24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਿਧਾਇਕ ਕੁਲਵੰਤ ਸਿੰਘ ਵਲੋਂ ਭਾਗੋਮਾਜਰਾ ਵਿਖੇ ਉਸਾਰੇ ਜਾ ਰਹੇ ਪੁਆਧ ਸਪੋਰਟਸ ਅਰੀਨਾ ਦਾ ਦੌਰਾ

ਐੱਸ. ਏ.

ਅਜੀਤ ਡੈਸਕ 24-08-2026
ਐੱਸ. ਏ. ਐੱਸ. ਨਗਰ, 23 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਭਾਗੋਮਾਜਰਾ ਵਿਖੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਉਸਾਰੇ ਜਾ ਰਹੇ ਪੁਆਧ ਸਪੋਰਟਸ ਅਰੀਨਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਲਈ ਇਹ ਵਧੀਆ ਉਪਰਾਲਾ ਹੈ, ਜਿਸ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਇਸ ਉਪਰਾਲੇ ਲਈ ਹਰੇਕ ਤਰ੍ਹਾਂ ਦੀ ਮਦਦ ਕਰਨਗੇ। ਇਸ ਮੌਕੇ ਪੂਨੀਆਂ ਪਰਿਵਾਰ ਵਲੋਂ ਕੁਲਵੰਤ ਸਿੰਘ ਦਾ ਪੁਆਧ ਸਪੋਰਟਸ ਅਰੀਨਾ ਪਹੁੰਚਣ ‘ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਗੋਮਾਜਰਾ ਦੇ ਸਰਪੰਚ ਗੁਰਜੰਟ ਸਿੰਘ ਪੂਨੀਆ ਨੇ ਕਿਹਾ ਕਿ ਪੁਆਧ ਸਪੋਰਟਸ ਅਰੀਨਾ ਜਲਦ ਹੀ ਚਾਲੂ ਹੋ ਜਾਵੇਗਾ ਅਤੇ ਇਥੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਵਧੀਆ ਸਿਖਲਾਈ ਦਿੱਤੀ ਜਾਵੇਗੀ ਤੇ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਥਾਂ ‘ਤੇ ਕ੍ਰਿਕਟ ਤੇ ਫੁੱਟਬਾਲ ਸਮੇਤ ਹੋਰਨਾਂ ਖੇਡਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਭਾਗੋਮਾਜਰਾ, ਕੁਲਦੀਪ ਸਿੰਘ ਪੂਨੀਆ, ਮਨਪ੍ਰੀਤ ਸਿੰਘ ਥਿੰਦ, ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਲੋਕ ਗਾਇਕ ਨਿਰਭੈ ਪੂਨੀਆ ਤੇ ਗੁਰਤੇਜ ਸਿੰਘ ਬੈਦਵਾਣ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ 1 ਸਤੰਬਰ ਨੂੰ ਦਿੱਤੇ ਜਾਣ ਵਾਲੇ ਧਰਨੇ ਪ੍ਰਤੀ ਲੋਕਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਸ਼ੈਲਟਰ ਵਲੋਂ ਸਰਕਾਰੀ ਸਕੂਲਾਂ ਨੂੰ ਇਨਵਰਟਰ ਤੇ ਪੱਖੇ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।