26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਗਵਾ ਦੀ ਘਟਨਾ ਸੀ. ਸੀ. ਟੀ. ਵੀ. ਜਾਂਚ ਮਗਰੋਂ ਨਿਕਲੀ ਝੂਠੀ-ਇੰਸਪੈਕਟਰ ਦਾਨਿਸ਼ਵੀਰ ਸਿੰਘ

ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਸ਼ਹਿਰ ਦੇ ਵਾਰਡ ਨੰਬਰ 13 ਅਧੀਨ ਪੈਂਦੇ ਪਿੰਡ ਕੰਚੇੜਾ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਵਿਖੇ ਅੱਠਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨੂੰ ਅੱਜ ਸਵੇਰੇ ਸਕੂਲ ਜਾਣ ਸਮੇਂ ਕਥਿਤ ਤੌਰ ‘ਤੇ ਇਕ ਯੂ. ਪੀ.

ਥਾਣਾ ਨੰਗਲ ਦੇ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ। 26-08-2026
ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਸ਼ਹਿਰ ਦੇ ਵਾਰਡ ਨੰਬਰ 13 ਅਧੀਨ ਪੈਂਦੇ ਪਿੰਡ ਕੰਚੇੜਾ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਵਿਖੇ ਅੱਠਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨੂੰ ਅੱਜ ਸਵੇਰੇ ਸਕੂਲ ਜਾਣ ਸਮੇਂ ਕਥਿਤ ਤੌਰ ‘ਤੇ ਇਕ ਯੂ.ਪੀ. ਨੰਬਰ ਵੈਨ ਵਿਚ ਸਵਾਰ ਲੋਕਾਂ ਵਲੋਂ ਅਗਵਾ ਕੀਤੇ ਜਾਣ ਦੀ ਇਲਾਕੇ ਵਿਚ ਤੇਜ਼ੀ ਨਾਲ ਫੈਲੀ ਘਟਨਾ ਉਸ ਸਮੇਂ ਨਵਾਂ ਮੋੜ ਲੈ ਗਈ, ਜਦੋਂ ਪੁਲਿਸ ਵਲੋਂ ਕੁੱਝ ਹੀ ਘੰਟਿਆਂ ਵਿਚ ਸ਼ਹਿਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨ ਉਪਰੰਤ ਵਿਦਿਆਰਥੀ ਵਲੋਂ ਦੱਸੀ ਗਈ ਅਗਵਾ ਦੀ ਕਹਾਣੀ ਦੀ ਪੁਸ਼ਟੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਵਿਦਿਆਰਥੀ ਦੇ ਮਾਪਿਆਂ ਵਲੋਂ ਆਪਣੇ ਵਾਰਡ ਦੇ ਕੌਂਸਲਰ ਹਰਦੀਪ ਸਿੰਘ ਬੈਂਸ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਬੱਚੇ ਨੂੰ ਕਥਿਤ ਤੌਰ ‘ਤੇ ਯੂ. ਪੀ. ਨੰਬਰ ਵਾਲੀ ਗੱਡੀ ਵਿਚ ਸਵਾਰ ਚਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਕੌਂਸਲਰ ਹਰਦੀਪ ਸਿੰਘ ਬੈਂਸ ਵਿਦਿਆਰਥੀ ਦੇ ਮਾਪਿਆਂ ਸਮੇਤ ਮਾਮਲਾ ਲੈ ਕੇ ਥਾਣਾ ਨੰਗਲ ਵਿਖੇ ਪਹੁੰਚੇ ਅਤੇ ਥਾਣਾ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੂੰ ਸਾਰੀ ਜਾਣਕਾਰੀ ਦਿੱਤੀ। ਥਾਣਾ ਮੁਖੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਹਿਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਵਾਈ। ਜਾਂਚ ਦੌਰਾਨ ਵਿਦਿਆਰਥੀ ਵਲੋਂ ਦੱਸੇ ਗਏ ਘਟਨਾਕ੍ਰਮ ਨਾਲ ਮੇਲ ਖਾਂਦੀ ਕੋਈ ਤਸਵੀਰ ਜਾਂ ਹੋਰ ਸਬੂਤ ਸਾਹਮਣੇ ਨਾ ਆਉਣ ‘ਤੇ ਪੁਲਿਸ ਨੇ ਵਿਦਿਆਰਥੀ ਨਾਲ ਉਸ ਦੇ ਮਾਪਿਆਂ ਅਤੇ ਕੌਂਸਲਰ ਦੀ ਹਾਜ਼ਰੀ ਵਿਚ ਪਿਆਰ ਅਤੇ ਸਹਿਯੋਗ ਨਾਲ ਕੌਂਸਲਿੰਗ ਕੀਤੀ। ਇਸ ਦੌਰਾਨ ਵਿਦਿਆਰਥੀ ਨੇ ਕਥਿਤ ਅਗਵਾ ਦੀ ਸਾਰੀ ਘਟਨਾ ਬਾਰੇ ਸਚਾਈ ਬਿਆਨ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਕਿਹਾ ਕਿ ਅੱਜ ਸਕੂਲ ਤੋਂ ਬੰਕ ਦਾ ਪਲਾਨ ਕੀਤਾ ਹੋਇਆ ਸੀ ਇਹ ਕਹਾਣੀ ਉਸ ਨੇ ਉਦੋਂ ਰਚੀ ਜਦੋਂ ਉਸ ਨੂੰ ਕਿਸੇ ਨੇ ਵੇਖ ਲਿਆ। ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਮਾਪਿਆਂ ਨੂੰ ਵੀ ਅਪੀਲ ਹੈ ਕਿ ਬੱਚਿਆਂ ਸਬੰਧੀ ਕਿਸੇ ਵੀ ਗੰਭੀਰ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਪਹਿਲਾਂ, ਜੇ ਸੰਭਵ ਹੋਵੇ, ਤਾਂ ਤੱਥਾਂ ਦੀ ਆਪਣੇ ਪੱਧਰ ‘ਤੇ ਵੀ ਪੁਸ਼ਟੀ ਕਰਨ। ਉਨ੍ਹਾਂ ਕਿਹਾ ਕਿ ਨੰਗਲ ਸ਼ਹਿਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਪੁਲਿਸ ਲਈ ਵੱਡੀ ਸਹਾਇਤਾ ਸਾਬਤ ਹੋ ਰਹੇ ਹਨ ਅਤੇ ਕਈ ਮਾਮਲਿਆਂ ਦੀ ਜਾਂਚ ਵਿਚ ਇਨ੍ਹਾਂ ਰਾਹੀਂ ਮਹੱਤਵਪੂਰਨ ਤੱਥ ਸਾਹਮਣੇ ਆ ਜਾਂਦੇ ਹਨ।
ਪਿਛਲੀ ਖ਼ਬਰ ਸ਼੍ਰੋਮਣੀ ਜਰਨੈਲ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਵਧਦੀ ਮਹਿੰਗਾਈ ਲਈ ਕੇਂਦਰ ਸਰਕਾਰ ਪੂਰੀ ਤਰਾਂ ਜ਼ਿੰਮੇਵਾਰ-ਸੀਟੂ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।