16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਟਰਾਲੀ ਨਾਲ ਟਕਰਾਉਣ ਕਾਰਨ ਮੋਟਰ-ਸਾਈਕਲ ਸਵਾਰ ਨੌਜਵਾਨ ਦੀ ਮੌਤ

ਬਠਿੰਡਾ , 15 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ - ਮਲੋਟ ਬਾਦਲ ਰਿੰਗ ਰੋਡ ਓਵਰਬ੍ਰਿਜ ‘ ਤੇ , ਇਕ ਮੋਟਰ - ਸਾਈਕਲ ਸਵਾਰ ਸੜਕ ਦੇ ਕਿਨਾਰੇ ਇੱਟਾਂ ਨਾਲ ਭਰੀ ਇਕ ਖ਼ਰਾਬ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਮਾਰਿਆ ਗਿਆ । ਹਾਦਸੇ ਦੀ ਸੂਚਨਾ ਮਿਲਣ ‘ ਤੇ , ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ ਤੇ ਪਹੁੰਚੀ ।

ਅਜੀਤ ਡੈਸਕ 16-11-2026
ਬਠਿੰਡਾ , 15 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ - ਮਲੋਟ ਬਾਦਲ ਰਿੰਗ ਰੋਡ ਓਵਰਬ੍ਰਿਜ ‘ ਤੇ , ਇਕ ਮੋਟਰ - ਸਾਈਕਲ ਸਵਾਰ ਸੜਕ ਦੇ ਕਿਨਾਰੇ ਇੱਟਾਂ ਨਾਲ ਭਰੀ ਇਕ ਖ਼ਰਾਬ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਮਾਰਿਆ ਗਿਆ । ਹਾਦਸੇ ਦੀ ਸੂਚਨਾ ਮਿਲਣ ‘ ਤੇ , ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ ਤੇ ਪਹੁੰਚੀ । ਰੋਡ ਸੇਫ਼ਟੀ ਫੋਰਸ ਦੀ ਟੀਮ ਮੌਕੇ ‘ ਤੇ ਮੌਜੂਦ ਸੀ । ਕੈਨਾਲ ਕਾਲੋਨੀ ਪੁਲਿਸ ਚੌਕੀ ਦੀ ਪੁਲਿਸ ਟੀਮ ਨੇ ਮੌਕੇ ‘ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ । ਮ੍ਰਿਤਕ ਗੁਰਚਰਨ ਸਿੰਘ (34) ਵਾਸੀ ਵਿਰਕ ਖ਼ੁਰਦ ਦਾ ਰਹਿਣ ਵਾਲਾ ਸੀ । ਸੂਤਰਾਂ ਅਨੁਸਾਰ , ਮ੍ਰਿਤਕ ਅਮਰੂਦ ਵੇਚਣ ਲਈ ਵਿਰਕ ਪਿੰਡ ਤੋਂ ਬਠਿੰਡਾ ਦਾਣਾ ਮੰਡੀ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਇਆ ।
ਪਿਛਲੀ ਖ਼ਬਰ ਸਾਡੀ ਸਰਕਾਰ ਨੇ ਪੰਜਾਬ ਭਰ ’ਚ ਛੱਠ ਪੂਜਾ ਲਈ ਸ਼ਾਨਦਾਰ ਪ੍ਰਬੰਧ ਕੀਤੇ-ਮੁੱਖ ਮੰਤਰੀ ਅਗਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਨਿਰਾਸ਼ ਕਿਸਾਨਾਂ ਨੇ ਹਾਈਵੇ ’ਤੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।