10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਰਖ਼ਾਸਤ ਪਟਵਾਰੀ ਕਤਲ ਮਾਮਲੇ ’ਚ ਪੁਲਿਸ ਨੂੰ ਵੱਡੀ ਸਫ਼ਲਤਾ, ਦੋਵੇਂ ਮੁਲਜ਼ਮ ਗ੍ਰਿਫ਼ਤਾਰ

ਭੁੱਚੋ ਮੰਡੀ, 9 ਸਤੰਬਰ (ਪਰਵਿੰਦਰ ਸਿੰਘ ਜੌੜਾ)- ਬਰਖ਼ਾਸਤ ਪਟਵਾਰੀ ਕਤਲ ਮਾਮਲੇ ’ਚ ਬਠਿੰਡਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ । ਪੁਲਿਸ ਵਲੋਂ ਕਤਲ ਮਾਮਲੇ ਦੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅਜੀਤ ਡੈਸਕ 10-09-2026
ਭੁੱਚੋ ਮੰਡੀ, 9 ਸਤੰਬਰ (ਪਰਵਿੰਦਰ ਸਿੰਘ ਜੌੜਾ)- ਬਰਖ਼ਾਸਤ ਪਟਵਾਰੀ ਕਤਲ ਮਾਮਲੇ ’ਚ ਬਠਿੰਡਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ । ਪੁਲਿਸ ਵਲੋਂ ਕਤਲ ਮਾਮਲੇ ਦੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਧਰਮਵੀਰ ਸਿੰਘ ਉਰਫ਼ ਧੰਨਾ (36) ਪੁੱਤਰ ਗੁਰਸੇਵਕ ਸਿੰਘ ਵਾਸੀ ਨਿਓਰ ਅਤੇ ਮੰਗਲ ਸਿੰਘ ਉਰਫ਼ ਮੰਗਲਜੀਤ ਸਿੰਘ ਉਰਫ਼ ਮਨੀ (36) ਪੁੱਤਰ ਗੁਲਾਬ ਸਿੰਘ ਵਾਸੀ ਗਿੱਦੜ ਵਜੋਂ ਹੋਈ ਹੈ। ਥਾਣਾ ਨਥਾਣਾ ਦੀ ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਮੁਲਜ਼ਮਾਂ ਦਾ 2 ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਧਰਮਵੀਰ ਸਿੰਘ ਜੋ ਕਿ ਜੱਟ ਭਾਈਚਾਰੇ ਨਾਲ ਸਬੰਧਿਤ ਹੈ, ਦਾ ਵਿਆਹ ਅਨੁਸੂਚਿਤ ਜਾਤੀ ਦੀ ਔਰਤ ਨਾਲ ਹੋਇਆ ਸੀ। ਮ੍ਰਿਤਕ ਪਟਵਾਰੀ ਗੁਲਜ਼ਾਰ ਸਿੰਘ ਵੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸੀ। ਧਰਮਵੀਰ ਸਿੰਘ ਰੰਜਿਸ਼ ਰੱਖਦਾ ਸੀ ਕਿ ਪਟਵਾਰੀ ਗੁਲਜ਼ਾਰ ਸਿੰਘ ਨੇ ਉਸ ਦੀ ਪਤਨੀ ਨੂੰ ਵਰਗ਼ਲਾ ਕੇ ਕਿਸੇ ਗੈਰ ਵਿਅਕਤੀ ਨਾਲ ਤੋਰ ਦਿੱਤਾ ਸੀ। ਜਾਣਕਾਰੀ ਮਿਲੀ ਹੈ ਕਿ ਇਸੇ ਰੰਜਿਸ਼ ਤਹਿਤ ਪਹਿਲਾਂ ਵੀ ਧਰਮਵੀਰ ਆਦਿ ਨੇ ਗੁਲਜ਼ਾਰ ਸਿੰਘ ਨੂੰ ਕੁੱਟਿਆ ਸੀ, ਪ੍ਰੰਤੂ ਗੁਲਜ਼ਾਰ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ ਸੀ, ਸਗੋਂ ਇਹ ਕਹਿੰਦਿਆਂ ਘਟਨਾ ਦੀ ਪਰਦਾਪੋਸ਼ੀ ਕੀਤੀ ਸੀ ਕਿ ਉਸ ਦੇ ਸੜਕ ਹਾਦਸੇ ਵਿਚ ਸੱਟਾਂ ਵੱਜੀਆਂ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗੁਲਜ਼ਾਰ ਸਿੰਘ ਦੇ ਚਰਿੱਤਰ ਕਾਰਨ ਹੀ ਉਸ ਦੀ ਘਰਵਾਲੀ ਉਸ ਤੋਂ ਵੱਖ ਆਪਣੇ ਪੁੱਤਰ ਕੋਲ ਰਹਿ ਰਹੀ ਸੀ। 7 ਸਤੰਬਰ ਦੀ ਰਾਤ ਨੂੰ ਜਦੋਂ ਪਟਵਾਰੀ ਗੁਲਜ਼ਾਰ ਸਿੰਘ ਭੁੱਚੋ ਮੰਡੀ ਵਿਖੇ ਗੁਰਦੁਆਰਾ ਸਿੰਘ ਸਭਾ ਨੇੜੇ ਆਪਣੇ ਘਰ ਸੁੱਤਾ ਪਿਆ ਸੀ ਤਾਂ ਉਕਤ ਮੁਲਜ਼ਮਾਂ ਨੇ ਪਹਿਲਾਂ ਬਣਾਈ ਯੋਜਨਾ ਅਨੁਸਾਰ ਰੰਜਿਸ਼ ਤਹਿਤ ਉਸ ਦੇ ਘਰ ਕੰਧ ਟੱਪ ਕੇ ਦਾਖ਼ਲ ਹੁੰਦਿਆਂ ਮਾਰੂ ਹਥਿਆਰਾਂ ਨਾਲ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। ਪਤਾ ਇਹ ਵੀ ਲੱਗਾ ਹੈ ਕਿ ਮੁਲਜ਼ਮ ਨਸ਼ਾ ਆਦਿ ਕਰਨ ਦੇ ਆਦੀ ਵੀ ਹਨ।
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਸਿੱਖਿਆ ਤੇ ਵਾਤਾਵਰਨ ਖੇਤਰ ’ਚ ਅਹਿਮ ਯੋਗਦਾਨ ਲਈ ਡਾ. ਚਰਨਜੀਤ ਕੌਰ ਢਿੱਲੋਂ... ਅਗਲੀ ਖ਼ਬਰ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੇ ਸੇਵਾਪੰਥੀ ਸੰਤ ਰਣਜੀਤ ਸਿੰਘ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।