ ਸੁਸਾਇਟੀ ਅਤੇ ਜ਼ਮਹੂਰੀ ਅਧਿਕਾਰ ਸਭਾ ਦੀ ਆਗੂਆਂ ਗਗਨ ਰਾਮਪੁਰਾ ਅਤੇ ਅਵਤਾਰ ਸਿੰਘ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨਾਂ ਵਿਚ 27 ਅਗਸਤ ਦੇ ਪੰਜਾਬ ਬੰਦ ਦਾ ਪੂਰਨ ਸਮਰਥਨ ਅਤੇ 27 ਦੀ ਪ੍ਰਦਰਸ਼ਨ ਵਿਚ ਭਾਗ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ’ਤੇ ਵੱਧ ਰਿਹਾ ਕਰਜ਼ਾ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਦਾ ਨਤੀਜਾ ਹੈ।

ਅਜੀਤ ਡੈਸਕ 25-08-2026
ਰਾਮਪੁਰਾ ਫੂਲ, 24 ਅਗਸਤ (ਹੇਮੰਤ ਕੁਮਾਰ ਸ਼ਰਮਾ)-ਤਰਕਸ਼ੀਲ ਸੁਸਾਇਟੀ ਅਤੇ ਜ਼ਮਹੂਰੀ ਅਧਿਕਾਰ ਸਭਾ ਦੀ ਆਗੂਆਂ ਗਗਨ ਰਾਮਪੁਰਾ ਅਤੇ ਅਵਤਾਰ ਸਿੰਘ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨਾਂ ਵਿਚ 27 ਅਗਸਤ ਦੇ ਪੰਜਾਬ ਬੰਦ ਦਾ ਪੂਰਨ ਸਮਰਥਨ ਅਤੇ 27 ਦੀ ਪ੍ਰਦਰਸ਼ਨ ਵਿਚ ਭਾਗ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ’ਤੇ ਵੱਧ ਰਿਹਾ ਕਰਜ਼ਾ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਦਾ ਨਤੀਜਾ ਹੈ। 17 ਜੁਲਾਈ ਦੇ ਪੱਤਰ ਰਾਹੀਂ ਤਨਖ਼ਾਹਾਂ ਵਿਚ ਕੀਤੀ ਗਈ ਭਾਰੀ ਕਟੌਤੀ ਨੇ ਮੁਲਾਜ਼ਮਾਂ ਲਈ ਸਧਾਰਨ ਜੀਵਨ ਜਿਊਣਾ ਵੀ ਮੁਸ਼ਕਿਲ ਬਣਾ ਦਿੱਤਾ ਹੈ। ਇਹ ਕਾਰਵਾਈ ਨੋਟੀਫ਼ਾਈ ਕੀਤੇ ਤਨਖ਼ਾਹ ਸਕੇਲਾਂ ਦੇ ਵਿਰੁੱਧ ਵੀ ਹੈ। ਅਦਾਲਤੀ ਫ਼ੈਸਲਿਆਂ ਅਨੁਸਾਰ ਪੁਰਾਣੇ ਨੋਟੀਫਿਕੇਸ਼ਨ ਦੀਆਂ ਸ਼ਰਤਾਂ ਨੂੰ ਸਿਰਫ਼ ਨਵੇਂ ਨੋਟੀਫਿਕੇਸ਼ਨ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਇਸ ਲਈ 17-7-20 ਦਾ ਪੱਤਰ ਨਾ ਸਿਰਫ਼ ਮੁਲਾਜ਼ਮ ਵਿਰੋਧੀ ਹੈ ਬਲਕਿ ਗੈਰ ਕਾਨੂੰਨੀ ਵੀ ਹੈ। ਸਰਕਾਰ ਮੁਲਾਜ਼ਮਾ ਦਾ ਬਣਦਾ ਮਹਿੰਗਾਈ ਭੱਤਾ ਨਾ ਜਾਰੀ ਕਰਕੇ ਅਦਾਲਤ ਦੀ ਵੀ ਸ਼ਰੇਆਮ ਤੌਹੀਨ ਕਰ ਰਹੀ ਹੈ।
ਪਿਛਲੀ ਖ਼ਬਰ ਬਾਲਿਆਂਵਾਲੀ ਵਿਖੇ ਮੇਲਾ ਤੀਆਂ ਤੀਜ ਦੀਆਂ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਰਾਮਗੜ੍ਹ ਭੂੰਦੜ ਸੜਕ ਮਾਮਲੇ ਵਿਚ ਸਾਬਕਾ ਸਰਪੰਚ ਅਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।