24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸੀਵਰੇਜ ਦੀ ਬਦਹਾਲੀ ਤੋਂ ਤੰਗ ਆ ਕੇ ਅਬੋਹਰ ਵਾਸੀ ਬੁੱਧਵਾਰ ਨੂੰ ਬੱਸ ਸਟੈਂਡ ’ਤੇ ਦੇਣਗੇ ਧਰਨਾ

ਅਬੋਹਰ, 23 ਅਗਸਤ(ਵਿਵੇਕ ਹੂੜੀਆ)- ਅਬੋਹਰ ਦੇ ਅਨੰਦ ਨਗਰੀ ਅਤੇ ਧਰਮ ਨਗਰੀ ਵਿਚ ਸੀਵਰੇਜ ਲਾਈਨਾਂ ਜਾਮ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਫੈਲ ਰਿਹਾ ਹੈ, ਜਿਸ ਨਾਲ ਮੁਹੱਲਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 700 ਕਰੋੜ ਰੁਪਏ ਦੀ ਅੰਮ੍ਰਿਤ ਯੋਜਨਾ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ ਹੈ।

ਅਜੀਤ ਡੈਸਕ 24-08-2026
ਅਬੋਹਰ, 23 ਅਗਸਤ(ਵਿਵੇਕ ਹੂੜੀਆ)- ਅਬੋਹਰ ਦੇ ਅਨੰਦ ਨਗਰੀ ਅਤੇ ਧਰਮ ਨਗਰੀ ਵਿਚ ਸੀਵਰੇਜ ਲਾਈਨਾਂ ਜਾਮ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਫੈਲ ਰਿਹਾ ਹੈ, ਜਿਸ ਨਾਲ ਮੁਹੱਲਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 700 ਕਰੋੜ ਰੁਪਏ ਦੀ ਅੰਮ੍ਰਿਤ ਯੋਜਨਾ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਭਰੋਸੇ ਹੀ ਮਿਲ ਰਹੇ ਹਨ, ਜਦਕਿ ਨਗਰ ਨਿਗਮ ਦੀ ਮੇਅਰ ਪੂਜਾ ਵਧਵਾ ਅਤੇ ਹਲਕਾ ਇੰਚਾਰਜ ਸੁਹਾਨੀ ਡੋਡਾ ਲਈ ਇਹ ਸਮੱਸਿਆ ਵੱਡੀ ਚੁਨੌਤੀ ਬਣੀ ਹੋਈ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਇੰਦਰਜੀਤ ਬੁਲੰਦੀ ਨੇ ਐਲਾਨ ਕੀਤਾ ਹੈ ਕਿ ਜੇਕਰ ਬੁੱਧਵਾਰ ਤੱਕ ਅਨੰਦ ਨਗਰੀ ਅਤੇ ਧਰਮ ਨਗਰੀ ਦੀ ਸੀਵਰੇਜ ਵਿਵਸਥਾ ਨੂੰ ਠੀਕ ਨਾ ਕੀਤਾ ਗਿਆ ਤਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬੱਸ ਸਟੈਂਡ ਦੇ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਫ਼ੌਜੀਆਂ ਦੀ ਯਾਦ ’ਚ ਬਣੀ ਸਮਾਧ ’ਤੇ ਅਜਿਹੇ ਪ੍ਰੋਗਰਾਮ ਕਰਵਾਉਣਾ ਸਾਡੇ ਲਈ ਮਾਣ ਵਾਲੀ ਗੱ... ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਵਿਖੇ ਤੀਆਂ ਮਨਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।