16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਆਤਮ-ਹੱਤਿਆ ਰੋਕਥਾਮ ਸੰਬੰਧੀ ਸੈਮੀਨਾਰ

ਤਲਵੰਡੀ ਸਾਬੋ, 15 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰੇਖੀ ਸੈਂਟਰ ਆਫ਼ ਐਕਸੀਲੈਂਸ ਫ਼ਾਰ ਦੀ ਸਾਇੰਸ ਆਫ਼ ਹੈਪੀਨੈਸ ਵਲੋਂ ਫੈਕਲਟੀ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਆਤਮ-ਹੱਤਿਆ ਰੋਕਥਾਮ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਡਾ.

ਅਜੀਤ ਡੈਸਕ 16-09-2026
ਤਲਵੰਡੀ ਸਾਬੋ, 15 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰੇਖੀ ਸੈਂਟਰ ਆਫ਼ ਐਕਸੀਲੈਂਸ ਫ਼ਾਰ ਦੀ ਸਾਇੰਸ ਆਫ਼ ਹੈਪੀਨੈਸ ਵਲੋਂ ਫੈਕਲਟੀ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਆਤਮ-ਹੱਤਿਆ ਰੋਕਥਾਮ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਡਾ. ਜਿਤੇਂਦਰ ਅਨੇਜਾ ਐਡੀਸ਼ਨਲ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਸਾਈਕਿਆਟਰੀ, ਏਮਜ਼, ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਜਦਕਿ ਡਾ. ਜਾਵੇਦ ਅਹਿਮਦ ਖਾਨ, ਡੀਨ ਅਕਾਦਮਿਕ, ਨੇ ਆਤਮ ਬਲ ਨੂੰ ਚੜ੍ਹਦੀ ਕਲਾ ਵਿਚ ਰੱਖਣ ਦੇ ਨੁਕਤੇ ਸਾਂਝੇ ਕੀਤੇ। ਸੈਮੀਨਾਰ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਫੈਕਲਟੀ ਆਫ਼ ਲਾਅ ਦੇ ਲਗਭਗ 150 ਵਿਦਿਆਰਥੀ ਹਾਜ਼ਰ ਹੋਏ। ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਅਨੇਜਾ ਨੇ ਵਿਦਿਆਰਥੀਆਂ ਨਾਲ ਆਤਮ-ਹੱਤਿਆ ਦੀ ਰੋਕਥਾਮ ਲਈ ਭਾਵਨਾਤਮਕ ਤੰਦਰੁਸਤੀ, ਤਣਾਅ ਪ੍ਰਬੰਧਨ, ਹਮਦਰਦੀ ਅਤੇ ਸਮੇਂ ਸਿਰ ਪੇਸ਼ੇਵਰ ਮਦਦ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਤਣਾਅ-ਗ੍ਰਸਤ ਪ੍ਰਾਣੀ ਨੂੰ ਹਮਦਰਦੀ, ਪਿਆਰ ਅਤੇ ਹੌਸਲਾ ਅਫ਼ਜਾਈ ਦੀ ਲੋੜ ਹੁੰਦੀ ਹੈ, ਜੇਕਰ ਇਹ ਸਭ ਸਮੇਂ ਸਿਰ ਸੰਬੰਧਿਤ ਵਿਅਕਤੀ ਨੂੰ ਮਿਲ ਜਾਵੇ ਤਾਂ ਉਹ ਆਪਣੀ ਆਤਮ-ਹੱਤਿਆ ਦੇ ਵਿਚਾਰ ਨੂੰ ਬਦਲ ਸਕਦਾ ਹੈ। ਇਸ ਲਈ ਤਣਾਅ-ਗ੍ਰਸਤ ਪ੍ਰਾਣੀ ਨੂੰ ਇਕੱਲਾ ਛੱਡਣ ਦੀ ਬਜਾਏ ਉਸ ਨਾਲ ਮਿਲਵਰਤਨ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ । ਇਸ ਮੌਕੇ ਡਾ. ਖਾਨ ਨੇ ਕਿਹਾ ਕਿ ਆਤਮ-ਹੱਤਿਆ ਦੀ ਰੋਕਥਾਮ ਵਿਚ ਮਾਂ-ਬਾਪ, ਦੋਸਤਾਂ ਅਤੇ ਸੰਬੰਧੀਆਂ ਦਾ ਸਹਿਯੋਗ ਅਤੇ ਜਾਗਰੂਕ ਹੋਣਾ ਜ਼ਰੂਰੀ ਹੈ। ਡਾ. ਖਾਨ ਅਨੁਸਾਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਵਿਚ ਆ ਰਹੇ ਵਿਵਹਾਰ ਪਰਿਵਰਤਨ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਅਤੇ ਕਈ ਕੇਸ ਸਟੱਡੀਜ਼ ਵੀ ਸਾਂਝੀਆਂ ਕੀਤੀਆਂ। ਸੈਮੀਨਾਰ ਦਾ ਸੰਚਾਲਨ ਡਾ. ਸੁਖਜੋਤ ਕੌਰ, ਡਾ. ਬਿਲਾਲ ਅਹਿਮਦ ਅਤੇ ਦੀਪਕ ਸਿੰਘ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਮਨੂ ਵਾਟਿਕਾ ਸਕੂਲ ਵਿਖੇ ਕੈਂਪ ਦੇ 8ਵੇਂ ਦਿਨ ਬ੍ਰਿਗੇਡੀਅਰ ਐੱਚ.ਐੱਸ. ਸੰਧੂ ਪੁੱਜੇ ਅਗਲੀ ਖ਼ਬਰ ਆਮ ਲੋਕ ਸੜਕ ਨਿਯਮਾਂ ਦੀ ਕਰਨ ਪਾਲਣਾ- ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।