ਵਧਦੀ ਮਹਿੰਗਾਈ ਲਈ ਕੇਂਦਰ ਸਰਕਾਰ ਪੂਰੀ ਤਰਾਂ ਜ਼ਿੰਮੇਵਾਰ-ਸੀਟੂ ਆਗੂ
ਨੂਰਪੁਰ ਬੇਦੀ, 25 ਅਗਸਤ (ਵਿੰਦਰਪਾਲ ਝਾਂਡੀਆਂ)- ਨੂਰਪੁਰ ਬੇਦੀ ਵਿਖੇ ਮੀਟਿੰਗ ਦੌਰਾਨ ਸੀਟੂ ਦੇ ਸੀਨੀਅਰ ਆਗੂ ਕਾਮਰੇਡ ਰਾਮ ਸਿੰਘ ਸੈਣੀ ਮਾਜਰਾ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਮਰੇਡ ਬਲਜਿੰਦਰ ਸਿੰਘ ਪੰਡਿਤ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰੇਮ ਚੰਦ ਜੱਟਪੁਰ, ਕਿਸਾਨ ਆਗੂ ਭਜਨ ਸਿੰਘ ਸੰਦੋਆ, ਕਾਮਰੇਡ ਗੀਤਾ ਰਾਮ ਕਰਤਾਰਪੁਰ ਨੇ ਕਿਹਾ ਕਿ ਇਹ ਸਾਬਤ ਹੋ ਰਿਹਾ ਹੈ ਕਿ ਕੇਂਦਰ ਦੀ ਵਰਤਮਾਨ ਸਰਕਾਰ ਤੇ ਆਮ ਭਾਰਤੀ ਲੋਕਾਂ ਦੀਆਂ ਪ੍ਰੇਸ਼ਾਨੀਆਂ ‘ਤੇ ਦੁੱਖਾਂ ਦਾ ਕੋਈ ਅਸਰ ਨਹੀਂ ਹੈ , ਪਰ ਇਹ ਹਕੀਕਤ ਹੈ ਕਿ ਸਰਕਾਰ ਦੀ ਪੈਟਰੋਲ ਵਿਚ ਇਥਨੋਲ ਮਿਲਾਉਣ ਦੀ ਨੀਤੀ ਨੇ ਦੇਸ਼ ਵਿਚ ਚੀਨੀ ਦੇ ਮੁੱਲ ਵਿਚ ਅਥਾਹ ਵਾਧਾ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਚੀਨੀ ਦੀ ਕੀਮਤ ਵਿਚ 40 ਪ੍ਰਤੀਸ਼ਤ ਦਾ ਵਾਧਾ ਹੋ ਚੁੱਕਿਆ ਹੈ।
ਨੂਰਪੁਰ ਬੇਦੀ, 25 ਅਗਸਤ (ਵਿੰਦਰਪਾਲ ਝਾਂਡੀਆਂ)- ਨੂਰਪੁਰ ਬੇਦੀ ਵਿਖੇ ਮੀਟਿੰਗ ਦੌਰਾਨ ਸੀਟੂ ਦੇ ਸੀਨੀਅਰ ਆਗੂ ਕਾਮਰੇਡ ਰਾਮ ਸਿੰਘ ਸੈਣੀ ਮਾਜਰਾ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਮਰੇਡ ਬਲਜਿੰਦਰ ਸਿੰਘ ਪੰਡਿਤ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰੇਮ ਚੰਦ ਜੱਟਪੁਰ, ਕਿਸਾਨ ਆਗੂ ਭਜਨ ਸਿੰਘ ਸੰਦੋਆ, ਕਾਮਰੇਡ ਗੀਤਾ ਰਾਮ ਕਰਤਾਰਪੁਰ ਨੇ ਕਿਹਾ ਕਿ ਇਹ ਸਾਬਤ ਹੋ ਰਿਹਾ ਹੈ ਕਿ ਕੇਂਦਰ ਦੀ ਵਰਤਮਾਨ ਸਰਕਾਰ ਤੇ ਆਮ ਭਾਰਤੀ ਲੋਕਾਂ ਦੀਆਂ ਪ੍ਰੇਸ਼ਾਨੀਆਂ ‘ਤੇ ਦੁੱਖਾਂ ਦਾ ਕੋਈ ਅਸਰ ਨਹੀਂ ਹੈ , ਪਰ ਇਹ ਹਕੀਕਤ ਹੈ ਕਿ ਸਰਕਾਰ ਦੀ ਪੈਟਰੋਲ ਵਿਚ ਇਥਨੋਲ ਮਿਲਾਉਣ ਦੀ ਨੀਤੀ ਨੇ ਦੇਸ਼ ਵਿਚ ਚੀਨੀ ਦੇ ਮੁੱਲ ਵਿਚ ਅਥਾਹ ਵਾਧਾ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਚੀਨੀ ਦੀ ਕੀਮਤ ਵਿਚ 40 ਪ੍ਰਤੀਸ਼ਤ ਦਾ ਵਾਧਾ ਹੋ ਚੁੱਕਿਆ ਹੈ। ਇਕ ਕਿੱਲੋ ਚੀਨੀ ਵਿਚ 25 ਰੁਪਏ ਵਾਧੂ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੁੱਝ ਚੋਣਵੇਂ ਕਾਰਪੋਰੇਟ ਘਰਾਣਿਆਂ ਅਤੇ ਰਾਜਸੀ ਲੀਡਰਾਂ ਦੇ ਖੰਡ ਮਿੱਲਾਂ ਉੱਤੇ ਕਬਜ਼ੇ ਕਰਵਾ ਦਿੱਤੇ ਗਏ ਹਨ ਅਤੇ ਉਹੀ ਨੀਤੀਆਂ ਘੜਨ ਲੱਗ ਪਏ ਹਨ, ਜਿਸ ਕਾਰਨ ਚੀਨੀ ਦੀ ਮਠਿਆਸ ਵੀ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤੀ ਗਈ ਹੈ। ਸੀਟੂ ਆਗੂ ਕਾਮਰੇਡ ਰਾਮ ਸਿੰਘ ਸੈਣੀ ਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਸਾਡੇ ਦੇਸ਼ ਲਈ ਖੰਡ ਵਾਲੇ ਦੇਸ਼ਾਂ ਤੋਂ ਦਰਾਮਦ ਕਰਨਗੇ ਤਾਂ ਜੋ ਖੰਡ ਦੀਆਂ ਕੀਮਤਾਂ ਦੇ ਵਾਧੇ ਨੂੰ ਜਾਇਜ਼ ਬਣਾਇਆ ਜਾ ਸਕੇ। ਆਗੂਆਂ ਨੇ ਮੰਗ ਕੀਤੀ ਕੀ ਕੇਂਦਰ ਸਰਕਾਰ ਵਧੀ ਮਹਿੰਗਾਈ ਨੂੰ ਨੱਥ ਪਾਏ ਅਤੇ ਗ਼ਰੀਬ ਲੋਕਾਂ ਨੂੰ ਰਸੋਈ ਵਿਚ ਵਰਤਣ ਵਾਲੀਆਂ ਵਸਤੂਆਂ ਜਿਵੇਂ ਕਿ ਖੰਡ, ਘਿਓ, ਤੇਲ ਆਦਿ ਸਬਸਿਡੀ ਤੇ ਦਿੱਤਾ ਜਾਵੇ। ਇਸ ਮੌਕੇ ਤੇ ਦੀਪ ਸਿੰਘ ਸਮੀਰੋਵਾਲ, ਕਰਮ ਚੰਦ ਹਿਆਤਪੁਰ, ਸੋਮ ਸਿੰਘ ਕਰਤਾਰਪੁਰ ਤੇ ਰੋਸ਼ਨ ਲਾਲ ਆਦਿ ਹਾਜ਼ਰ ਸਨ।