01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਢੰਗਰਾਲੀ ਵਿਖੇ ਕੀਤੀ ਇਕੱਤਰਤਾ

ਮੋਰਿੰਡਾ, 31 ਅਕਤੂਬਰ (ਤਰਲੋਚਨ ਸਿੰਘ ਕੰਗ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਦੇ ਆਈ. ਟੀ.

ਅਜੀਤ ਡੈਸਕ 01-11-2026
ਮੋਰਿੰਡਾ, 31 ਅਕਤੂਬਰ (ਤਰਲੋਚਨ ਸਿੰਘ ਕੰਗ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਦੇ ਆਈ.ਟੀ.ਸੈੱਲ ਦੇ ਕਾਰਕੁੰਨਾਂ ਦੀ ਪਿੰਡ ਢੰਗਰਾਲੀ ਵਿਖੇ ਇਕੱਤਰਤਾ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਕੰਗ ਬਲਾਕ ਪ੍ਰਧਾਨ ਮੋਰਿੰਡਾ ਅਤੇ ਮੀਤ ਪ੍ਰਧਾਨ ਜਸਵੀਰ ਸਿੰਘ ਦਾਤਾਰਪੁਰ ਨੇ ਦੱਸਿਆ ਕਿ ਮੀਟਿੰਗ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਅਤੇ ਆਈ.ਟੀ. ਮਾਹਿਰ ਜਗਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਕੱਤਰਤਾ ਦੌਰਾਨ ਬੋਲਦਿਆਂ ਸਵਰਨ ਸਿੰਘ ਢੰਗਰਾਲੀ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਦੀ ਇੰਟਰਨੈੱਟ ਤੇ ਬਕਾਇਦਾ ਵੈੱਬਸਾਈਟ ਚੱਲ ਰਹੀ ਹੈ ਅਤੇ ਜਥੇਬੰਦੀ ਵਲੋਂ ਤਿਮਾਹੀ ਮੈਗਜ਼ੀਨ ‘ਕਿਸਾਨ ਮਜ਼ਦੂਰ ਕਾਫ਼ਲਾ’ ਵੀ ਕੱਢਿਆ ਜਾ ਰਿਹਾ ਹੈ। ਸੂਬਾ ਆਈ.ਟੀ. ਸੈੱਲ ਦਾ ਮਾਹਿਰ ਜਗਦੀਪ ਸਿੰਘ ਸਿੱਧੂ ਨੇ ਜ਼ਿਲ੍ਹਾ ਰੋਪੜ ਦੇ ਆਈ.ਟੀ. ਸੈੱਲ ਦੇ ਕਾਰਕੁੰਨਾਂ ਨੂੰ ਸਿਖਲਾਈ ਦਿੱਤੀ। ਇਕੱਤਰਤਾ ਦੌਰਾਨ ਜਥੇਬੰਦੀ ਦੇ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਵਲੋਂ ਮਿਤੀ 7 ਦਸੰਬਰ 2026 ਤੋਂ ਚੰਡੀਗੜ੍ਹ ਵਿਚ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਰਸੂਲਪੁਰ, ਅਮਨਜੋਤ ਸਿੰਘ ਬੂਰਮਾਜਰਾ, ਅਰਸ਼ਪ੍ਰੀਤ ਸਿੰਘ ਬਾਠ, ਰਣਜੋਧ ਸਿੰਘ ਬਾਠ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਛਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਵਸ ਮੌਕੇ ਭਾਜਪਾ ਰੋਪੜ ਮੰਡਲ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਸੰਤ ਬਾਬਾ ਖਡ਼ਗ ਸਿੰਘ ਦੇ ਜਨਮ ਦਿਹਾਡ਼ੇ ਦੀ ਖ਼ੁਸ਼ੀ ’ਚ ਕਰਵਾਏ ਗਏ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।