ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਦੀਵਾਲੀ ਮੌਕੇ ਦੀਵੇ ਬਣਾਉਣ ਵਾਲਾ ਘੁਮਿਆਰ ਭਾਈਚਾਰਾ ਨਵੀਂ ਪੀੜ੍ਹੀ ਮਿੱਟੀ ਦੇ ਬਰਤਨ ਬਣਾਉਣ ਤੋਂ ਕਰ ਰਹੀ ਹੈ ਗੁਰੇਜ਼
ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਜੇ ਐਸ ਨਿੱਕੂਵਾਲ)-ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮੌਕੇ ਘਰਾਂ ਨੂੰ ਦੀਵਿਆਂ ਨਾਲ ਰੁਸ਼ਨਾਉਣ ਲਈ ਤਿਆਰ ਕਰਨ ਵਾਲਾ ਘੁਮਿਆਰ ਭਾਈਚਾਰਾ ਆਧੁਨਿਕਤਾ ਦੇ ਦੌਰ ਵਿਚ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਕੰਮ ਕਰਨ ਵਾਲੇ ਇਹ ਲੋਕ ਆਪਣੇ ਇਸ ਪੁਰਾਣੇ ਕਿੱਤੇ ਨੂੰ ਛੱਡ ਕੇ ਹੋਰ ਕਿੱਤਿਆਂ ਵੱਲ ਰੁੱਖ ਕਰ ਰਹੇ ਹਨ। ਇਸ ਸਬੰਧੀ ਸੁਰਿੰਦਰਪਾਲ ਸਿੰਘ ਸਿੰਦੂ ਵਾਸੀ ਚੰਡੇਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਟਾਂ ਦੇ ਭੱਠੇ ਜਾ ਮੁੱਲ ਖ਼ਰੀਦ ਕੇ ਖ਼ਾਸ ਕਿਸਮ ਦੀ ਮਿੱਟੀ ਅਤੇ ਰੇਤਾ ਲਿਆ ਕੇ ਘਰਾਂ ਚੁਲੱਕੜ, ਥੱਪਮਾ, ਕਨੇਰਾ, ਆਸਰੀ ਆਦਿ ਪੁਰਾਣੇ ਔਜ਼ਾਰਾਂ ਦੀ ਵਰਤੋਂ ਕਰਕੇ ਮਿੱਟੀ ਦੇ ਭਾਂਡਿਆਂ ਦੇ ਨਿਰਮਾਣ ਬਾਅਦ ਇਨ੍ਹਾਂ ਨੂੰ ਆਵੇ ਵਿਚ ਪਾ ਕੇ ਪਕਾਇਆ ਜਾਂਦਾ ਹੈ।
ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਜੇ ਐਸ ਨਿੱਕੂਵਾਲ)-ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮੌਕੇ ਘਰਾਂ ਨੂੰ ਦੀਵਿਆਂ ਨਾਲ ਰੁਸ਼ਨਾਉਣ ਲਈ ਤਿਆਰ ਕਰਨ ਵਾਲਾ ਘੁਮਿਆਰ ਭਾਈਚਾਰਾ ਆਧੁਨਿਕਤਾ ਦੇ ਦੌਰ ਵਿਚ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਕੰਮ ਕਰਨ ਵਾਲੇ ਇਹ ਲੋਕ ਆਪਣੇ ਇਸ ਪੁਰਾਣੇ ਕਿੱਤੇ ਨੂੰ ਛੱਡ ਕੇ ਹੋਰ ਕਿੱਤਿਆਂ ਵੱਲ ਰੁੱਖ ਕਰ ਰਹੇ ਹਨ। ਇਸ ਸਬੰਧੀ ਸੁਰਿੰਦਰਪਾਲ ਸਿੰਘ ਸਿੰਦੂ ਵਾਸੀ ਚੰਡੇਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਟਾਂ ਦੇ ਭੱਠੇ ਜਾ ਮੁੱਲ ਖ਼ਰੀਦ ਕੇ ਖ਼ਾਸ ਕਿਸਮ ਦੀ ਮਿੱਟੀ ਅਤੇ ਰੇਤਾ ਲਿਆ ਕੇ ਘਰਾਂ ਚੁਲੱਕੜ, ਥੱਪਮਾ, ਕਨੇਰਾ, ਆਸਰੀ ਆਦਿ ਪੁਰਾਣੇ ਔਜ਼ਾਰਾਂ ਦੀ ਵਰਤੋਂ ਕਰਕੇ ਮਿੱਟੀ ਦੇ ਭਾਂਡਿਆਂ ਦੇ ਨਿਰਮਾਣ ਬਾਅਦ ਇਨ੍ਹਾਂ ਨੂੰ ਆਵੇ ਵਿਚ ਪਾ ਕੇ ਪਕਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਦੀਵੇ ਸਮੇਤ ਘਰਾਂ ਵਿਚ ਵਰਤਣ ਵਾਲੀਆਂ ਚਾਟੀਆਂ ਸਮੇਤ ਘੜੇ ਅਤੇ ਹੋਰ ਸਮਾਨ ਤਿਆਰ ਕਰਦੇ ਹਨ ਅਤੇ ਤਿਆਰ ਸਮਾਨ ਨੂੰ ਤਿਉਹਾਰਾਂ ਦੇ ਮੌਸਮ ਵਿਚ ਖ਼ੁਦ ਬੱਜਾਂ ਵਿਚ ਫੜ੍ਹੀ ਲਗਾ ਕੇ ਵੇਚਣਾ ਪੈਦਾ ਹੈ। ਉਣਨਾ ਦੱਸਿਆ ਕਿ ਸਾਡਾ ਕੰਮ ਇੱਕ ਸਾਲ ਵਿਚ ਤਿੰਨ ਕੁ ਮਹੀਨੇ ਹੀ ਹੁੰਦਾ ਹੈ ਤੇ ਦਸ ਮਹੀਨੇ ਉਣਨਾ ਨੂੰ ਹੋਰ ਦਿਹਾੜੀਆਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਬੇਜ਼ਮੀਨੇ ਲੋਕ ਹਨ ਅਤੇ ਇਲਾਕੇ ਅੰਦਰ ਸਿਰਫ਼ ਪੰਦਰਾਂ ਦੇ ਕਰੀਬ ਲੋਕ ਹੀ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰ ਕਰਨ ਵਾਲੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਮਾਨ ਬਣਾਉਣ ਦੀ ਲਾਗਤ ਵਿਚ ਹੋਰ ਲਗਾਤਾਰ ਵਾਧਾ ਹੋ ਰਿਹਾ ਹੈ। ਜਦੋਂਕਿ ਆਮਦਨ ਪਹਿਲਾਂ ਨਾਲੋਂ ਵੀ ਘੱਟ ਰਹੀ ਹੈ। ਸਿੰਦੂ ਨੇ ਇੱਥੋਂ ਕਿਹਾ ਕਿ ਉਨ੍ਹਾਂ ਦੇ ਘਰ ਦੀਆਂ ਦੋ ਛੱਤਾਂ ਗਿਰਨ ਵਾਲੀਆਂ ਹਨ। ਸਿੰਦੂ ਨੇ ਕਿਹਾ ਕਿ ਗੁਜਰਾਤ ਤੇ ਰਾਜਸਥਾਨ ਤੋਂ ਆਉਣ ਵਾਲੇ ਮਿੱਟੀ ਦੇ ਸਮਾਨ ਨੇ ਇਸ ਰੁਜ਼ਗਾਰ ਨੂੰ ਸੱਟ ਮਾਰੀ ਹੈ, ਉੱਥੇ ਹੀ ਚੀਨ ਤੋਂ ਬਣੇ ਦੀਪਮਾਲਾ ਅਤੇ ਹੋਰ ਸਮਾਨ ਨੇ ਵੀ ਇਸ ਕੰਮ ਨੂੰ ਖ਼ਤਮ ਹੋਣ ਦੇ ਕਗਾਰ ਤੇ ਲਿਆ ਦਿੱਤਾ ਹੈ। ਪਰੰਤੂ ਸੂਬਾ ਸਰਕਾਰ ਨੇ ਕਦੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਦੋਂਕਿ ਹਿਮਾਚਲ ਪ੍ਰਦੇਸ਼ ਵਿਚ ਮਿੱਟੀ ਦੇ ਬਰਤਨ ਬਣਾਉਣ ਵਾਲਿਆਂ ਨੂੰ ਮਸ਼ੀਨਾਂ ਤੇ ਹੋਰ ਸਮਾਨ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਸਮਾਜ ਸੇਵੀ ਅਤੇ ਪੰਜਾਬ ਸਰਕਾਰ ਤੋਂ ਵਿਸ਼ੇਸ਼ ਰਿਆਇਤ ਦੇਣ ਦੀ ਮੰਗ ਕੀਤੀ ਹੈ।