ਗੁਰਮਤਿ ਸਮਾਗਮ ਸਬੰਧੀ ਆੜ੍ਹਤੀ ਐਸੋ :/ ਸੰਗਤਾਂ ਦੀ ਸਾਂਝੀ ਮੀਟਿੰਗ ਹੋਈ
ਸ੍ਰੀ ਚਮਕੌਰ ਸਾਹਿਬ, 11 ਸਤੰਬਰ (ਜਗਮੋਹਣ ਸਿੰਘ ਨਾਰੰਗ)- ਸਥਾਨਕ ਅਨਾਜ ਮੰਡੀ ਵਿਚ 16 ਤੋਂ 19 ਸਤੰਬਰ ਤੱਕ ਕਰਵਾਏ ਜਾਣ ਵਾਲਾ ਸਾਲਾਨਾ 4 ਦਿਨਾਂ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਆੜ੍ਹਤੀ ਐਸੋ: ਅਤੇ ਇਲਾਕੇ ਦੀ ਸੰਗਤ ਦੀ ਇਕ ਸਾਂਝੀ ਮੀਟਿੰਗ ਆੜ੍ਹਤੀ ਮਨਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਸਮਾਗਮ ਵਿਚ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਸਮੇਤ ਕਈ ਪ੍ਰਚਾਰਕ ਸੰਗਤਾਂ ਨੂੰ ਚਾਰੋ ਦਿਨ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ।
ਅਜੀਤ ਡੈਸਕ
12-09-2026