ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਬਲਾਕ ਝੱਜ ਦੀ ਟੀਮ ਬਣੀ ਚੈਂਪੀਅਨ
ਕਾਹਨਪੁਰ ਖੂਹੀ, 29 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਬਜਰੂੜ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਬਲਾਕ ਝੱਜ ਦੇ ਖਿਡਾਰੀਆਂ ਵਲੋਂ ਵਧੀਆ ਖੇਡ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀ ਪੀ ਈ ਓ ਝੱਜ ਰਾਕੇਸ਼ ਕੁਮਾਰ ਰੋੜੀ ਨੇ ਦੱਸਿਆ ਕਿ ਅੱਜ ਹੋਏ ਸਭ ਤੋਂ ਰੌਚਕ ਕਬੱਡੀ ਨੈਸ਼ਨਲ ਸਟਾਈਲ ਲੜਕੇ ਦੇ ਫਾਈਨਲ ਮੁਕਾਬਲੇ ਵਿਚ ਬਲਾਕ ਝੱਜ ਦੀ ਟੀਮ ਨੇ ਬਲਾਕ ਚਮਕੌਰ ਸਾਹਿਬ ਦੀ ਟੀਮ ਨੂੰ 35-24 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਟਰਾਫ਼ੀ ਤੇ ਕਬਜ਼ਾ ਕੀਤਾ।
ਅਜੀਤ ਡੈਸਕ
30-10-2026