28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮੋਰਿੰਡਾ ਵਿਚ ਸਫ਼ਾਈ ਪ੍ਰਬੰਧਾਂ ਦੀ ਹਾਲਤ ਤਰਸਯੋਗ , ਲੋਕ ਪ੍ਰੇਸ਼ਾਨ

ਮੋਰਿੰਡਾ, 27 ਅਕਤੂਬਰ (ਤਰਲੋਚਨ ਸਿੰਘ ਕੰਗ)-ਪਿਛਲੇ ਸਾਲ ਵੀ ਦੁਸਹਿਰੇ-ਦੀਵਾਲੀ ਵਾਲੇ ਦਿਨਾਂ ਵਿਚ ਮੋਰਿੰਡਾ ਸ਼ਹਿਰ ’ਚ ਥਾਂ-ਥਾਂ ਕੂੜੇ ਕਰਕਟ ਦੇ ਢੇਰ ਅਕਸਰ ਵੇਖਣ ਨੂੰ ਮਿਲ ਰਹੇ ਸਨ। ਇਸ ਸਾਲ ਵੀ ਇੱਕ ਸਾਲ ਬੀਤ ਜਾਣ ਉਪਰੰਤ ਦੁਸਹਿਰਾ-ਦੀਵਾਲੀ ਜਿਹੇ ਪਵਿੱਤਰ ਤਿਉਹਾਰਾਂ ਮੌਕੇ ਮੋਰਿੰਡਾ ਸ਼ਹਿਰ ਵਿਚ ਸਫ਼ਾਈ ਪੱਖੋਂ ਕੋਈ ਸੁਧਾਰ ਨਹੀਂ ਹੋਇਆ।

ਅਜੀਤ ਡੈਸਕ 28-10-2026
ਮੋਰਿੰਡਾ, 27 ਅਕਤੂਬਰ (ਤਰਲੋਚਨ ਸਿੰਘ ਕੰਗ)-ਪਿਛਲੇ ਸਾਲ ਵੀ ਦੁਸਹਿਰੇ-ਦੀਵਾਲੀ ਵਾਲੇ ਦਿਨਾਂ ਵਿਚ ਮੋਰਿੰਡਾ ਸ਼ਹਿਰ ’ਚ ਥਾਂ-ਥਾਂ ਕੂੜੇ ਕਰਕਟ ਦੇ ਢੇਰ ਅਕਸਰ ਵੇਖਣ ਨੂੰ ਮਿਲ ਰਹੇ ਸਨ। ਇਸ ਸਾਲ ਵੀ ਇੱਕ ਸਾਲ ਬੀਤ ਜਾਣ ਉਪਰੰਤ ਦੁਸਹਿਰਾ-ਦੀਵਾਲੀ ਜਿਹੇ ਪਵਿੱਤਰ ਤਿਉਹਾਰਾਂ ਮੌਕੇ ਮੋਰਿੰਡਾ ਸ਼ਹਿਰ ਵਿਚ ਸਫ਼ਾਈ ਪੱਖੋਂ ਕੋਈ ਸੁਧਾਰ ਨਹੀਂ ਹੋਇਆ। ਇਹਨਾਂ ਪਵਿੱਤਰ ਤਿਉਹਾਰਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਦੁਨੀਆ ਭਰ ਵਿਚ ਇਹਨਾਂ ਤਿਉਹਾਰਾਂ ਮੌਕੇ ਹਰ ਕੋਈ ਆਪਣੇ ਘਰਾਂ ਵਿਚ ਸਫ਼ਾਈ ਕਰਨ ਦੇ ਨਾਲ-ਨਾਲ ਆਪਣਾ ਆਲਾ-ਦੁਆਲਾ ਵੀ ਸਾਫ਼ ਰੱਖਦਾ ਹੈ ਤੇ ਵੱਖੋ-ਵੱਖਰੀਆਂ ਨਗਰ ਕੌਂਸਲਾਂ ਵਲੋਂ ਵੀ ਇਹਨਾਂ ਪਵਿੱਤਰ ਤਿਉਹਾਰਾਂ ਦੇ ਮੌਕੇ ਸ਼ਹਿਰ ਵਿਚ ਸਾਫ-ਸਫਾਈ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਪ੍ਰੰਤੂ ਮੋਰਿੰਡਾ ਸ਼ਹਿਰ ਦੇ ਕੌਂਸਲ ਅਧਿਕਾਰੀਆਂ-ਕਰਮਚਾਰੀਆਂ ਵਲੋਂ ਪਿਛਲੇ ਲਗਾਤਾਰ ਤਿੰਨ ਚਾਰ ਸਾਲਾਂ ਤੋਂ ਸਫ਼ਾਈ ਨੂੰ ਲੈ ਕੇ ਬਿਲਕੁਲ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਸੱਲ੍ਹ, ਬਲਵੀਰ ਸਿੰਘ ਸੱਲ, ਹਰਜੀਤ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ ਗਿੱਲ, ਸੁਖਵਿੰਦਰ ਕੌਰ ਗਿੱਲ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਬਚਨ ਲਾਲ ਵਰਮਾ, ਹਰਬੰਸ ਸਿੰਘ ਕੰਗ, ਜਸਵੀਰ ਸਿੰਘ ਆਦਿ ਅਨੇਕਾਂ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵਿਚ ਕੰਮ ਕਰਨ ਦਾ ਜ਼ਿੰਮਾ ਕੌਂਸਲ ਅਧਿਕਾਰੀਆਂ ਕੋਲ ਹੈ ਕਿਉਂਕਿ ਨਗਰ ਕੌਂਸਲ ਦੇ ਪ੍ਰਧਾਨ ਤੋਂ ਮਾਣਯੋਗ ਹਾਈਕੋਰਟ ਵਲੋਂ ਸ਼ਕਤੀਆਂ ਖੋਹ ਲਈਆਂ ਗਈਆਂ। ਜਿੱਥੋਂ ਤੱਕ ਕਾਰਜਸਾਧਕ ਅਫ਼ਸਰ, ਸੈਨੇਟਰੀ ਇੰਸਪੈਕਟਰ ਅਤੇ ਐੱਸ.ਡੀ.ਓ. ਮੋਰਿੰਡਾ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਕੋਲ ਨਗਰ ਕੌਂਸਲ ਮੋਰਿੰਡਾ ਤੋਂ ਇਲਾਵਾ ਦੋ-ਦੋ, ਤਿੰਨ-ਤਿੰਨ ਸ਼ਹਿਰਾਂ ਦੀਆਂ ਕੌਂਸਲਾਂ ਦੇ ਚਾਰਜ ਹਨ। ਜੋ ਵੀ ਦਿਨ ਮੋਰਿੰਡਾ ਲਈ ਅਫ਼ਸਰਾਂ ਵਲੋਂ ਰੱਖੇ ਗਏ ਹਨ, ਉਨ੍ਹਾਂ ਦਿਨਾਂ ਵਿਚ ਵੀ ਕੌਂਸਲ ਦੇ ਅਧਿਕਾਰੀ-ਕਰਮਚਾਰੀ ਬਹੁਤ ਘੱਟ ਆਉਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦਾ ਵਿਕਾਸ ਤਾਂ ਠੱਪ ਹੋ ਕਿ ਰਹਿ ਹੀ ਗਿਆ ਹੈ, ਇੱਥੋਂ ਤੱਕ ਕਿ ਸਫ਼ਾਈ ਵਿਵਸਥਾ ਵੀ ਬੁਰੀ ਤਰਾਂ ਫ਼ੇਲ੍ਹ ਹੋ ਚੁੱਕੀ ਹੈ। ਇਸੇ ਸਬੰਧ ਵਿਚ ਜਦੋਂ ਕਾਰਜਸਾਧਕ ਅਫ਼ਸਰ ਮੋਰਿੰਡਾ ਨਾਲ ਫ਼ੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੋਈ ਵੀ ਜਵਾਬ ਨਹੀਂ ਦਿੱਤਾ। ਜਦਕਿ ਐਸ.ਡੀ.ਓ. ਮੋਰਿੰਡਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਘੜੂੰਆਂ ਅਤੇ ਸ੍ਰੀ ਚਮਕੌਰ ਸਾਹਿਬ ਦੀਆਂ ਕੌਂਸਲਾਂ ਦਾ ਚਾਰਜ ਹੋਣ ਕਾਰਨ ਉਨ੍ਹਾਂ ਨੂੰ ਬਾਕੀਆਂ ਕੌਂਸਲਾਂ ਦਾ ਵੀ ਕੰਮਕਾਜ ਵੇਖਣਾ ਹੁੰਦਾ ਹੈ। ਉਪਰੋਕਤ ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਮੋਰਿੰਡਾ ਸ਼ਹਿਰ ਵਿਚ ਪੱਕੇ ਰੋਜ਼ਾਨਾ ਡਿਊਟੀ ਦੇਣ ਵਾਲੇ ਅਧਿਕਾਰੀ ਤਾਇਨਾਤ ਕੀਤੇ ਜਾਣ ਤਾਂ ਜੋ ਮੋਰਿੰਡਾ ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਸਫ਼ਾਈ ਪ੍ਰਬੰਧਾਂ ਦੀ ਵੀ ਨਿਗਰਾਨੀ ਹੋ ਸਕੇ।
ਪਿਛਲੀ ਖ਼ਬਰ ਵਾਲਮੀਕਿ ਜੈਅੰਤੀ ’ ਤੇ ਭਾਈਚਾਰਕ ਸਾਂਝ ਦੀ ਮਿਸਾਲ ਸਨਾਤਨ ਧਰਮ ਤੇ ਬ੍ਰਾਹਮਣ ਸਭਾ ਵਲੋਂ ਪ੍ਰਸ਼ਾਦ ਵੰਡਿਆ ਅਗਲੀ ਖ਼ਬਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਇੱਕ ਰੋਜ਼ਾ ਐੱਨ . ਐੱਸ . ਐੱਸ . ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।