02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਖ਼ਾਲਸਾ ਕਾਲਜ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਅੰਤਰ ਸਕੂਲ ਮੁਕਾਬਲੇ

ਸ੍ਰੀ ਚਮਕੌਰ ਸਾਹਿਬ, 1 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸ਼੍ਰੋਮਣੀ ਕਮੇਟੀ ਅਧੀਨ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ, ਜਿਸ ਵਿਚ 30 ਸਕੂਲਾਂ ਦੇ 350 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੀ ਆਰੰਭਤਾ ਸ਼ਬਦ ਨਾਲ ਕੀਤੀ ਗਈ।

ਅਜੀਤ ਡੈਸਕ 02-11-2026
ਸ੍ਰੀ ਚਮਕੌਰ ਸਾਹਿਬ, 1 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸ਼੍ਰੋਮਣੀ ਕਮੇਟੀ ਅਧੀਨ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ, ਜਿਸ ਵਿਚ 30 ਸਕੂਲਾਂ ਦੇ 350 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੀ ਆਰੰਭਤਾ ਸ਼ਬਦ ਨਾਲ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਦਿਆਰਥੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਉੱਚਾ ਸੁੱਚਾ ਜੀਵਨ ਜਿਊਣ ਤੇ ਸਮਾਜ ਲਈ ਚਾਨਣ ਮੁਨਾਰਾ ਬਣਨ। ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਕਾਲਜ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਗਰੂਪ ਸਿੰਘ ਤੇ ਪ੍ਰੋ. ਸੁਖਵਿੰਦਰ ਕੌਰ ਨੇ ਨਿਭਾਈ। ਮੁਕਾਬਲਿਆਂ ਦੀ ਜੱਜਮੈਂਟ ਲਈ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਗੁਰਪ੍ਰੀਤ ਕੌਰ ਤੇ ਡਾ. ਮਨਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁਕਾਬਲਿਆਂ ਵਿਚ ਭਾਸ਼ਨ ਕਲਾ ਮੁਕਾਬਲੇ ਵਿਚ ਹਰਲੀਨ ਕੌਰ ਸ. ਸੀ. ਸੈ. ਸਕੂਲ ਮਾਛੀਵਾੜਾ ਸਾਹਿਬ ਨੇ ਪਹਿਲਾ, ਨਵਨੀਤ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਮਾਡਲ ਸਕੂਲ ਬਹਿਰਾਮਪੁਰ ਬੇਟ ਨੇ ਦੂਜਾ, ਸੁਖਮਨੀ ਪਿਪਸ ਨੇ ਤੀਜਾ, ਕਾਵਿ ਉਚਾਰਨ ਵਿਚ ਸੁਰਸਿਮਰ ਕੌਰ ਖ਼ਾਲਸਾ ਸਕੂਲ ਰੂਪਨਗਰ ਨੇ ਪਹਿਲਾ, ਲੇਖ ਰਚਨਾ ਵਿਚ ਦਿਵਿਆਂਸ਼ੀ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਮਾਛੀਵਾੜਾ ਸਾਹਿਬ ਨੇ ਪਹਿਲਾ, ਗੁਰਸਿਮਰਨ ਕੌਰ ਗੁਰੂ ਨਾਨਕ ਪਬਲਿਕ ਸੀ. ਸੈ. ਸਕੂਲ, ਖੰਟ ਮਾਨਪੁਰ ਨੇ ਦੂਜਾ, ਸੁੰਦਰ ਲਿਖਾਈ ਵਿਚ ਹਰਮਨਪ੍ਰੀਤ ਕੌਰ ਹਰਸਿਮਰਨ ਪਬਲਿਕ ਸੀ. ਸੈ. ਸਕੂਲ ਕੱਚਾ ਮਾਛੀਵਾੜਾ ਨੇ ਪਹਿਲਾ, ਜਸਨੂਰ ਕੌਰ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਨੇ ਦੂਜਾ, ਦਸਤਾਰ ਸਜਾਉਣਾ ਮੁਕਾਬਲੇ ਵਿਚ ਗੁਰਸ਼ਰਨ ਸਿੰਘ ਸਸਸ ਸਕੂਲ ਮਾਛੀਵਾੜਾ ਸਾਹਿਬ ਨੇ ਪਹਿਲਾ, ਯੁਗਰਾਜ ਸਿੰਘ ਡਰੀਮਲੈਂਡ ਪਬਲਿਕ ਸਕੂਲ ਬੱਸੀ ਗੁਜਰਾਂ ਨੇ ਦੂਜਾ, ਰੰਗੋਲੀ ’ਚ ਸਲੋਨੀ ਖ਼ਾਲਸਾ ਸਕੂਲ ਰੋਪੜ ਨੇ ਪਹਿਲਾ, ਰਣਜੀਤ ਕੌਰ ਨਵੋਦਿਆ ਵਿਦਿਆਲਿਆ ਸੰਧੂਆਂ ਨੇ ਦੂਜਾ, ਏ. ਆਈ. ਆਰਟ ਤੇ ਡਿਜੀਟਲ ਪੋਸਟਰ ਚੈਲੇਂਜ ਵਿਚ ਤਰਨਜੋਤ ਸਿੰਘ ਕੱਚਾ ਮਾਛੀਵਾੜਾ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਬੇਲਾ ਨੇ ਦੂਜਾ, ਪ੍ਰਸ਼ਨੋਤਰੀ ਮੁਕਾਬਲੇ ਵਿਚ ਸੰਤ ਬਾਬਾ ਪਿਆਰਾ ਸਿੰਘ ਸਕੂਲ, ਸ੍ਰੀ ਚਮਕੌਰ ਸਾਹਿਬ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਤ ’ਚ ਪ੍ਰੋਗਰਾਮ ਕਨਵੀਨਰ ਡਾ. ਅੰਮ੍ਰਿਤਾ ਸੇਖੋਂ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਗੁਰਮੁਖ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਭਾਈ ਜਸਬੀਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸਮੇਤ ਵੱਖ ਵੱਖ ਸਕੂਲਾਂ ਦੇ ਅਧਿਆਪਕ, ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਲਗਾਏ ਕੈਂਪ ਵਿਚ ਭਾਈ ਪੀਰ ਮੁਹੰਮਦ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਨੇ ਰਾਏਪੁਰ ਵਿਖੇ 3.18 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਕਰਵਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।