17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਬਾਬਾ ਨਾਨਕ ਜਸ ਗਾਇਨ ਪ੍ਰੋਗਰਾਮ’ ਕਰਵਾਇਆ

ਨਥਾਣਾ , 17 ਨਵੰਬਰ ( ਗੁਰਦਰਸ਼ਨ ਲੁੱਧੜ )- ਪੁਰਾਤਨ ਸਮੇਂ ਵਿੱਚ ਦਿੱਲੀ - ਲਾਹੌਰ ਮਾਰਗ ਦਾ ਹਿੱਸਾ ਰਹੇ ਨਗਰ ਨਥਾਣਾ ਤੋਂ ਕੋਠਾ ਗੁਰੂ ਜਾਂਦੇ ਪੁਰਾਤਨ ਰਸਤੇ ਉਪਰ ਕਿਰਤੀ ਲੋਕਾਂ ਦੇ ਚੌਗਿਰਦੇ ਵਾਲੇ ਖੇਤਾਂ ਵਿਚ ‘ ਬਾਬਾ ਨਾਨਕ ਜਸ ਗਾਇਨ ਪ੍ਰੋਗਰਾਮ ’ ਦਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਕਥਾਵਾਚਕਾਂ , ਬੁੁਲਾਰਿਆਂ , ਗਾਇਕ ਕਲਾਕਾਰਾਂ ਅਤੇ ਕਵੀਸ਼ਰਾਂ ਵੱਲੋਂ ਬਾਬੇ ਨਾਨਕ ਦੇ ਪਰਉਪਕਾਰਾਂ ਦਾ ਜਸ ਗਾਇਨ ਕੀਤਾ ਗਿਆ । ਕਥਾਵਾਚਕ ਗਿਆਨੀ ਜਗਤਾਰ ਸਿੰਘ ਗੰਗਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।

ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਜ਼ਿਲ੍ਹਾ ਬਠਿੰਡਾ ਦੀ ਨਵੀਂ ਕਮੇਟੀ ਦੀ ਚੋਣ ਕਰਨ ਸਮੇਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਆਗੂ। ਅਜੀਤ ਤਸਵੀਰ 18-11-2026
ਨਥਾਣਾ , 17 ਨਵੰਬਰ ( ਗੁਰਦਰਸ਼ਨ ਲੁੱਧੜ )- ਪੁਰਾਤਨ ਸਮੇਂ ਵਿੱਚ ਦਿੱਲੀ - ਲਾਹੌਰ ਮਾਰਗ ਦਾ ਹਿੱਸਾ ਰਹੇ ਨਗਰ ਨਥਾਣਾ ਤੋਂ ਕੋਠਾ ਗੁਰੂ ਜਾਂਦੇ ਪੁਰਾਤਨ ਰਸਤੇ ਉਪਰ ਕਿਰਤੀ ਲੋਕਾਂ ਦੇ ਚੌਗਿਰਦੇ ਵਾਲੇ ਖੇਤਾਂ ਵਿਚ ‘ ਬਾਬਾ ਨਾਨਕ ਜਸ ਗਾਇਨ ਪ੍ਰੋਗਰਾਮ ’ ਦਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਕਥਾਵਾਚਕਾਂ , ਬੁੁਲਾਰਿਆਂ , ਗਾਇਕ ਕਲਾਕਾਰਾਂ ਅਤੇ ਕਵੀਸ਼ਰਾਂ ਵੱਲੋਂ ਬਾਬੇ ਨਾਨਕ ਦੇ ਪਰਉਪਕਾਰਾਂ ਦਾ ਜਸ ਗਾਇਨ ਕੀਤਾ ਗਿਆ । ਕਥਾਵਾਚਕ ਗਿਆਨੀ ਜਗਤਾਰ ਸਿੰਘ ਗੰਗਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ । ਨਗਰ ਨਥਾਣਾ ਦੇ ਨੰਬਰਦਾਰ ਆਗੂ ਦਰਸ਼ਨ ਸਿੰਘ ਮਾਲਵਾ ਨੇ ਪਹਿਲੇ ਪਾਤਿਸ਼ਾਹ ਦੇ ਇਲਾਕੇ ਵਿੱਚ ਆਗਮਨ ਅਤੇ ਪਰਉਪਕਾਰੀਂ ਦਾ ਜਿਕਰ ਕੀਤਾ । ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਸੇ ਤੋਂ ਸੁਲਤਾਨਪੁਰ ਜਾਣ ਸਮੇਂ ਨਵੰਬਰ ਮਹੀਨੇ ਦੇ ਦੂਸਰੇ ਅੱਧ ਇਸ ਇਲਾਕੇ ਨੂੰ ਭਾਗ ਲਾਉਂਦੇ ਹੋਏ ਕੋਠਾ - ਗੁਰੂ ਦੇ ਸਥਾਨ ’ ਤੇ ਸੰਗਤਾਂ ਨੂੰ ਸਦਮਾਰਗ ’ ਤੇ ਪਾਉਣ ਲਈ ਪੜਾਅ ਕੀਤਾ ਸੀ , ਜਿਸ ਦਾ ਜ਼ਿਕਰ ਪ੍ਰਸਿੱਧ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾ - ਗੁਰੂ ਗੁਰੂ ਦੀ ਲਿਖੀ ਹੋਈ ਪੁਸਤਕ ’ ਕੋਠਾ - ਗੁਰੂ ਦੀ ਗੌਰਵ ਗਾਥਾ ’ ਵਿਚ ਦਰਜ ਹੈ । ਪਹਿਲੇ ਪਾਤਿਸ਼ਾਹ ਦੇ ਆਗਮਨ ਨੂੰ ਸਮਰਪਿਤ ਰਚਾਏ ਗਏ ’ ਬਾਬਾ ਨਾਨਕ ਜਸ ਗਾਇਨ ਪ੍ਰੋਗਰਾਮ ’ ਵਿਚ ਕਲਾਕਾਰ ਗੁਰਵੀਰ ਸਿੰਘ ਗੁੁਰ ਗੰਗਾ , ਸਟੇਟ ਐਵਾਰਡੀ ਅਧਿਆਪਕ ਸੁਖਪਾਲ ਸਿੰਘ ਸਿੱਧੂ , ਕੀਰਤਨ ਸਿੰਘ ਸੋਖਲ ਅਤੇ ਕਵੀਸ਼ਰ ਮਨਤਾਜ ਸਿੰਘ ਨਥਾਣਾ ਦੇ ਕਵੀਸ਼ਰੀ ਜਥੇ ਵੱਲੋਂ ਆਪਣੀ ਪੇਸ਼ਕਾਰੀ ਰਾਹੀਂ ਪਹਿਲੇ ਪਾਤਿਸ਼ਾਹ ਦਾ ਜਸ ਗਾਇਨ ਕੀਤਾ ਗਿਆ । ਉਚੇਚੇ ਤੌਰ ’ ਤੇ ਪਹੁੰਚੇ ਮਾਸਟਰ ਲਛਮਣ ਸਿੰਘ ਜੈਮਲ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਹਮੇਸ਼ਾ ਕਿਰਤ ਅਤੇ ਕਿਰਤੀਆਂ ਦੇ ਹੱਕ ਵਿੱਚ ਸੁਨੇਹਾ ਦਿੱਤਾ , ਜਿਸ ਨੂੰ ਅੱਜ ਖੇਤਾਂ ਵਿਚ ਸਮਾਗਮ ਕਰਕੇ ਬੰਨੇ - ਬੰਨੇ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ । ਇਸ ਸਮਾਗਮ ਦੌਰਾਨ ਛਿੰਦਰਪਾਲ ਸਿੰਘ ਸਰਪੰਚ ਨਾਥਪੁਰਾ , ਅਜੀਤ ਸਿੰਘ ਦੂਆ , ਹਰਬੰਸ ਸਿੰਘ ਨਥਾਣਾ , ਸੇਠ ਸੰਜੀਵ ਕੁਮਾਰ , ਮੁੁਸਤਾਕ ਅਲੀ , ਰਾਮ ਗੋਪਾਲ ਨਥਾਣਾ , ਤਰਲੋਚਨ ਸਿੰਘ , ਕਾਲਾ ਸਿੰਘ ਸਾਬਕਾ ਸਰਪੰਚ ਗੰਗਾ , ਜਗਦੀਸ਼ ਸਿੰਘ , ਜਗਰੂਪ ਸਿੰਘ , ਅਮਰਜੋਤ ਸਿੰਘ , ਸਹਿਕਾਰੀ ਸਭਾ ਦੇ ਪ੍ਰਧਾਨ ਰਮਿੰਦਰ ਸਿੰਘ ਰੰਮੀ , ਡਾ : ਰਣਜੀਤ ਸਿੰਘ , ਕਿਸਾਨ ਆਗੂ ਸੁਖਦੇਵ ਸਿੰਘ ਖਾਲਸਾ , ਡਾ : ਹਰਬੰਸ ਸਿੰਘ , ਸਾਹਿਤਕਾਰ ਰਾਮ ਕਲਿਆਣ , ਗੁਰਤੇਜ ਸਿੰਘ ਸਾਬਕਾ ਪੰਚ ਗੰਗਾ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਬਠਿੰਡਾ ਪੁਲਿਸ ਦੀ ਪੀ.ਸੀ.ਆਰ. ਟੀਮ ਨੇ ਚੋਰੀ ਹੋਇਆ ਈ-ਰਿਕਸ਼ਾ ਲੱਭ ਕੇ ਮਾਲਕ ਦੇ ਹਵਾਲੇ ਕੀਤਾ ਅਗਲੀ ਖ਼ਬਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਕਲਪ ਯਾਤਰਾ ਇਤਿਹਾਸਕ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।