28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਿੱਖਿਆ ਕ੍ਰਾਂਤੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਮਾਪਿਆਂ ਵਲੋਂ ਸੰਘਰਸ਼ ਕਰਨ ਦਾ ਫ਼ੈਸਲਾ

ਬਰੇਟਾ, 27 ਅਗਸਤ (ਪਾਲ ਸਿੰਘ ਮੰਡੇਰ)- ਕਾਕਰੋਚ ਜਨਤਾ ਪਾਰਟੀ ਵਲੋਂ ਸੂਬਾ ਸਰਕਾਰਾਂ ਨੂੰ ਨੋਟਿਸ ਦੇਣ ਦੀ ਮਾਪਿਆਂ ਵਲੋਂ ਹਿਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.

ਅਜੀਤ ਡੈਸਕ 28-08-2026
ਬਰੇਟਾ, 27 ਅਗਸਤ (ਪਾਲ ਸਿੰਘ ਮੰਡੇਰ)- ਕਾਕਰੋਚ ਜਨਤਾ ਪਾਰਟੀ ਵਲੋਂ ਸੂਬਾ ਸਰਕਾਰਾਂ ਨੂੰ ਨੋਟਿਸ ਦੇਣ ਦੀ ਮਾਪਿਆਂ ਵਲੋਂ ਹਿਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਮ.ਸੀ. ਕਮੇਟੀ ਮੈਂਬਰ ਖ਼ਜ਼ਾਨਚੀ ਰਾਮ ਸ਼ਰਮਾ ਅਤੇ ਮਹਿੰਦਰ ਪਾਲ ਬਰੇਟਾ ਨੇ ਕਿਹਾ ਕਿ ਸਕੂਲਾਂ ਦਾ ਢਾਂਚਾ ਜ਼ਮੀਨੀ ਪੱਧਰ ’ ਤੇ ਠੀਕ ਕਰਨ ਲਈ ਮਾਪਿਆਂ ਦਾ ਸਹਿਯੋਗ ਜ਼ਰੂਰੀ ਹੈ ਕਿਉਂਕਿ ਸਰਕਾਰਾਂ ਵਲੋਂ ਬਿਆਨਬਾਜ਼ੀ ਕੁਝ ਹੋਰ ਹੁੰਦੀ ਹੈ ਪਰ ਉਸ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਇਕੱਠਾ ਕਰ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ 30 ਅਗਸਤ ਨੂੰ ਨਗਰ ਕੌਂਸਲ ਪਾਰਕ ਬਰੇਟਾ ’ਚ 11 ਵਜੇ ਮੀਟਿੰਗ ਰੱਖੀ ਗਈ ਹੈ, ਜਿਸ ’ਚ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਪਿਛਲੀ ਖ਼ਬਰ ਇੰਡੀਅਨ ਬਿਜ਼ਨਸ ਸਕੂਲ ਦੇ ਅਧਿਕਾਰੀਆਂ ਨੇ ਡਾਈਟ ਅਹਿਮਦਪੁਰ ਦਾ ਕੀਤਾ ਦੌਰਾ ਅਗਲੀ ਖ਼ਬਰ ਧਰਮਪੁਰਾ ਦੇ ਸ੍ਰੀ ਜਵਾਲਾ ਮਾਤਾ ਜੀ ਮੰਦਰ ਦਾ ਲੈਂਟਰ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।