16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਕਾਰੀ ਹਸਪਤਾਲ ਬਰੇਟਾ ’ਚ ਹੁਣ 24 ਘੰਟੇ ਮੈਡੀਕਲ ਸਹੂਲਤ ਪ੍ਰਾਪਤ ਹੋਵੇਗੀ- ਬੁੱਧ ਰਾਮ ਵਿਧਾਇਕ

ਬਰੇਟਾ, 15 ਸਤੰਬਰ (ਜੀਵਨ ਸ਼ਰਮਾ)- ਸਥਾਨਕ ਸਰਕਾਰੀ ਹਸਪਤਾਲ ਵਿਖੇ 24 ਘੰਟੇ ਮੈਡੀਕਲ ਸਹੂਲਤਾਂ ਸ਼ੁਰੂ ਹੋਣ ’ਤੇ ਨੇੜਲੇ ਲੋਕਾਂ ਨੂੰ ਲਾਭ ਹੋਵੇਗਾ। ਇਹ ਜਾਣਕਾਰੀ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਹਸਪਤਾਲ ਦਾ ਦੌਰਾ ਕਰਨ ਉਪਰੰਤ ਸਿਹਤ ਅਮਲੇ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ।

ਅਜੀਤ ਡੈਸਕ 16-09-2026
ਬਰੇਟਾ, 15 ਸਤੰਬਰ (ਜੀਵਨ ਸ਼ਰਮਾ)- ਸਥਾਨਕ ਸਰਕਾਰੀ ਹਸਪਤਾਲ ਵਿਖੇ 24 ਘੰਟੇ ਮੈਡੀਕਲ ਸਹੂਲਤਾਂ ਸ਼ੁਰੂ ਹੋਣ ’ਤੇ ਨੇੜਲੇ ਲੋਕਾਂ ਨੂੰ ਲਾਭ ਹੋਵੇਗਾ। ਇਹ ਜਾਣਕਾਰੀ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਹਸਪਤਾਲ ਦਾ ਦੌਰਾ ਕਰਨ ਉਪਰੰਤ ਸਿਹਤ ਅਮਲੇ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਸਮੇਂ ਇੱਥੇ ਇਹ ਸਹੂਲਤ ਉਪਲਬਧ ਨਹੀਂ ਸੀ ਅਤੇ ਹਸਪਤਾਲ ਸੀਮਤ ਸਟਾਫ਼ ਨਾਲ ਚੱਲ ਰਿਹਾ ਸੀ ਜਦਕਿ ਹੁਣ ਰਾਤ ਸਮੇਂ ਵੀ ਇਲਾਜ ਦੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਹਸਪਤਾਲ ’ਚ ਹੁਣ 4 ਡਾਕਟਰ ਅਤੇ 4 ਸਟਾਫ਼ ਨਰਸਾਂ ਨੇ ਜੁਆਇਨਿੰਗ ਕਰ ਲਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਨੇੜੇ ਹੀ ਮੁਹੱਈਆ ਕਰਵਾਉਣਾ ‘ਆਪ’ ਸਰਕਾਰ ਦੀ ਮੁੱਖ ਤਰਜੀਹ ਹੈ। ਇਸ ਮੌਕੇ ਐਸ. ਐਮ. ਓ. ਡਾ. ਸਤਿੰਦਰ ਕੌਰ, ਡਾ. ਨਜ਼ਦੀਵ ਕੌਰ, ਕੇਵਲ ਸ਼ਰਮਾ ਚੇਅਰਮੈਨ, ਲਲਿਤ ਜੈਨ ਚੇਅਰਮੈਨ, ਵਿਕਾਸ ਵਿੱਕੀ, ਦਵਿੰਦਰ ਕੁਮਾਰ, ਜੀਵਨ ਸਿੰਘ, ਕਾਕੂ ਬਰੇਟਾ, ਪਰੀਤਾ ਕੁਮਾਰ, ਤਰਸੇਮ ਸਿੰਘ ਸਰਪੰਚ, ਗਗਨਦੀਪ ਐਮ. ਸੀ., ਸੰਦੀਪ ਬੱਗਾ ਪ੍ਰਧਾਨ, ਮਨਿੰਦਰ ਕੁਮਾਰ, ਦਿਲਾਵਰ ਸਿੰਘ, ਸਤਿਗੁਰ ਸਿੰਘ ਸੁੱਚਾ, ਡਾ. ਕੁਲਵਿੰਦਰ ਸਿੰਘ, ਸੰਸਾਰ ਸਿੰਘ ਬਲਾਕ ਪ੍ਰਧਾਨ, ਚਮਕੌਰ ਸਿੰਘ ਸਾਬਕਾ ਚੇਅਰਮੈਨ, ਕੈਪਟਨ ਅੰਮ੍ਰਿਤ ਸਿੰਘ ਐਮ. ਸੀ. ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਧਰਨਾ ਅੱਜ ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਮਿਡ-ਡੇ-ਮੀਲ ਬੰਦ ਕਰਨ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।