28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰੂਪਨਗਰ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਬਜਰੂੜ ਵਿਖੇ ਸ਼ਾਨਦਾਰ ਆਗਾਜ਼ ਸਮਾਜ ਸੇਵੀ ਚੌ. ਕਮਲ ਚੌਹਾਨ ਵਲੋਂ ਕੀਤਾ ਖੇਡਾਂ ਦਾ ਉਦਘਾਟਨ

ਨੂਰਪੁਰ ਬੇਦੀ, 27 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਅੱਜ ਪਿੰਡ ਬਜਰੂੜ ਦੇ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਮਸ਼ੇਰ ਸਿੰਘ ਦੀ ਅਗਵਾਈ ਵਿਚ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਚੌ. ਕਮਲ ਚੌਹਾਨ ਟੇਢੇਵਾਲ ਨੇ ਕੀਤਾ।

ਅਜੀਤ ਡੈਸਕ 28-10-2026
ਨੂਰਪੁਰ ਬੇਦੀ, 27 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਅੱਜ ਪਿੰਡ ਬਜਰੂੜ ਦੇ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਮਸ਼ੇਰ ਸਿੰਘ ਦੀ ਅਗਵਾਈ ਵਿਚ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਚੌ. ਕਮਲ ਚੌਹਾਨ ਟੇਢੇਵਾਲ ਨੇ ਕੀਤਾ।ਇਸ ਮੌਕੇ ਉਨ੍ਹਾਂ ਨੇ ਨੰਨ੍ਹੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਪ੍ਰਾਇਮਰੀ ਸਕੂਲ ਖੇਡਾਂ ਵਿਚੋਂ ਨਿਕਲ ਕੇ ਹੀ ਓਲੰਪੀਅਨ ਖਿਡਾਰੀ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਕਮਾਈ ਖੇਡਾਂ ਤੇ ਖ਼ਰਚ ਕੀਤੀ ਸੀ ਅਤੇ ਉਹ ਹੁਣ ਤੱਕ 186 ਪਿੰਡਾਂ ਵਿਚ ਖੇਡ ਸਮਗਰੀ ਵੰਡ ਚੁੱਕੇ ਹਨ। ਉਨ੍ਹਾਂ ਨੇ ਖੇਡਾਂ ਦੇ ਖ਼ਰਚੇ ਲਈ ਪ੍ਰਬੰਧਕਾਂ ਨੂੰ 21000 ਰੁਪਏ ਦੀ ਨਗਦ ਸਹਾਇਤਾ ਕੀਤੀ।ਇਸ ਮੌਕੇ ਵੱਖ ਵੱਖ 8 ਬਲਾਕਾਂ ਦੇ ਜੇਤੂ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲਿਆ।ਇਸ ਮੌਕੇ ਬਜਰੂੜ ਦੇ ਸਰਪੰਚ ਨਰਿੰਦਰ ਸਿੰਘ ਨਿੰਦੀ, ਸੁਪਰਡੰਟ ਮਲਕੀਤ ਸਿੰਘ ਭੱਠਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਤਖਤਗੜ੍ਹ, ਰਾਕੇਸ਼ ਰੌੜੀਂ ਝੱਜ ਅਤੇ ਐੱਸ.ਐੱਮ.ਸੀ ਚੇਅਰਮੈਨ ਨਰਿੰਦਰ ਸਿੰਘ ਧਾਮੀ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਤੇ ਨੰਨ੍ਹੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ।ਖਿਡਾਰੀਆਂ ਲਈ ਪ੍ਰਬੰਧਕਾਂ ਵਲੋਂ ਰਿਫਰੈਸ਼ਮੈਂਟ ਅਤੇ ਖਾਣੇ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ।ਅੱਜ ਮੁੰਡੇ ਕੁੜੀਆਂ ਦੇ ਐਥਲੈਟਿਕਸ, ਜਿਮਨਾਸਟਿਕ, ਯੋਗਾ, ਖੋ-ਖੋ, ਲੰਬੀ ਛਾਲ, ਕੁਸ਼ਤੀਆਂ, ਸ਼ਤਰੰਜ ਅਤੇ ਫੁੱਟਬਾਲ ਮੁਕਾਬਲੇ ਕਰਵਾਏ ਗਏ।ਇਸ ਮੌਕੇ ਇੰਦਰਜੀਤ ਸਿੰਘ ਬੰਗਾ, ਨੀਰਜ ਸ਼ਰਮਾ, ਹਰਜੀਤ ਸਿੰਘ ਸੈਣੀ, ਕਰਮਜੀਤ ਸਿੰਘ ਬੈਂਸ, ਹਰਜੀਤ ਸਿੰਘ ਸੀ.ਐੱਚ.ਟੀ, ਨਰਿੰਦਰਜੀਤ ਸਿੰਘ ਨਿੰਦੀ, ਜਸਵਿੰਦਰ ਸਿੰਘ ਸਿੱਧੂ, ਮਨਜੋਤ ਸਿੰਘ, ਅਮਰਜੀਤ ਸੈਣੀ, ਜਸਵੀਰ ਸਿੰਘ ਡੂਮੇਵਾਲ, ਸੰਜੀਵ ਕੁਮਾਰ ਮੋਠਾਪੁਰ, ਮੈਡਮ ਸੰਗੀਤਾ ਭੰਡਾਰੀ, ਸੱਜਣ ਸਿੰਘ, ਦਵਿੰਦਰਪਾਲ ਸਿੰਘ, ਦਵਿੰਦਰ ਕੁਮਾਰ, ਮੈਡਮ ਸੀਮਾ ਵਾਸੂਦੇਵ, ਅਮਨਦੀਪ ਕੌਰ, ਰਾਜਿੰਦਰ ਬਿਸ਼ਨੂੰ, ਜਸਵਿੰਦਰ ਸਿੰਘ ਬੈਹਣੀਵਾਲ, ਗੁਰਬਖਸ਼ ਸਿੰਘ ਠਾਣੇਦਾਰ, ਗੁਰਦਿਆਲ ਸਿੰਘ ਬਜਰੂੜ, ਲੈਕ. ਬਲਜਿੰਦਰ ਸਿੰਘ, ਅਵਨੀਤ ਚੱਢਾ, ਜਰਨੈਲ ਸਿੰਘ ਨਿੱਕੂਵਾਲ, ਬਲਵਿੰਦਰ ਸਿੰਘ ਮੀਆਂਪੁਰ, ਹਰਪਿੰਦਰ ਸਿੰਘ, ਬਲਜੀਤ ਸਿੰਘ, ਤਰਲੋਕ ਸਿੰਘ ਪੰਚ, ਮੈਡਮ ਸੁਨੀਤਾ, ਮੈਡਮ ਕਮਲਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਲਖਵਿੰਦਰ ਸੈਣੀਮਾਜਰਾ, ਰਾਕੇਸ਼ ਭੰਡਾਰੀ, ਗੁਰਮੀਤ ਸਿੰਘ ਧਮਾਣਾ, ਰਾਕੇਸ਼ ਗੋਨੂੰ, ਜਾਗੀਰ ਸਿੰਘ ਭੱਠਲ, ਨਰਿੰਦਰ ਸਿੰਘ, ਦਲੀਪ ਭੂਰੜੇ, ਦਵਿੰਦਰ ਗਰਦਲਾ, ਗੁਰਪ੍ਰੀਤ ਕੈਬੋ, ਫੁਲੇਸ਼ਵਰ ਕੁਮਾਰ, ਗੁਰਵਿੰਦਰ ਕੌਰ ਬਜਰੂੜ, ਪੂਜਾ ਚੱਢਾ, ਮੀਨਾ ਰਾਣੀ ਮੋਰਿੰਡਾ, ਅਮਰੀਕ ਕੌਰ, ਅਰਵਿੰਦਰ ਕੌਰ, ਗਗਨਦੀਪ ਕੌਰ ਸਮੇਤ ਹੋਰਨਾਂ ਨੇ ਖੇਡਾਂ ਨੂੰ ਸਫਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ।
ਪਿਛਲੀ ਖ਼ਬਰ ਜ਼ਿਲ੍ਹੇ ’ ਚ ਸੈਰ - ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾਵੇਗਾ ‘ ਰਿਵਰ ਫੈਸਟੀਵਲ ’ ਅਤੇ ‘ ਪੰਜਾਬ ਸਖੀ ਸ਼ਕਤੀ ਮੇਲਾ ’... ਅਗਲੀ ਖ਼ਬਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਣਾਇਆ ਗਿਆ ਬੀ . ਡੀ . ਪੀ . ਓ . ਦਫ਼ਤਰ ਨੂਰਪੁਰ ਬੇਦੀ ਬਿਜਲੀ ਗੁੱਲ ਹੋਣ ਕਾਰਨ ਖੁਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।