26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੇਲਾ ਕਾਲਜ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

ਬੇਲਾ, 25 ਅਗਸਤ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਦੀਆਂ ਦੋ ਖਿਡਾਰਨਾਂ ਨੇ ਕੇਕੀਇੰਗ ਕੈਨੋਇੰਗ ਵਾਟਰ ਸਪੋਰਟਸ ਦੇ ਖੇਡ ਮੁਕਾਬਲੇ, ਜੋ ਕਿ ਅਸਮਿਤਾ ਕੇਕੀਇੰਗ ਤੇ ਕੈਨੋਇੰਗ ਰਾਸ਼ਟਰੀ ਲੀਗ ਵਲੋਂ ਕਰਵਾਏ ਗਏ, ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ.

ਅਜੀਤ ਡੈਸਕ 26-08-2026
ਬੇਲਾ, 25 ਅਗਸਤ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਦੀਆਂ ਦੋ ਖਿਡਾਰਨਾਂ ਨੇ ਕੇਕੀਇੰਗ ਕੈਨੋਇੰਗ ਵਾਟਰ ਸਪੋਰਟਸ ਦੇ ਖੇਡ ਮੁਕਾਬਲੇ, ਜੋ ਕਿ ਅਸਮਿਤਾ ਕੇਕੀਇੰਗ ਤੇ ਕੈਨੋਇੰਗ ਰਾਸ਼ਟਰੀ ਲੀਗ ਵਲੋਂ ਕਰਵਾਏ ਗਏ, ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੀ.ਕਾਮ ਭਾਗ ਪਹਿਲਾ ਦੀ ਜਸਪ੍ਰੀਤ ਕੌਰ ਨੇ ਦੋ ਕਾਂਸੇ ਦੇ ਤਗਮੇ ਅਤੇ ਬੀ.ਵਾੱਕ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਇੱਕ ਕਾਂਸੇ ਦਾ ਪਦਕ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਬੇਲਾ ਕਾਲਜ ਖੇਡ ਖੇਤਰ ਵਿਚ ਉੱਭਰਦੀਆਂ ਖਿਡਾਰਨਾਂ ਨੂੰ ਹਰ ਮੌਕਾ ਅਤੇ ਸਹੂਲਤ ਮੁਹੱਈਆ ਕਰਵਾ ਰਿਹਾ ਹੈ। ਇਸੇ ਕਾਰਨ ਹੀ ਸੰਸਥਾ ਦੀਆਂ ਖਿਡਾਰਨਾਂ ਬਿਹਤਰੀਨ ਪ੍ਰਦਰਸ਼ਨ ਕਰ ਰਹੀਆਂ ਹਨ। ਇਹਨਾਂ ਜੇਤੂ ਖਿਡਾਰਨਾਂ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਵਲੋਂ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫ ਪ੍ਰਿਤਪਾਲ ਸਿੰਘ ਅਤੇ ਪ੍ਰੋ. ਅਮਰਜੀਤ ਸਿੰਘ ਦੀ, ਵਿਦਿਆਰਥਣਾਂ ਦੀ ਅਗਵਾਈ ਲਈ ਪ੍ਰਸੰਸਾ ਕੀਤੀ। ਸੰਗਤ ਸਿੰਘ ਲੌਂਗੀਆ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਬੇਲਾ ਕਾਲਜ ਖਿਡਾਰੀਆਂ ਦੀ ਪਹਿਲੀ ਪਸੰਦ ਹੈ ਕਿਉਂਕਿ ਉਨ੍ਹਾਂ ਨੂੰ ਖੇਡ ਸਹੂਲਤਾਂ ਦੇ ਨਾਲ-ਨਾਲ ਬਿਲਕੁਲ ਮੁਫ਼ਤ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਹ ਸੰਸਥਾ ਦਾ ਨੌਜਵਾਨੀ ਨੂੰ ਖੇਡ ਮੈਦਾਨ ਨਾਲ ਜੋੜੀ ਰੱਖਣ ਦਾ ਸ਼ਲਾਘਾਯੋਗ ਓਪਰਾਲਾ ਹੈ। ਦੋਵੇਂ ਵਿਦਿਆਰਥਣਾਂ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕਾਲਜ,ਵਿਭਾਗ ਅਤੇ ਕੋਚਾਂ ਨੂੰ ਦਿੱਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਇਸ਼ੂ ਬਾਲਾ, ਪ੍ਰੋ. ਪ੍ਰਮਿੰਦਰ ਕੌਰ, ਪ੍ਰੋ.ਸੁਨੀਤਾ ਰਾਣੀ ਅਤੇ ਸਟਾਫ਼ ਮੌਜੂਦ ਸਨ।
ਪਿਛਲੀ ਖ਼ਬਰ ਵਧਦੀ ਮਹਿੰਗਾਈ ਲਈ ਕੇਂਦਰ ਸਰਕਾਰ ਪੂਰੀ ਤਰਾਂ ਜ਼ਿੰਮੇਵਾਰ-ਸੀਟੂ ਆਗੂ ਅਗਲੀ ਖ਼ਬਰ ਪਿਪਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।