03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਹਿਰੋਲੀ ਦੁੱਧ ਉਤਪਾਦਕ ਸਭਾ ਨੇ ਮੁਨਾਫਾ ਵੰਡਿਆ

ਢੇਰ, 2 ਨਵੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਦੀ ਦੁੱਧ ਉਤਪਾਦਕ ਸਭਾ ਮਹਿਰੌਲੀ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਿਆ। ਇਸ ਮੌਕੇ ਵੇਰਕਾ ਵਲੋਂ ਡਿਪਟੀ ਮੈਨੇਜਰ ਮੈਡਮ ਕਾਮਨੀ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਜੀਤ ਡੈਸਕ 03-11-2026
ਢੇਰ, 2 ਨਵੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਦੀ ਦੁੱਧ ਉਤਪਾਦਕ ਸਭਾ ਮਹਿਰੌਲੀ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਿਆ। ਇਸ ਮੌਕੇ ਵੇਰਕਾ ਵਲੋਂ ਡਿਪਟੀ ਮੈਨੇਜਰ ਮੈਡਮ ਕਾਮਨੀ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਹਾਜ਼ਰ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵੇਰਕਾ ਹਮੇਸ਼ਾ ਹੀ ਆਪਣੇ ਦੁੱਧ ਉਤਪਾਦਕਾਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ ਦੁੱਧ ਉਤਪਾਦਕ ਸਭਾ ਦੇ ਮਿਹਨਤੀ ਸੈਕਟਰੀ ਯੋਗਿੰਦਰ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਯੋਗਿੰਦਰ ਸਿੰਘ ਨੇ ਸਭਾ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੈ, ਜਿਸ ’ਤੇ ਵੇਰਕਾ ਨੂੰ ਉਨ੍ਹਾਂ ’ਤੇ ਵੱਡਾ ਮਾਣ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਜਸਪ੍ਰੀਤ ਸਿੰਘ, ਏਰੀਆ ਇੰਚਾਰਜ ਸਤਬੀਰ ਸਿੰਘ, ਏਰੀਆ ਇੰਚਾਰਜ ਰਾਹੁਲ ਸ਼ਰਮਾ, ਮੁਲਾਜ਼ਮ ਆਗੂ ਨਰਿੰਦਰ ਸਿੰਘ ਮਾਵੀ, ਸਰਪੰਚ ਸੁਰਜੀਤ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਬੇਲਾ, ਉਹ ਪ੍ਰਧਾਨ ਗੁਰਚਰਨ ਸਿੰਘ, ਨਰਿੰਦਰ ਸਿੰਘ,ਭਾਗ ਸਿੰਘ, ਹਰੀ ਸਿੰਘ, ਸਤਨਾਮ ਸਿੰਘ,ਭਾਗ ਸਿੰਘ ਮੁੰਨਾ, ਬਲਵੀਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਅਸਮਾਨਪੁਰ ਦੇ ਵਿਦਿਆਰਥੀਆਂ ਦੀ ਪੰਜਾਬ ਪੱਧਰੀ ਮੁਕਾਬਲਿਆਂ ਲਈ ਚੋਣ ਅਗਲੀ ਖ਼ਬਰ ਖੇਡਾ ਜ਼ਿੰਦਗੀ ਦਾ ਅਹਿਮ ਹਿੱਸਾ ਖੇਡਾਂ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਸੰਭਵ-ਵਿਧਾਇਕ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।