ਅਜੀਤ, ਜਲੰਧਰ
ਸਨਿਚਰਵਾਰ, 1 ਅਗਸਤ, 2026
ਸਿੱਖਿਆ ਤੇ ਵਾਤਾਵਰਨ ਖੇਤਰ ’ਚ ਅਹਿਮ ਯੋਗਦਾਨ ਲਈ ਡਾ. ਚਰਨਜੀਤ ਕੌਰ ਢਿੱਲੋਂ ਸਨਮਾਨਿਤ
ਚਾਉਕੇ , 9 ਸਤੰਬਰ ( ਮਨਜੀਤ ਸਿੰਘ ਘੜੈਲੀ )- ਸੀਨੀਅਰ ਸੈਕੰਡਰੀ ਪਬਲਿਕ ਸਕੂਲ , ਕਰਾੜਵਾਲਾ ਦੀ ਚੇਅਰਪਰਸਨ ਡਾ . ਚਰਨਜੀਤ ਕੌਰ ਢਿੱਲੋਂ ਨੂੰ ਸਿੱਖਿਆ ਅਤੇ ਵਾਤਾਵਰਣ ਦੇ ਖੇਤਰ ’ ਚ ਉਨ੍ਹਾਂ ਦੇ ਲੰਬੇ ਸਮੇਂ ਤੋਂ ਜਾਰੀ ਅਣਥੱਕ ਅਤੇ ਸ਼ਲਾਘਾਯੋਗ ਯੋਗਦਾਨ ਲਈ ਆਲ ਇੰਡੀਆ ਸਕੂਲ ਐਸ਼ੋਸੀਏਸ਼ਨ ਵਲੋਂ ‘ ਲਾਈਫਟਾਈਮ ਅਚੀਵਮੈਂਟ ਐਵਾਰਡ ’ ਨਾਲ ਸਨਮਾਨਿਤ ਕੀਤਾ ਗਿਆ ।
ਚਾਉਕੇ , 9 ਸਤੰਬਰ ( ਮਨਜੀਤ ਸਿੰਘ ਘੜੈਲੀ )- ਸੀਨੀਅਰ ਸੈਕੰਡਰੀ ਪਬਲਿਕ ਸਕੂਲ , ਕਰਾੜਵਾਲਾ ਦੀ ਚੇਅਰਪਰਸਨ ਡਾ . ਚਰਨਜੀਤ ਕੌਰ ਢਿੱਲੋਂ ਨੂੰ ਸਿੱਖਿਆ ਅਤੇ ਵਾਤਾਵਰਣ ਦੇ ਖੇਤਰ ’ ਚ ਉਨ੍ਹਾਂ ਦੇ ਲੰਬੇ ਸਮੇਂ ਤੋਂ ਜਾਰੀ ਅਣਥੱਕ ਅਤੇ ਸ਼ਲਾਘਾਯੋਗ ਯੋਗਦਾਨ ਲਈ ਆਲ ਇੰਡੀਆ ਸਕੂਲ ਐਸ਼ੋਸੀਏਸ਼ਨ ਵਲੋਂ ‘ ਲਾਈਫਟਾਈਮ ਅਚੀਵਮੈਂਟ ਐਵਾਰਡ ’ ਨਾਲ ਸਨਮਾਨਿਤ ਕੀਤਾ ਗਿਆ । ਇਹ ਵਕਾਰੀ ਸਨਮਾਨ ਅੰਮ੍ਰਿਤਸਰ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ । ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਡਾ : ਚਰਨਜੀਤ ਕੌਰ ਢਿੱਲੋਂ ਇਕ ਪ੍ਰਗਤੀਸ਼ੀਲ ਸੋਚ ਵਾਲੀ ਅਤੇ ਦੂਰਦਰਸ਼ੀ ਸ਼ਖ਼ਸੀਅਤ ਹਨ , ਜਿਨ੍ਹਾਂ ਨੇ ਸਿੱਖਿਆ ਨੂੰ ਸਿਰਫ਼ ਕਲਾਸਰੂਮ ਅਤੇ ਕਿਤਾਬੀ ਗਿਆਨ ਤੱਕ ਸੀਮਿਤ ਨਾ ਰੱਖ ਕੇ ਇਸਨੂੰ ਸਮਾਜਿਕ ਜ਼ਿੰਮੇਵਾਰੀ , ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਨਾਲ ਜੋੜਨ ਦਾ ਨਿਰੰਤਰ ਯਤਨ ਕੀਤਾ ਹੈ । ਉਨ੍ਹਾਂ ਦਾ ਉਦੇਸ਼ ਅਜਿਹੇ ਵਿਦਿਆਰਥੀ ਤਿਆਰ ਕਰਨਾ ਹੈ ਜੋ ਸਿਰਫ਼ ਅਕਾਦਮਿਕ ਤੌਰ ’ ਤੇ ਹੀ ਮਜ਼ਬੂਤ ਨਾ ਹੋਣ , ਬਲਕਿ ਚੰਗੇ ਇਨਸਾਨ , ਜ਼ਿੰਮੇਵਾਰ ਨਾਗਰਿਕ , ਵਾਤਾਵਰਣ - ਪ੍ਰੇਮੀ ਅਤੇ ਭਵਿੱਖ ਦੇ ਸੰਵੇਦਨਸ਼ੀਲ ਆਗੂ ਵੀ ਬਣਨ । ਐਵਾਰਡ ਪ੍ਰਾਪਤ ਕਰਨ ’ ਤੇ ਡਾ . ਚਰਨਜੀਤ ਕੌਰ ਢਿੱਲੋਂ ਨੇ ਇਸ ਸਨਮਾਨ ਨੂੰ ਆਪਣੀ ਨਿੱਜੀ ਉਪਲਬਧੀ ਦੀ ਬਜਾਏ ਸਿੱਖਿਆ ਦੇ ਖੇਤਰ ਨਾਲ ਜੁੜੇ ਸਮੂਹ ਅਧਿਆਪਕਾਂ , ਵਿਦਿਆਰਥੀਆਂ ਲਈ ਪ੍ਰੇਰਣਾ ਦੱਸਿਆ । ਸਕੂਲ ਦੇ ਪ੍ਰਿੰਸੀਪਲ , ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਡਾ . ਚਰਨਜੀਤ ਕੌਰ ਢਿੱਲੋਂ ਨੂੰ ਇਸ ਮਾਣਮੱਤੇ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਗਤੀਸ਼ੀਲ ਸੋਚ , ਦੂਰਦਰਸ਼ੀ ਅਗਵਾਈ ਅਤੇ ਸਿੱਖਿਆ ਪ੍ਰਤੀ ਸਮਰਪਣ ਸਕੂਲ ਪਰਿਵਾਰ ਅਤੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ ।