22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਮਰ ਹਿੱਲ ਕਾਨਵੈਂਟ ਸਕੂਲ ’ਚ ਮਨਾਇਆ ਦੁਸਹਿਰੇ ਦਾ ਤਿਉਹਾਰ

ਬਠਿੰਡਾ , 21 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਵਿਚ ‘ ਦੁਸਹਿਰੇ ਦਾ ਤਿਉਹਾਰ ’ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹਿੰਦੀ ਦੀ ਅਧਿਆਪਕਾ ਨੀਲਮ ਸ਼ਰਮਾ ਨੇ ‘ ਦੁਸਹਿਰੇ ਦੇ ਇਤਿਹਾਸਕ ਪੱਖ ’ ਧਾਰਮਿਕ ਪੱਖ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ।

ਅਜੀਤ ਡੈਸਕ 22-10-2026
ਬਠਿੰਡਾ , 21 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਵਿਚ ‘ ਦੁਸਹਿਰੇ ਦਾ ਤਿਉਹਾਰ ’ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹਿੰਦੀ ਦੀ ਅਧਿਆਪਕਾ ਨੀਲਮ ਸ਼ਰਮਾ ਨੇ ‘ ਦੁਸਹਿਰੇ ਦੇ ਇਤਿਹਾਸਕ ਪੱਖ ’ ਧਾਰਮਿਕ ਪੱਖ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ । ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ‘ ਦੁਸਹਿਰਾ ’ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ । ਸਟੇਜ ਸੰਚਾਲਨ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਅਮਨਜੋਤ ਕੌਰ ਅਤੇ ਦੀਪਿੰਦਰ ਕੌਰ ਨੇ ਕੀਤਾ । ਵਿਦਿਆਰਥੀਆਂ ਨੇ ‘ ਨਗਰੀ ਅਯੋਧਿਆ ਦੀ ’ ਭਜਨ ਪੇਸ਼ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ । ਫੈਂਸੀ ਡਰੈੱਸ ਮੁਕਾਬਲੇ ਦੌਰਾਨ ਨਰਸਰੀ , ਐਲ . ਕੇ . ਜੀ ., ਯੂ . ਕੇ . ਜੀ . ਅਤੇ ਪਹਿਲੀ ਜਮਾਤ ਦੇ ਨੰਨ੍ਹੇ - ਮੁੰਨੇ ਬੱਚੇ ਭਗਵਾਨ ਰਾਮ , ਲਕਸ਼ਮਣ , ਮਾਤਾ ਸੀਤਾ ਅਤੇ ਹਨੂੰਮਾਨ ਦੇ ਰੂਪ ਵਿਚ ਸਜੇ ਹੋਏ ਸਟੇਜ ‘ ਤੇ ਪਹੁੰਚੇ । ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ । ਸਕੂਲ ਦੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਚੰਗੇ ਪ੍ਰੋਗਰਾਮ ਲਈ ਮੁਬਾਰਕਬਾਦ ਦਿੱਤੀ ਅਤੇ ਸੱਚ ਦੇ ਰਾਹ ਚੱਲਣ ਲਈ ਪ੍ਰੇਰਿਤ ਕੀਤਾ । ਸਕੂਲ ਦੇ ਐਮ . ਡੀ . ਰਮੇਸ਼ ਕੁਮਾਰੀ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੇ ਧਰਮ , ਇਤਿਹਾਸ ਦੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ।
ਪਿਛਲੀ ਖ਼ਬਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ 15 ਪਰਿਵਾਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਪੰਜਾਬੀਅਤ ਅਤੇ ਪੰਥਕ ਸੋਚ ਨੂੰ ਇਕ ਮੰਚ ’ਤੇ ਇਕੱਠੇ ਹੋਣ ਦੀ ਲੋੜ- ਗਿੱਲ ਪੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।