ਸਰਸਾ ਨਦੀ ਕੰਢੇ ਵਸਦੇ ਪਿੰਡਾਂ ਦੇ ਵਸਨੀਕਾਂ ਦੀ ਤੁਰੰਤ ਸਿਹਤ ਦੀ ਜਾਂਚ ਦੀ ਲੋੜ-ਗੌਰਵ ਰਾਣਾ
ਭਰਤਗੜ੍ਹ, 28 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਬੱਦੀ, ਬਰੋਟੀਵਾਲਾ, ਨਾਲਾਗੜ੍ਹ ਤੇ ਰੂਪਨਗਰ ਜ਼ਿਲ੍ਹੇ ‘ਚ ਸਰਸਾ ਨਦੀ ਦੇ ਕੰਢੇ ਵੱਸਦੇ ਪਿੰਡਾਂ ਦੇ ਵਸਨੀਕਾਂ ਸਮੇਤ ਉਦਯੋਗਿਕ ਖੇਤਰਾਂ ਦੇ ਨਾਲ ਲੱਗਦੀਆਂ ਆਬਾਦੀਆਂ ਦੀ ਤੁਰੰਤ ਸਿਹਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਸਾ ਨਦੀ ਦੇ ਸਰੋਤ ਤੋਂ ਲੈ ਕੇ ਰੂਪਨਗਰ ਹੈੱਡਵਰਕਸ ਤੱਕ ਤੇ ਅੱਗੇ ਪੰਜਾਬ ਦੇ ਹੇਠਲੇ ਇਲਾਕਿਆਂ ਤੱਕ ਇਸ ਨਾਲ ਜੁੜੇ ਪਿੰਡਾਂ ਦੀ ਸਿਹਤ ਸਥਿਤੀ ਦੀ ਜਾਂਚ ਕਰਵਾ ਕੇ ਰਿਪੋਰਟ ਜਨਤਕ ਕੀਤੀ ਜਾਵੇ।
ਨ
ਨਾਲਾਗੜ੍ਹ ਖੇਤਰ ਦੇ ਪਿੰਡਾਂ ਤੇ ਸਰਸਾ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਸਿਹਤ ਜਾਂਚ ਬਾਰੇ ਜਾਣਕਾਰੀ ਦੇਣ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ। ਤਸਵੀਰ : ਅਜੀਤ
29-08-2026
ਭਰਤਗੜ੍ਹ, 28 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਬੱਦੀ, ਬਰੋਟੀਵਾਲਾ, ਨਾਲਾਗੜ੍ਹ ਤੇ ਰੂਪਨਗਰ ਜ਼ਿਲ੍ਹੇ ‘ਚ ਸਰਸਾ ਨਦੀ ਦੇ ਕੰਢੇ ਵੱਸਦੇ ਪਿੰਡਾਂ ਦੇ ਵਸਨੀਕਾਂ ਸਮੇਤ ਉਦਯੋਗਿਕ ਖੇਤਰਾਂ ਦੇ ਨਾਲ ਲੱਗਦੀਆਂ ਆਬਾਦੀਆਂ ਦੀ ਤੁਰੰਤ ਸਿਹਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਸਾ ਨਦੀ ਦੇ ਸਰੋਤ ਤੋਂ ਲੈ ਕੇ ਰੂਪਨਗਰ ਹੈੱਡਵਰਕਸ ਤੱਕ ਤੇ ਅੱਗੇ ਪੰਜਾਬ ਦੇ ਹੇਠਲੇ ਇਲਾਕਿਆਂ ਤੱਕ ਇਸ ਨਾਲ ਜੁੜੇ ਪਿੰਡਾਂ ਦੀ ਸਿਹਤ ਸਥਿਤੀ ਦੀ ਜਾਂਚ ਕਰਵਾ ਕੇ ਰਿਪੋਰਟ ਜਨਤਕ ਕੀਤੀ ਜਾਵੇ। ਰਾਣਾ ਨੇ ਕਿਹਾ ਕਿ ਮਾਜਰਾ ਕਚਰਾ ਪਲਾਂਟ ਦੇ ਨੇੜੇ ਕਰੀਬ ਤਿੰਨ ਮਹੀਨੇ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੈਂਪਲ ਲਏ ਗਏ ਸਨ, ਪਰ ਅੱਜ ਤੱਕ ਉਨ੍ਹਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਮਾਨਦਾਰ ਹੈ ਤਾਂ ਸੈਂਪਲਾਂ ਦੀ ਰਿਪੋਰਟ ਤੁਰੰਤ ਲੋਕਾਂ ਸਾਹਮਣੇ ਰੱਖੇ। ਉਨ੍ਹਾਂ ਦਾਅਵਾ ਕੀਤਾ ਕਿ ਰਿਪੋਰਟਾਂ ਵਿਚ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ਦਾ ਖ਼ਦਸ਼ਾ ਹੈ। ਰਾਣਾ ਨੇ ਕਿਹਾ ਕਿ ਹਿਮਾਚਲ ਦੀ ਵਿਧਾਨ ਸਭਾ ਵਿਚ ਖ਼ੁਦ ਮਾਜਰਾ ਖੇਤਰ ਵਿਚ ਬਿਮਾਰੀਆਂ ਅਤੇ ਕੈਮੀਕਲ ਕਚਰੇ ਸਬੰਧੀ ਗੱਲ ਉੱਠ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਨੂੰ ਅਜਿਹੀਆਂ ਫ਼ੈਕਟਰੀਆਂ ਅਤੇ ਪਲਾਂਟਾਂ ਦੀ ਜਾਂਚ ਕਰਕੇ ਜਿੱਥੇ ਨਿਯਮਾਂ ਦੀ ਉਲੰਘਣਾ ਮਿਲੇ, ਉੱਥੇ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਸਾ ਨਦੀ ਵਿਚ ਪਹੁੰਚਣ ਵਾਲਾ ਪ੍ਰਦੂਸ਼ਿਤ ਪਾਣੀ ਅੱਗੇ ਰੂਪਨਗਰ ਹੈੱਡਵਰਕਸ ਅਤੇ ਪੰਜਾਬ ਦੇ ਹੇਠਲੇ ਇਲਾਕਿਆਂ ਤੱਕ ਪਹੁੰਚ ਸਕਦਾ ਹੈ। ਇਸ ਲਈ ਹਿਮਾਚਲ ਅਤੇ ਪੰਜਾਬ ਦੇ ਸਿਹਤ ਵਿਭਾਗਾਂ ਨੂੰ ਸਾਂਝੇ ਤੌਰ ‘ਤੇ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਮਾਜਰਾ, ਘਨੌਲੀ, ਭਰਤਗੜ੍ਹ, ਸਰਸਾ ਨਦੀ ਨਾਲ ਲੱਗਦੇ ਪਿੰਡਾਂ ਅਤੇ ਰੂਪਨਗਰ ਤੱਕ ਵਿਆਪਕ ਮੈਡੀਕਲ ਸਰਵੇ ਕਰਵਾਉਣਾ ਚਾਹੀਦਾ ਹੈ। ਰਾਣਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਐਨ.ਜੀ.ਟੀ. ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਜੇ ਦੋਵੇਂ ਸਰਕਾਰਾਂ ਮੈਡੀਕਲ ਸਰਵੇ ਤੋਂ ਪਿੱਛੇ ਹਟਦੀਆਂ ਹਨ ਤਾਂ ਐਨ.ਜੀ.ਟੀ. ਤੋਂ ਸਰਵੇ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਾਮਲੇ ਵਿਚ ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਰੀਬ 10 ਸਾਲ ਪਹਿਲਾਂ ਬੱਦੀ ਖੇਤਰ ਵਿਚ ਕੈਂਸਰ ਸਬੰਧੀ ਕਰਵਾਏ ਗਏ ਸਰਵੇ ਦੀ ਰਿਪੋਰਟ ਵੀ ਜਨਤਕ ਕੀਤੀ ਜਾਵੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਵੇ ਕਰਵਾਇਆ ਗਿਆ ਸੀ ਤਾਂ ਇਸ ਦੀ ਰਿਪੋਰਟ ਅੱਜ ਤੱਕ ਲੋਕਾਂ ਸਾਹਮਣੇ ਕਿਉਂ ਨਹੀਂ ਆਈ। ਰਾਣਾ ਨੇ ਕਿਹਾ ਕਿ ਵਿਕਾਸ ਦੇ ਨਾਮ ‘ਤੇ ਜੇਕਰ ਲੋਕਾਂ ਦੀ ਸਿਹਤ ਅਤੇ ਦਰਿਆਈ ਪਾਣੀਆਂ ਨਾਲ ਸਮਝੌਤਾ ਹੋ ਰਿਹਾ ਹੈ ਤਾਂ ਇਹ ਵਿਕਾਸ ਨਹੀਂ, ਵਿਨਾਸ਼ ਦਾ ਰੂਪ ਹੈ।