28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਫਾਈਨਲ ਮੁਕਾਬਲੇ ’ਚ ਸਿੱਧੂ ਫਾਈਟਰ ਦੀ ਟੀਮ ਨੇ ਭਾਰਤ ਮੈਡੀਕੋਜ਼ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ

ਰਾਮਾਂ ਮੰਡੀ, 27 ਅਕਤੂਬਰ (ਤਰਸੇਮ ਸਿੰਗਲਾ)- ਪੰਜਾਬ ਕ੍ਰਿਕਟ ਅਕੈਡਮੀ ਰਾਮਾਂ ਵਲੋਂ ਤਲਵੰਡੀ ਸਾਬੋ ਰੋਡ ‘ਤੇ ਸਥਿਤ ਵਿਸ਼ਾਲ ਕ੍ਰਿਕਟ ਗਰਾਊਂਡ ਵਿਖੇ ਬੀਤੀ ਰਾਤ ਆਯੋਜਿਤ ਛੇਵੀਂ ਨਾਈਟ ਕ੍ਰਿਕਟ ਲੀਗ ਦੇ ਫਾਈਨਲ ਮੁਕਾਬਲੇ ’ਚ ਸਿੱਧੂ ਫਾਈਟਰ ਦੀ ਟੀਮ ਨੇ ਭਾਰਤ ਮੈਡੀਕੋਜ਼ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਪੀ.

ਫਾਈਨਲ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪੀ.ਸੀ.ਏ. ਮੈਂਬਰ। 28-10-2026
ਰਾਮਾਂ ਮੰਡੀ, 27 ਅਕਤੂਬਰ (ਤਰਸੇਮ ਸਿੰਗਲਾ)- ਪੰਜਾਬ ਕ੍ਰਿਕਟ ਅਕੈਡਮੀ ਰਾਮਾਂ ਵਲੋਂ ਤਲਵੰਡੀ ਸਾਬੋ ਰੋਡ ‘ਤੇ ਸਥਿਤ ਵਿਸ਼ਾਲ ਕ੍ਰਿਕਟ ਗਰਾਊਂਡ ਵਿਖੇ ਬੀਤੀ ਰਾਤ ਆਯੋਜਿਤ ਛੇਵੀਂ ਨਾਈਟ ਕ੍ਰਿਕਟ ਲੀਗ ਦੇ ਫਾਈਨਲ ਮੁਕਾਬਲੇ ’ਚ ਸਿੱਧੂ ਫਾਈਟਰ ਦੀ ਟੀਮ ਨੇ ਭਾਰਤ ਮੈਡੀਕੋਜ਼ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਪੀ.ਸੀ.ਏ. ਵਲੋਂ ਫਾਈਨਲ ਜੇਤੂ ਟੀਮ ਨੂੰ 41000 ਰੁਪਏ ਨਕਦ ਰਾਸ਼ੀ ਪਲੱਸ ਟਰਾਫ਼ੀ, ਦੂਸਰੇ ਸਥਾਨ ’ਤੇ ਰਹੀ ਟੀਮ ਨੂੰ 25000 ਰੁਪਏ ਪਲੱਸ ਟਰਾਫ਼ੀ, ਬੈਸਟ ਬੈਟਸਮੈਨ ਸਲੀਮ ਖਾਨ ਅਤੇ ਬੈੱਸਟ ਬਾਲਰ ਜਤਿੰਦਰ ਮਾਨ ਨੂੰ ਕ੍ਰਿਕਟ ਬੈਟ ਅਤੇ ਮੈਨ ਆਫ਼ ਦਾ ਸੀਰਿਜ ਗੁਰਪ੍ਰੀਤ ਬੁਢਲਾਡਾ ਰਾਮਸਰਾ ,ਵਿੱਕੀ ਬੋਖਾ , ਮਨਦੀਪ ਪੱਕਾ , ਕੁਲਵੰਤ ਸਿੰਘ ਗੰਗਾ ਕੂਲਰ, ਰਿੰਕੂ ਬਾਗੜੀ ਨੂੰ ਸਾਈਕਲ ਇਨਾਮ ਦਿੱਤੇ ਗਏ। ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਪੀ.ਸੀ.ਏ. ਦੇ ਆਗੂਆਂ ਸੰਜੀਵ ਸਿੰਗਲਾ, ਰਾਜੀਵ ਸਿੰਗਲਾ ਅਤੇ ਰਮਨਦੀਪ ਸਿੰਘ ਸਿੱਧੂ ਸੁਖਲੱਧੀ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲਗਾਤਾਰ ਟੂਰਨਾਮੈਂਟਾਂ ਦਾ ਆਯੋਜਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਵੱਡੇ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਉਣ ਲਈ ਇਕ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਖੇਡ ਗਰਾਊਂਡਾਂ ਦੀ ਉਸਾਰੀ ਤੇ ਜ਼ੋਰ ਦੇ ਰਹੀ ਹੈ। ਇਸ ਮੌਕੇ ਪੀ.ਸੀ.ਏ. ਕਮੇਟੀ ਮੈਂਬਰ ਸੰਜੀਵ ਸਿੰਗਲਾ, ਰਾਜੀਵ ਸਿੰਗਲਾ, ਰਮਨਦੀਪ ਸਿੰਘ ਸਿੱਧੂ ਸੁਖਲੱਧੀ, ਸ਼ਮੀਰ ਸਿੰਗਲਾ, ਰੋਹਨ ਅਰੋੜਾ, ਸੋਨੂੰ ਮਸੌਣ, ਬਿੱਟੂ ਚਲਾਣਾ, ਕੰਨੂੰ ਗੌਰਵ, ਮੋਹਿਤ ਜੈਨ, ਸ਼ੰਟੀ ਗਰਗ, ਸੁਰਿੰਦਰ ਭੱਟੀ, ਰਾਜੂ ਰਠੌਰ, ਬੂਟਾ ਸਿੰਘ, ਮੰਗਾਂ ਬੰਗੀ ਆਦਿ ਨੇ ਮਹਿਮਾਨਾਂ ਅਤੇ ਜੇਤੂ ਟੀਮਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਿਸ਼ਰਤ ਮਾਰਸ਼ਲ ਆਰਟਸ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ 15 ਤਗਮੇ ਜਿੱਤੇ ਅਗਲੀ ਖ਼ਬਰ ਲਿਬਰੇਸ਼ਨ ਵਲੋਂ ਪੁਲਿਸ ਦੀ ਧੱਕੇਸ਼ਾਹੀ ਅਤੇ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।