17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਨਰੇਗਾ ਕਾਮਿਆਂ ਵਲੋਂ ਡੀ.ਸੀ. ਦਫ਼ਤਰ ਮਾਨਸਾ ਨੇੜੇ ਧਰਨਾ ਪ੍ਰਦਰਸ਼ਨ

ਮਾਨਸਾ , 17 ਨਵੰਬਰ ( ਗੁਰਚੇਤ ਸਿੰਘ ਫੱਤੇਵਾਲੀਆ )- ਜੀ ਰਾਮ ਜੀ ਸਕੀਮ ’ ਚ ਆਨਲਾਈਨ ਹਾਜ਼ਰੀਆਂ ਲਗਾਉਣ ਸਮੇਂ ਆ ਰਹੀਆਂ ਸਮੱਸਿਆਵਾਂ ਦੇ ਰੋਸ ਵਜੋਂ ਮਨਰੇਗਾ ਕਰਮਚਾਰੀਆਂ ਨੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੀ ਅਗਵਾਈ ਹੇਠ ਡੀ . ਸੀ .

ਅਜੀਤ ਡੈਸਕ 18-11-2026
ਮਾਨਸਾ , 17 ਨਵੰਬਰ ( ਗੁਰਚੇਤ ਸਿੰਘ ਫੱਤੇਵਾਲੀਆ )- ਜੀ ਰਾਮ ਜੀ ਸਕੀਮ ’ ਚ ਆਨਲਾਈਨ ਹਾਜ਼ਰੀਆਂ ਲਗਾਉਣ ਸਮੇਂ ਆ ਰਹੀਆਂ ਸਮੱਸਿਆਵਾਂ ਦੇ ਰੋਸ ਵਜੋਂ ਮਨਰੇਗਾ ਕਰਮਚਾਰੀਆਂ ਨੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੀ ਅਗਵਾਈ ਹੇਠ ਡੀ . ਸੀ . ਦਫਤਰ ਮਾਨਸਾ ਨੇੜੇ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ । ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾ . ਬਲਵਿੰਦਰ ਸਿੰਘ ਘਰਾਂਗਣਾ , ਸੂਬਾ ਆਗੂ ਕਾ . ਗੁਰਸੇਵਕ ਸਿੰਘ ਮਾਨਬੀਬੜੀਆਂ , ਕਾ . ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਜਦੋਂ ਤੋਂ ਦੇਸ਼ ਦੀ ਸੱਤਾ ’ ਤੇ ਭਾਜਪਾ ਦੀ ਸਰਕਾਰ ਕਾਬਜ ਹੋਈ ਹੈ , ਉਦੋਂ ਤੋਂ ਹੀ ਦੇਸ਼ ਦੇ ਗਰੀਬਾਂ ਦੇ ਹੱਕੀ ਕਾਨੂੰਨ ਖ਼ਤਮ ਹੁੰਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਬਦਲਣ ਕਰ ਕੇ ਪਿੰਡਾਂ ’ ਚ ਮਜ਼ਦੂਰਾਂ ਨੂੰ ਜੀ ਰਾਮ ਜੀ ਸਕੀਮ ਤਹਿਤ ਕੰਮ ਮਿਲਣੇ ਬੰਦ ਹੋ ਗਏ , ਜਿਸ ਕਾਰਨ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮਨਰੇਗਾ ਆਗੂ ਮਨਜੀਤ ਕੌਰ ਅਕਲੀਆ ਤੇ ਕਰਮਜੀਤ ਕੌਰ ਨੇ ਆਖਿਆ ਕਿ ਹਾਜ਼ਰੀਆਂ ਆਨਲਾਈਨ ਲਗਾਉਣ ਕਰ ਕੇ ਮਨਰੇਗਾ ਕਾਮਿਆਂ ਨੂੰ ਸਮੱਸਿਆਵਾਂ ਆਉਣ ਕਾਰਨ ਪੁਰਾਣੇ ਮੇਟਾਂ ਨੂੰ ਹਟਾ ਕੇ ਨਵੇਂ ਮੇਟ ਲਗਾਏ ਜਾ ਰਹੇ ਹਨ , ਤੋਂ ਕੰਮ ਸਹੀ ਨਹੀਂ ਹੋ ਰਿਹਾ । ਉਨ੍ਹਾਂ ਮੰਗ ਕੀਤੀ ਕਿ ਹਾਜ਼ਰੀ ਲਗਾਉਣ ਵਾਲੀ ਐਪ ਸਬੰਧੀ ਪੁਰਾਣੇ ਮੇਟਾਂ ਨੂੰ ਕੰਮ ਦੇਣ ਦੇ ਨਾਲ ਹੀ ਤਜ਼ਰੇਬਕਾਰ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ । ਇਸ ਦੌਰਾਨ ਆਗੂਆਂ ਵਲੋਂ ਨਾਇਬ ਤਹਿਸੀਲਦਾਰ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ - ਪੱਤਰ ਵੀ ਦਿੱਤਾ ਗਿਆ ।
ਪਿਛਲੀ ਖ਼ਬਰ ਸਰਕਾਰੀ ਸਕੂਲ (ਲੜਕੀਆਂ) ਵਿਖੇ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣ ਰਹੀ ਸੜਕ ਦਾ ਕੰਮ ਅੱਧ ਵਿਚਕਾਰ ਲਟਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।