03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਹੀਂ ਰਹੇ ਵਿਜੇ ਡਰਾਈ ਕਲੀਨ ਦੇ ਮਾਲਕ ਸੁਭਾਸ਼ ਚੰਦਰ

ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੀ ਮੁੱਖ ਬਜਾਰ ਸਥਿਤ ਮਸ਼ਹੂਰ ਵਿਜੇ ਡਰਾਈ- ਕਲੀਨ ਦੇ ਮਾਲਕ ਸੁਭਾਸ਼ ਚੰਦਰ (71) ਵਾਸੀ ਮੁਹੱਲਾ ਡਿਪਟੀਆਂ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਹਰਿਆਣਾ ਦੇ ਬਰਵਾਲਾ ਨਾਲ ਸਬੰਧਿਤ ਸਨ।

ਅਜੀਤ ਡੈਸਕ 03-10-2026
ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੀ ਮੁੱਖ ਬਜਾਰ ਸਥਿਤ ਮਸ਼ਹੂਰ ਵਿਜੇ ਡਰਾਈ- ਕਲੀਨ ਦੇ ਮਾਲਕ ਸੁਭਾਸ਼ ਚੰਦਰ (71) ਵਾਸੀ ਮੁਹੱਲਾ ਡਿਪਟੀਆਂ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਹਰਿਆਣਾ ਦੇ ਬਰਵਾਲਾ ਨਾਲ ਸਬੰਧਿਤ ਸਨ। ਜਿਨ੍ਹਾਂ ਵਲੋਂ 1972 ਵਿਚ ਕੰਮਕਾਜ ਦੇ ਸਿਲਸਿਲੇ ਵਿਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰੈਣ ਬਸੇਰਾ ਬਣਾ ਲਿਆ। ਉਹ ਆਪਣੇ ਪਿੱਛੇ ਪਤਨੀ ਪਾਲੋ ਤੋਂ ਇਲਾਵਾ ਇਟਲੀ ਦੇ ਮਿਲਾਨ ਵਿਚ ਰਹਿੰਦੇ ਪੁੱਤਰ ਸਤੀਸ਼ ਕੁਮਾਰ ਤੇ ਕਾਰੋਬਾਰੀ ਰਜਨੀਸ਼ ਕੁਮਾਰ ਅਤੇ ਇੱਕ ਪੁੱਤਰੀ ਰੀਟਾ ਦੇਵੀ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਸੀਨੀਅਰ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਪ੍ਰਿਤਪਾਲ ਸਿੰਘ ਗੰਡਾ, ਕਾਂਗਰਸ ਦੀ ਮੰਡਲ ਪ੍ਰਧਾਨ ਬੀਬੀ ਕਮਲਦੀਪ ਕੌਰ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਸੀਨੀਅਰ ਕਾਂਗਰਸੀ ਪ੍ਰੇਮ ਸਿੰਘ ਬਾਸੋਵਾਲ, ਕੁਲਦੀਪ ਸਿੰਘ ਭੱਠੇਵਾਲੇ, ਸਤਿਗੁਰ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ, ਨੌਜੁਆਨ ਕਾਂਗਰਸੀ ਮਨੀ ਚੱਠਾ, ਰਜੇਸ਼ ਧਰਮਾਣੀ, ਆਪ ਆਗੂ ਜਸਵੀਰ ਸਿੰਘ ਅਰੋੜਾ, ਅਰਵਿੰਦਰ ਕੁਮਾਰ, ਸੰਜੀਵ ਕੁਮਾਰ, ਆਤਮਾ ਸਿੰਘ ਘੱਟੀਵਾਲ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਕੌਂਸਲਰ ਜਤਿਨ ਕੌਸ਼ਲ, ਰਾਜਪਾਲ ਆਂਗਰਾ, ਹਰਤੇਗਵੀਰ ਸਿੰਘ ਤੇਗੀ, ਮੁਨੀਸ਼ ਕੇਅਰਪਾਲ, ਆਸ਼ੂ ਧੀਮਾਨ, ਚੰਨ ਕਥੂਰੀਆ, ਰਾਜ ਕੁਮਾਰ ਸੈਣੀ, ਵਿਜੇ ਗਰਚਾ, ਡਾ. ਆਤਮਾ ਸਿੰਘ ਰਾਣਾ, ਜਸਵਿੰਦਰਪਾਲ ਸਿੰਘ ਬਿੱਲਾ, ਡਾ. ਪ੍ਰਵੇਸ਼ ਸ਼ਰਮਾ, ਜਸਪਾਲ ਸਿੰਘ ਅਰੋੜਾ, ਓਰਿੰਦਰ ਸਿੰਘ ਅਰੋੜਾ, ਚੰਦਰ ਮੋਹਨ, ਰਘੂ ਕੁਲ, ਸੰਜੇ ਆਂਗਰਾ, ਹਰਜੀਤ ਸਿੰਘ ਸੋਢੀ, ਸੁਰਜੀਤ ਸਿੰਘ ਸੈਣੀ, ਵਿਸ਼ਾਲ ਮਲਿਕ, ਜਸਵਿੰਦਰਪਾਲ ਸਿੰਘ ਲਾਡਾ, ਜਿੰਮੀ ਕਥੂਰੀਆ, ਸਤਪਾਲ ਸਿੰਘ, ਮਨਿੰਦਰਪਾਲ ਸਿੰਘ, ਹਰਸ਼ਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਗਤਕਾ ਮੁਕਾਬਲਿਆਂ ’ਚ ਖ਼ਾਲਸਾ ਸਕੂਲ ਦਾ ਵਧੀਆ ਪ੍ਰਦਰਸ਼ਨ ਅਗਲੀ ਖ਼ਬਰ ਇੰਸਪੈਕਟਰ ਨਸੀਬ ਸਿੰਘ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।