02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਵੋਦਿਆ ਸਕੂਲ ਸੰਧੂਆਂ ਦੀਆਂ ਵਿਦਿਆਰਥਣਾਂ ਸੰਗਰੂਰ ਵਿਖੇ ਕੌਮੀ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਪੇਸ਼ ਕਰਨਗੀਆਂ ਲੁੱਡੀ ਨਾਚ

ਸ੍ਰੀ ਚਮਕੌਰ ਸਾਹਿਬ, 1 ਸਤੰਬਰ (ਜਗਮੋਹਣ ਸਿੰਘ ਨਾਰੰਗ)- ਨੇੜਲੇ ਪਿੰਡ ਸੰਧੂਆਂ ਦੇ ਜਵਾਹਰ ਨਵੋਦਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ 2 ਸਤੰਬਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ, ਸੰਗਰੂਰ ਵਿਖੇ ਆਯੋਜਿਤ ਆਲ ਇੰਡੀਆ ਨਵੋਦਿਆ ਵਿਦਿਆਲਿਆ ਨੈਸ਼ਨਲ ਗੇਮਜ਼ ਦੇ ਵਾਲੀਬਾਲ ਮੁਕਾਬਲੇ ਦੇ ਸਮਾਪਤੀ ਸਮਾਰੋਹ ਵਿਚ ਪੰਜਾਬ ਦੇ ਰਵਾਇਤੀ ਲੋਕ ਨਾਚ ਲੁੱਡੀ ਦੀ ਪੇਸ਼ਕਾਰੀ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ। ਪ੍ਰਿੰਸੀਪਲ ਸ੍ਰੀ ਰਤਨ ਪਾਲ ਗੁਪਤਾ ਨੇ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਵਾਲੀਬਾਲ ਮੁਕਾਬਲੇ ਵਿਚ ਦੇਸ਼ ਭਰ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਅੱਠ ਰੀਜਨਾਂ ਤੋਂ ਖਿਡਾਰੀ ਭਾਗ ਲੈ ਰਹੇ ਹਨ।

ਅਜੀਤ ਡੈਸਕ 02-09-2026
ਸ੍ਰੀ ਚਮਕੌਰ ਸਾਹਿਬ, 1 ਸਤੰਬਰ (ਜਗਮੋਹਣ ਸਿੰਘ ਨਾਰੰਗ)- ਨੇੜਲੇ ਪਿੰਡ ਸੰਧੂਆਂ ਦੇ ਜਵਾਹਰ ਨਵੋਦਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ 2 ਸਤੰਬਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ, ਸੰਗਰੂਰ ਵਿਖੇ ਆਯੋਜਿਤ ਆਲ ਇੰਡੀਆ ਨਵੋਦਿਆ ਵਿਦਿਆਲਿਆ ਨੈਸ਼ਨਲ ਗੇਮਜ਼ ਦੇ ਵਾਲੀਬਾਲ ਮੁਕਾਬਲੇ ਦੇ ਸਮਾਪਤੀ ਸਮਾਰੋਹ ਵਿਚ ਪੰਜਾਬ ਦੇ ਰਵਾਇਤੀ ਲੋਕ ਨਾਚ ਲੁੱਡੀ ਦੀ ਪੇਸ਼ਕਾਰੀ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ। ਪ੍ਰਿੰਸੀਪਲ ਸ੍ਰੀ ਰਤਨ ਪਾਲ ਗੁਪਤਾ ਨੇ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਵਾਲੀਬਾਲ ਮੁਕਾਬਲੇ ਵਿਚ ਦੇਸ਼ ਭਰ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਅੱਠ ਰੀਜਨਾਂ ਤੋਂ ਖਿਡਾਰੀ ਭਾਗ ਲੈ ਰਹੇ ਹਨ। ਮੁਕਾਬਲੇ ਦੇ ਸਮਾਪਤੀ ਸਮਾਰੋਹ ਦੌਰਾਨ ਸਭਿਆਚਾਰਕ ਪ੍ਰੋਗਰਾਮ ਤਹਿਤ ਸੰਧੂਆਂ ਨਵੋਦਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ ਵਲੋਂ ਸੰਗੀਤ ਅਧਿਆਪਕ ਰਵਿੰਦਰ ਸਿੰਘ ਅਤੇ ਕਾਊਂਸਲਰ ਸ੍ਰੀਮਤੀ ਮੰਜੂ ਦੁੱਗਲ ਦੀ ਅਗਵਾਈ ਹੇਠ ਲੁੱਡੀ ਨਾਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਮੰਚ ‘ਤੇ ਵਿਦਿਆਲਿਆ ਦੀਆਂ ਵਿਦਿਆਰਥਣਾਂ ਵਲੋਂ ਪੰਜਾਬ ਦੀ ਲੋਕ-ਸੱਭਿਆਚਾਰ ਨੂੰ ਪੇਸ਼ ਕਰਨਾ ਪੂਰੇ ਵਿਦਿਆਲਿਆ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਮਾਪਤੀ ਸਮਾਰੋਹ ਵਿਚ ਸ਼ਾਨਦਾਰ ਪੇਸ਼ਕਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਕੈਬ ਚਾਲਕ ਦੀ ਮੌਤ ਬਣੀ ਭੇਦ , ਪਰਿਵਾਰ ਨੇ ਹੱਤਿਆ ਦਾ ਸ਼ੱਕ ਜਤਾਇਆ ਅਗਲੀ ਖ਼ਬਰ ਸ਼ਰਾਬ ਦੀ ਲਤ ਛੱਡ ਕੇ ਸੁਖਦੇਵ ਸਿੰਘ ਮੁੜ ਆਮ ਜੀਵਨ ਵੱਲ ਪਰਤਿਆ- ਡਾ. ਰਾਹੁਲ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।