ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਦੇ ਮਾਮਲੇ ’ਤੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਭਲਕੇ
ਰਾਮਪੁਰਾ ਫੂਲ, 11 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿਚ ਆਗੂਅ ਵਲੋਂ ਕਿਹਾ ਗਿਆ ਕਿ ਮੋਹਨਜੀਤ ਸਿੰਘ ਸ਼ੇਰੋਂ ਨੂੰ ਕਾਲੀ ਝੰਡੀ ਦਿਖਾਕੇ ਸਰਕਾਰ ਵਿਰੁੱਧ ਵਿਰੋਧ ਕਰਨ ਬਦਲੇ ਪੁਲਿਸ ਵਲੋਂ ਕੀਤੀ ਗਈ ਵਹਿਸ਼ੀਆਣਾ ਕੁੱਟਮਾਰ ਅਤੇ ਤਸ਼ੱਦਦ ਦੀ ਸਖ਼ਤ ਨਿਖੇਧੀ ਕਰਦਿਆਂ ਸ਼ਨੀਵਾਰ ਨੂੰ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੋਹਨਜੀਤ ਸਿੰਘ ਵਲੋਂ ਪੁਲਿਸ ਹਿਰਾਸਤ ਦੌਰਾਨ ਕੁੱਟਮਾਰ, ਕਰੰਟ ਲਾਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਰ
ਰਾਮਪੁਰਾ ਫੂਲ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੀਟਿੰਗ ਦੌਰਾਨ। ਤਸਵੀਰ: ਹੇਮੰਤ ਸ਼ਰਮਾ
12-09-2026
ਰਾਮਪੁਰਾ ਫੂਲ, 11 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿਚ ਆਗੂਅ ਵਲੋਂ ਕਿਹਾ ਗਿਆ ਕਿ ਮੋਹਨਜੀਤ ਸਿੰਘ ਸ਼ੇਰੋਂ ਨੂੰ ਕਾਲੀ ਝੰਡੀ ਦਿਖਾਕੇ ਸਰਕਾਰ ਵਿਰੁੱਧ ਵਿਰੋਧ ਕਰਨ ਬਦਲੇ ਪੁਲਿਸ ਵਲੋਂ ਕੀਤੀ ਗਈ ਵਹਿਸ਼ੀਆਣਾ ਕੁੱਟਮਾਰ ਅਤੇ ਤਸ਼ੱਦਦ ਦੀ ਸਖ਼ਤ ਨਿਖੇਧੀ ਕਰਦਿਆਂ ਸ਼ਨੀਵਾਰ ਨੂੰ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੋਹਨਜੀਤ ਸਿੰਘ ਵਲੋਂ ਪੁਲਿਸ ਹਿਰਾਸਤ ਦੌਰਾਨ ਕੁੱਟਮਾਰ, ਕਰੰਟ ਲਾਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸੇ ਤਰ੍ਹਾਂ ਪਿੰਡ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਵਲੋਂ ਆਪਣੇ ਨਸ਼ੇ ਦੀ ਲਪੇਟ ਵਿਚ ਆਏ ਪੁੱਤਰ ਨੂੰ ਬਚਾਉਣ ਲਈ ਮੰਤਰੀ ਚੀਮਾ ਕੋਲ ਗੁਹਾਰ ਲਗਾਉਣ ਉਪਰੰਤ ਕਥਿਤ ਤੌਰ ’ਤੇ ਜ਼ਲੀਲ ਕੀਤੇ ਜਾਣ ਅਤੇ ਬਾਅਦ ਵਿਚ ਉਸ ਵਲੋਂ ਆਤਮ ਹੱਤਿਆ ਕਰ ਲੈਣ ਦੀ ਘਟਨਾ ਵੀ ਸਰਕਾਰ ਦੇ ਲੋਕਾਂ ਪ੍ਰਤੀ ਰਵੱਈਏ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਹ ਰੋਸ ਮਾਰਚ ਸੂਏ ਦੇ ਪੁਲ ਤੋਂ ਸ਼ੁਰੂ ਹੋ ਕੇ ਮੇਨ ਚੌਕ ਤੱਕ ਹੋਵੇਗਾ। ਫੈਸਲਾ ਕਰਨ ਸਮੇਂ ਮੀਟਿੰਗ ਵਿਚ ਅਵਤਾਰ ਸਿੰਘ (ਜ਼ਮਹੂਰੀ ਅਧਿਕਾਰ ਸਭਾ) ਗਗਨ ਗਰੋਵਰ ਤੇ ਜਗਦੇਵ ਸਿੰਘ (ਤਰਕਸ਼ੀਲ ਸੁਸਾਇਟੀ), ਕਰਮਜੀਤ ਸਿੰਘ ਸਿੱਧੂ (ਇੰਪ ਸੰਘਰਸ਼ ਯੂਨੀ: ਪਾਵਰਕਾਮ) ਵਿਕਾਸ ਗਰਗ (ਡੀ ਟੀ ਐਫ) ਅੰਗਰੇਜ਼ ਸਿੰਘ (ਟੀ ਐਸ ਯੂ) ਅਮ੍ਰਿਤਪਾਲ ਮਾੜੀ (ਵਾਟਰ ਸਪਲਾਈ), ਸੁਖਦੇਵ ਸਿੰਘ ਜਵੰਦਾ (ਭਾਕਿਯੂ ਉਗਰਾਹਾਂ), ਸੁਖਦੀਪ ਸਿੰਘ (ਲੋਕ ਸੱਭਿਆਚਾਰ ਮੰਚ), ਕੁਲਦੀਪ ਸਿੰਘ (ਪੈਨਸ਼ਨ ਐਸੋਸੀਏਸ਼ਨ) ਡਾਕਟਰ ਜਗਤਾਰ ਫੂਲ ਤੇ ਨਿਰਮਲ ਸਿੰਘ (ਮੈਡੀਕਲ ਪ੍ਰੈਕਟੀਸ਼ਨਰ) ਅਤੇ ਕੁੱਕੂ ਸਿੰਘ/ਜ਼ੋਰਾ ਸਿੰਘ (ਭੱਠਾ ਮਜ਼ਦੂਰ ਯੂਨੀਅਨ) ਜਗਦੇਵ ਸਿੰਘ ਪੰਜਾਬ (ਮਿਊਂਸੀਪਲ ਵਰਕਰ ਯੂਨੀ:) ਕੁਲਵੰਤ ਸਿੰਘ ਸੇਲਬਰਾਹ (ਕ੍ਰਾਂਤੀਕਾਰੀ ਮਜ਼ਦੂਰ ਯੂਨੀ) ਜਗਦੀਸ਼ ਸਿੰਘ (ਬੀਕੇਯੂ ਏਕਤਾ ਡਕੌਂਦਾ) ਅਤੇ ਭੋਲਾ ਸਧਾਣਾ, ਬੰਤ ਸਿੰਘ ਭੂੰਦੜ ਹਾਜ਼ਰ ਸਨ। ਇਸ ਰੋਸ ਪ੍ਰਦਰਸ਼ਨ ਵਿਚ ਲੋਕਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।