30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਐੱਸ. ਡੀ. ਐੱਚ. ਸਰਦੂਲਗੜ੍ਹ ਵਿਖੇ ਦਿਵਿਆਂਗਤਾ ਮੁਲਾਂਕਣ ਕੈਂਪ ਲਗਾਇਆ

ਸਰਦੂਲਗੜ੍ਹ, 29 ਨਵੰਬਰ (ਜੀ. ਐਮ.

ਸਰਦੂਲਗੜ੍ਹ ਵਿਖੇ ਲਗਾਏ ਕੈਂਪ ਦੌਰਾਨ ਦਿਵਿਆਂਗਜਨਾਂ ਨਾਲ ਗੱਲਬਾਤ ਕਰਨ ਮੌਕੇ ਡਾ. ਰਣਜੀਤ ਸਿੰਘ ਰਾਏ। ਤਸਵੀਰ : ਜੀ.ਐਮ. ਅਰੋੜਾ 30-11-2026
ਸਰਦੂਲਗੜ੍ਹ, 29 ਨਵੰਬਰ (ਜੀ.ਐਮ. ਅਰੋੜਾ)- ਸਥਾਨਕ ਸਰਕਾਰੀ ਹਸਪਤਾਲ ਵਿਖੇ ਅਲਿਮਕੋ ਕੰਪਨੀ ਵਲੋਂ ਪਰਿਆਸ ਵੈਲਫੇਅਰ ਚੈਰੀਟੇਬਲ ਟਰੱਸਟ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੇ ਸਾਂਝੇ ਯਤਨਾਂ ਸਦਕਾ ਦਿਵਿਆਂਗਤਾ ਮੁਲਾਂਕਣ ਕੈਂਪ ਲਗਾਇਆ ਗਿਆ। ਉਦਘਾਟਨ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਿਆਸ ਵੈਲਫੇਅਰ ਚੈਰੀਟੇਬਲ ਟਰਸਟ ਵਲੋਂ ਲਗਾਇਆ ਇਹ ਕੈਂਪ ਸ਼ਲਾਘਾਯੋਗ ਕਦਮ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਪੰਜਾਬ ਅਤੇ ਗੁਆਂਢੀ ਰਾਜ ਤੋਂ ਦਿਵਿਆਂਗਜਨਾਂ ਨੇ ਕੈਂਪ ’ਚ ਪਹੁੰਚ ਕੇ ਲਾਹਾ ਲਿਆ। ਟਰਸਟ ਦੇ ਪ੍ਰਧਾਨ ਫਿਰੰਗੀ ਲਾਲ ਜੈਨ ਨੇ ਕਿਹਾ ਕਿ ਕਲੱਬ ਵਲੋਂ ਸਮੇਂ-ਸਮੇਂ ’ਤੇ ਅੱਖਾਂ ਦੇ ਕੈਂਪ ਅਤੇ ਦਿਵਿਆਂਗਜਨਾਂ ਨੂੰ ਲੋੜੀਦੀਂ ਸਹਾਇਤਾ ਪ੍ਰਦਾਨ ਕਰਨ ਲਈ ਕੈਂਪ ਲਗਾਏ ਜਾਂਦੇ ਹਨ l ਉਨ੍ਹਾਂ ਦੱਸਿਆ ਕਿ ਕੈਂਪ ’ਚ 270 ਦਿਵਿਆਂਗਜਨਾਂ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਜਲਦ ਹੀ ਯੋਗ ਵਿਅਕਤੀਆਂ ਨੂੰ ਲੋੜ ਅਨੁਸਾਰ ਈ-ਰਿਕਸ਼ਾ ਅਤੇ ਟਰਾਈਸਾਈਕਲ ਦਿੱਤੇ ਜਾਣਗੇ l ਇਸ ਮੌਕੇ ਡਾ. ਮਨੀਸ਼ ਪ੍ਰਕਾਸ਼, ਪ੍ਰੇਮ ਕੁਮਾਰ ਗਰਗ, ਕਲੱਬ ਦੇ ਚੇਅਰਮੈਨ ਜਗਤਾਰ ਸਿੰਘ ਫੱਗੂ, ਡਿੰਪੀ ਸੋਨੀ, ਗੁਰਚਰਨ ਸਿੰਘ, ਪ੍ਰਦੀਪ ਕੁਮਾਰ ਉੱਪਲ, ਨਰਿੰਦਰ ਕੁਮਾਰ, ਡਿਪਟੀ ਸੂਚਨਾ ਅਫਸਰ ਤਿਰਲੋਕ ਸਿੰਘ, ਸਰਬਜੀਤ ਕੌਰ, ਸੀਨੀਅਰ ਫਾਰਮੇਸੀ ਅਫਸਰ ਜਗਬੀਰ ਸਿੰਘ ਬਿੰਟਾ, ਸਤਨਾਮ ਸਿੰਘ ਚਹਿਲ ਆਦਿ ਹਾਜ਼ਰ ਸਨ l
ਪਿਛਲੀ ਖ਼ਬਰ ਕਿੰਗਜ਼ ਵਿਊ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਕਰਵਾਈ ਅਗਲੀ ਖ਼ਬਰ ਚੋਣ ਮਨੋਰਥ ਪੱਤਰ ’ਚ ਪੇਂਡੂ ਖਿਡਾਰੀਆਂ ਲਈ ਵਿਸ਼ੇਸ ਤਰਜੀਹ ਦੀ ਰੱਖਾਂਗੇ ਮਦ-ਢੈਪਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।