28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੁਲਿਸ ਨੇ 107 ਕਿੱਲੋ ਚੂਰਾ ਪੋਸਤ ਤੇ 17 ਕਿੱਲੋ ਡੋਡੇ ਬਰਾਮਦ ਕੀਤੇ , ਡਰਾਈਵਰ ਗ੍ਰਿਫ਼ਤਾਰ

ਸ੍ਰੀ ਚਮਕੌਰ ਸਾਹਿਬ, 27 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਬੰਦ ਕੰਟੇਨਰ ਕੈਂਟਰ ਵਿਚੋਂ 107 ਕਿੱਲੋ ਚੂਰਾ ਪੋਸਤ ਅਤੇ 17 ਕਿੱਲੋ ਡੋਡੇ ਬਰਾਮਦ ਕਰਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਡੀ.

ਅਜੀਤ ਡੈਸਕ 28-08-2026
ਸ੍ਰੀ ਚਮਕੌਰ ਸਾਹਿਬ, 27 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਬੰਦ ਕੰਟੇਨਰ ਕੈਂਟਰ ਵਿਚੋਂ 107 ਕਿੱਲੋ ਚੂਰਾ ਪੋਸਤ ਅਤੇ 17 ਕਿੱਲੋ ਡੋਡੇ ਬਰਾਮਦ ਕਰਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਡੀ. ਐੱਸ. ਪੀ. ਮਨਜੀਤ ਸਿੰਘ ਔਲਖ ਦੇ ਆਦੇਸ਼ਾਂ ਤੇ ਸਬ-ਇੰਸਪੈਕਟਰ ਸੋਹਣ ਲਾਲ ਦੀ ਪੁਲਿਸ ਪਾਰਟੀ ਵਲੋਂ 26 ਅਗਸਤ ਨੂੰ ਸਵੇਰੇ ਕਰੀਬ 7:50 ਵਜੇ ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਬਣ ਰਹੇ ਹਾਈਵੇਅ (ਪਿਪੱਲਮਾਜਰਾ ਨੇੜੇ) ਨੇੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੋਰਿੰਡਾ ਵਲੋਂ ਆਉਂਦੇ ਇੱਕ ਬੰਦ ਕੰਟੇਨਰ ਕੈਂਟਰ ਐੱਚ ਪੀ 72 ਸੀ -1158 ਦੇ ਡਰਾਈਵਰ ਨੇ ਪੁਲਿਸ ਗੱਡੀ ਦੇਖ ਕੇ ਕੈਂਟਰ ਨੂੰ ਇਕਦਮ ਖੱਬੇ ਹੱਥ ਕੱਚੇ ਰਸਤੇ ਵੱਲ ਮੋੜਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ‘ਤੇ ਸਰਕਾਰੀ ਗੱਡੀ ਅੱਗੇ ਲਗਾ ਕੇ ਕੈਂਟਰ ਨੂੰ ਰੋਕ ਲਿਆ ਤੇ ਪੁੱਛਗਿੱਛ ਕਰਨ ਤੇ ਕੈਂਟਰ ਦੇ ਡਰਾਈਵਰ ਨੇ ਆਪਣੀ ਸ਼ਨਾਖ਼ਤ ਹਨੀ ਕੁਮਾਰ ਪੁੱਤਰ ਸੰਦੀਪ ਕੁਮਾਰ, ਵਾਸੀ ਪਿੰਡ ਬਸਡੇਹਰਾ, ਥਾਣਾ ਮਹਿਤਪੁਰ, ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਜੋਂ ਦੱਸੀ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪੁੱਜੇ ਡੀ.ਐਸ.ਪੀ. ਮਨਜੀਤ ਸਿੰਘ ਔਲਖ ਦੀ ਦੇਖ-ਰੇਖ ਹੇਠ ਜਦੋਂ ਕੈਂਟਰ ਦੀ ਪਿਛਲੀ ਬੰਦ ਬਾਡੀ ਖੋਲ੍ਹ ਕੇ ਚੈਕਿੰਗ ਕੀਤੀ ਗਈ ਤਾਂ ਅੰਦਰ ਗੱਤੇ ਦੇ ਡੱਬੇ, ਸਨਮਾਇਕਾ ਰੋਲ ਅਤੇ ਲੋਹੇ ਦੀਆਂ ਚਾਦਰਾਂ ਲੱਦੀਆਂ ਹੋਈਆਂ ਸਨ। ਇਨ੍ਹਾਂ ਡੱਬਿਆਂ ਦੇ ਓਹਲੇ ਛੁਪਾ ਕੇ ਰੱਖੇ 6 ਪਲਾਸਟਿਕ ਦੇ ਚਿੱਟੇ ਥੈਲੇ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚੋਂ 5 ਥੈਲਿਆਂ ਵਿਚੋਂ ਕੁੱਲ 1 ਕੁਇੰਟਲ 7 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ ਇੱਕ ਹੋਰ ਥੈਲੇ ਵਿਚੋਂ 17 ਕਿੱਲੋਗ੍ਰਾਮ ਡੋਡੇ ਬਰਾਮਦ ਕੀਤੇ ਗਏ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਬਰਾਮਦ ਸ਼ੁਦਾ ਨਸ਼ੀਲੇ ਪਦਾਰਥਾਂ ਸਮੇਤ ਕੈਂਟਰ ਨੰਬਰ ਐੱਚ. ਪੀ. 72 ਸੀ-1158 ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਦੋਸ਼ੀ ਹਨੀ ਕੁਮਾਰ ਖ਼ਿਲਾਫ਼ ਧਾਰਾ 15(ਸੀ)/61/85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਮੁਲਾਜ਼ ਮਾਂ ਦੀ ਸਮੂਹਿਕ ਛੁੱਟੀ ਨਾਲ ਰੂਪਨਗਰ ਜ਼ਿਲ੍ਹੇ ’ਚ ਹੋਈ ਮੁਕੰਮਲ ਹੜਤਾਲ ਮੁਲਾਜ਼ਮਾਂ ਨੇ ਦਫ਼ਤਰਾਂ ਨੂੰ ਜਿੰਦਰੇ ਲਾ ਕੇ... ਅਗਲੀ ਖ਼ਬਰ ਪੰਜਾਬ ’ ਚ ਘਟ ਰਿਹਾ ਜੰਗਲੀ ਰਕਬਾ ਖਤਰੇ ਦੀ ਘੰਟੀ - ਡਾ . ਚੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।