ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਉਣ ਵਾਲੀ ‘ਸੰਤ ਨਾਮਦੇਵ ਘੁਮਾਣ ਯਾਤਰਾ’ ਦੇ ਸ਼ਰਧਾਲੂਆਂ ਲਈ ਪੰਜਾਬ ਵਿਚ ਵੱਖ- ਵੱਖ ਥਾਵਾਂ ’ਤੇ ਪ੍ਰਬੰਧ ਮੁਕੰਮਲ ਕੀਤੇ-ਪੰਦਰੀਨਾਥ ਬੋਕਾਰੇ
ਖਰੜ, 3 ਨਵੰਬਰ (ਮਾਨ/ ਜੰਡਪੁਰੀ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੰਤ ਸ਼੍ਰੋਮਣੀ ਭਗਤ ਨਾਮਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਅਵਸਰ ’ਤੇ ਨਾਨਕ ਸਾਈਂ ਫਾਊਡੇਸ਼ਨ ਨਾਂਦੇੜ ਵਲੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸ੍ਰੀ ਅਮ੍ਰਿੰਤਸਰ ਤੱਕ ਸਜਾਈ ਜਾਣ ਵਾਲੀ ‘ਸੰਤ ਨਾਮਦੇਵ ਘੁਮਾਣ ਯਾਤਰਾ’ ਦੇ ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਤੇ ਸੰਤਾਂ, ਮਹਾਂਪੁਰਸ਼ਾਂ ਦੇ ਸਹਿਯੋਗ ਸਦਕਾ ਯਾਤਰੀਆਂ ਦੇ ਰਹਿਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਨਾਨਕ ਸਾਈਂ ਫਾਊਂਡੇਸ਼ਨ ਨਾਂਦੇੜ ਦੇ ਚੇਅਰਮੈਨ ਪੰਦਰੀਨਾਥ ਬੋਕਾਰੇ ਨੇ ਦੱਸਿਆ ਕਿ ਇਹ ਯਾਤਰਾ 15 ਨਵੰਬਰ ਨੂੰ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਦੇ ਆਸ਼ੀਰਵਾਦ ਨਾਲ ਅਰਦਾਸ ਕਰਨ ਉਪਰੰਤ ਸ੍ਰੀ ਹਜ਼ੂਰ ਸਾਹਿਬ ਤੋਂ ਰੇਲਗੱਡੀ ਰਾਹੀਂ ਪੰਜਾਬ ਲਈ ਰਵਾਨਾ ਹੋਵੇਗੀ ਜੋ 16 ਨਵੰਬਰ ਨੂੰ ਬਠਿੰਡਾ ਪੁੱਜੇਗੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਰਸ਼ਨ ਦੀਦਾਰੇ ਕਰੇਗੀ ਅਤੇ ਉਸ ਤੋਂ ਬਾਅਦ ਅਗਲੇ ਦਿਨ ਮੋਗਾ ਦੇ ਪਿੰਡ ਬਦੂਵਾਲ ਤੇ ਹੋਰ ਥਾਵਾਂ ’ਤੇ ਜਾਵੇਗੀ।
ਖਰੜ, 3 ਨਵੰਬਰ (ਮਾਨ/ ਜੰਡਪੁਰੀ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੰਤ ਸ਼੍ਰੋਮਣੀ ਭਗਤ ਨਾਮਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਅਵਸਰ ’ਤੇ ਨਾਨਕ ਸਾਈਂ ਫਾਊਡੇਸ਼ਨ ਨਾਂਦੇੜ ਵਲੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸ੍ਰੀ ਅਮ੍ਰਿੰਤਸਰ ਤੱਕ ਸਜਾਈ ਜਾਣ ਵਾਲੀ ‘ਸੰਤ ਨਾਮਦੇਵ ਘੁਮਾਣ ਯਾਤਰਾ’ ਦੇ ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਸੰਸਥਾਵਾਂ ਤੇ ਸੰਤਾਂ, ਮਹਾਂਪੁਰਸ਼ਾਂ ਦੇ ਸਹਿਯੋਗ ਸਦਕਾ ਯਾਤਰੀਆਂ ਦੇ ਰਹਿਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਨਾਨਕ ਸਾਈਂ ਫਾਊਂਡੇਸ਼ਨ ਨਾਂਦੇੜ ਦੇ ਚੇਅਰਮੈਨ ਪੰਦਰੀਨਾਥ ਬੋਕਾਰੇ ਨੇ ਦੱਸਿਆ ਕਿ ਇਹ ਯਾਤਰਾ 15 ਨਵੰਬਰ ਨੂੰ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਦੇ ਆਸ਼ੀਰਵਾਦ ਨਾਲ ਅਰਦਾਸ ਕਰਨ ਉਪਰੰਤ ਸ੍ਰੀ ਹਜ਼ੂਰ ਸਾਹਿਬ ਤੋਂ ਰੇਲਗੱਡੀ ਰਾਹੀਂ ਪੰਜਾਬ ਲਈ ਰਵਾਨਾ ਹੋਵੇਗੀ ਜੋ 16 ਨਵੰਬਰ ਨੂੰ ਬਠਿੰਡਾ ਪੁੱਜੇਗੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਰਸ਼ਨ ਦੀਦਾਰੇ ਕਰੇਗੀ ਅਤੇ ਉਸ ਤੋਂ ਬਾਅਦ ਅਗਲੇ ਦਿਨ ਮੋਗਾ ਦੇ ਪਿੰਡ ਬਦੂਵਾਲ ਤੇ ਹੋਰ ਥਾਵਾਂ ’ਤੇ ਜਾਵੇਗੀ। ਉਨ੍ਹਾਂ ਦੱਸਿਆ ਕਿ 19, 20 ਨਵੰਬਰ ਨੂੰ ਗੋਇੰਦਵਾਲ ਸਾਹਿਬ, ਅਟਾਰੀ ਸਰਹੱਦ, ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਯਾਤਰਾ ਦੇ ਸ਼ਰਧਾਲੂ ਨਤਮਸਤਕ ਹੋਣਗੇ ਤੇ 21 ਨਵੰਬਰ ਨੂੰ ਅਗਲੇ ਪੜਾਅ ਤਹਿਤ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਕਰਮ ਭੂਮੀ ਘੁਮਾਣ, ਅੱਚਲ ਧਾਮ, ਬਟਾਲਾ ਨੂੰ ਹੁੰਦੀ ਹੋਈ ਫਗਵਾੜਾ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਦਾ ਆਸ਼ੀਰਵਾਦ ਲਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ, ਵਿਰਾਸਤ-ਏ-ਖਾਲਸਾ, ਮਾਤਾ ਨੈਣਾ ਦੇਵੀ, ਨੰਗਲ ਡੈਮ ਸਮੇਤ ਹੋਰ ਸਥਾਨਾਂ ਤੇ ਜਾਵੇਗੀ ਅਤੇ 23 ਨੂੰ ਚੰਡੀਗੜ੍ਹ ਰਾਕ ਗਾਰਡਨ, ਮਨਸਾ ਦੇਵੀ ਮੰਦਰ ਵੀ ਯਾ ਤਰਾ ਅਵੇਗੀ ਤੇ 24 ਨੂੰ ਪਟਿਆਲਾ, ਕੁਰੂਕੇਸ਼ਤਰ, ਪਿੱਪਲੀ ਸਾਹਿਬ ਨੂੰ ਹੁੰਦੀ ਹੋਈ ਦਿੱਲੀ ਪੁੱਜੇਗੀ। ਦਿੱਲੀ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਯਾਤਰਾ ਦੇ ਸਾਰੇ ਸ਼ਰਧਾਲੂ 25 ਨਵੰਬਰ ਨੂੰ ਰੇਲਗੱਡੀ ਰਾਹੀਂ ਰਵਾਨਾ ਹੋਣਗੇ।